03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਬਾਬਾ ਮੰਡ ਪੀਰ ਦੇ ਦਰਬਾਰ 'ਤੇ ਸਾਲਾਨਾ ਮੇਲਾ ਕਰਵਾਇਆ •ਸਾਨੂੰ ਆਪਣੇ ਪੀਰਾਂ ਫ਼ਕੀਰਾਂ ਦੇ ਮੇਲੇ ਸ਼ਰਧਾ ਭਾਵਨਾ ਨਾਲ ਕਰਵਾਉਣੇ ਚਾਹੀਦੇ-ਸੁਖਵਿੰਦਰ ਸ਼ਾਹ

Ad Position 21
No active advertisement
ਅਜੀਤ ਡੈਸਕ 25-05-2026
ਹੁਸੈਨਪੁਰ, 24 ਮਈ (ਤਰਲੋਚਨ ਸਿੰਘ ਸੋਢੀ)-ਬਾਬਾ ਮੰਡ ਪੀਰ ਦੇ ਦਰਬਾਰ ਤੇ ਪਿੰਡ ਪਾਜੀਆਂ ਕਪੂਰਥਲਾ ਵਿਖੇ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸ਼ਾਹ ਦੀ ਅਗਵਾਈ ਹੇਠ ਸਾਲਾਨਾ ਮੇਲਾ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਜਿਸ ਦੌਰਾਨ ਸਮੂਹ ਸੰਗਤਾਂ ਨੇ ਸਾਂਝੇ ਤੌਰ 'ਤੇ ਬਾਬਾ ਮੰਡ ਪੀਰ ਦੀ ਦਰਗਾਹ 'ਤੇ ਚਾਦਰ ਅਰਪਣ ਕਰਕੇ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਤੇ ਇਸ ਮੇਲੇ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪ੍ਰਸਿੱਧ ਗਾਇਕਾ ਤੇ ਕੱਵਾਲਾਂ ਵਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸ਼ਾਹ ਨੇ ਸਮੂਹ ਸੰਗਤਾਂ ਨੂੰ ਸਾਲਾਨਾ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਪੀਰਾਂ ਫ਼ਕੀਰਾਂ ਦੇ ਮੇਲੇ ਸ਼ਰਧਾ ਭਾਵਨਾ ਨਾਲ ਰਲ-ਮਿਲ ਕੇ ਕਰਵਾਉਣੇ ਚਾਹੀਦੇ ਹਨ | ਇਸ ਮੇਲੇ ਨੂੰ ਸਫਲ ਬਣਾਉਣ ਵਿਚ ਪ੍ਰਸਿੱਧ ਕਵੀਸ਼ਰ ਬਲਵਿੰਦਰ ਪਾਜੀਆਂ, ਕੁਲਵੰਤ ਸਿੰਘ, ਤਰਸੇਮ ਲਾਲ, ਮੰਗਾ, ਪਿ੍ੰਸ, ਸੇਵਾ ਸਿੰਘ, ਸਾਬ, ਦਲਵੀਰ ਮੱਟੂ, ਬਲਵੀਰ ਸਿੰਘ ਬੀਰਾ, ਚਮਕੌਰ ਸਿੰਘ, ਬਿੱਕਾ ਦੁਰਗਾਪੁਰ, ਜਸਵੀਰ ਸਿੰਘ, ਸ਼ਨੀ, ਸੁਰਜੀਤ ਸਿੰਘ, ਮਨਜੀਤ, ਵਿਪਨ, ਸ਼ੇਰ ਸਿੰਘ, ਸਰਬਜੀਤ ਸਿੰਘ, ਬਲਦੇਵ ਸਿੰਘ, ਸਾਹਿਲ, ਵਿਜੇ ਕੁਮਾਰ, ਜਗੀਰ ਸਿੰਘ, ਚਰਨਜੀਤ ਅਰਸ਼ਦੀਪ, ਸ਼ੇਰ ਸ਼ਾਹ ਤੇ ਸਮੂਹ ਸੰਗਤਾਂ ਵਲੋਂ ਨਿਸ਼ਕਾਮ ਸੇਵਾ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਦਿੱਤਾ ਡੀ.ਐੱਸ.ਪੀ. ਭੁਲੱਥ ਨੂੰ ਮੰਗ-ਪੱਤਰ •ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ... ਅਗਲੀ ਖ਼ਬਰ ਜੀ.ਐੱਨ.ਪੀ.ਕੇ.ਐੱਸ. ਪਬਲਿਕ ਸਕੂਲ ਨਡਾਲਾ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਨਮਾਨ
Ad Position 24