03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਧੋਖਾਧੜੀ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ

Ad Position 21
No active advertisement
ਅਜੀਤ ਡੈਸਕ 25-05-2026
ਕਪੂਰਥਲਾ, 24 ਮਈ (ਸਡਾਨਾ)-ਮੋਬਾਈਲ ਰਾਹੀਂ ਲੋਕਾਂ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਾਈਬਰ ਕ੍ਰਾਈਮ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਏ.ਐਸ.ਆਈ. ਸੂਰਤ ਸਿੰਘ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਇਕ ਫ਼ੋਨ ਨੰਬਰ ਰਾਹੀਂ ਅਣਪਛਾਤਾ ਵਿਅਕਤੀ ਆਪਣੇ ਗਿਰੋਹ ਦੇ ਨਾਲ ਜ਼ਿਲ੍ਹਾ ਕਪੂਰਥਲਾ ਵਿਚ ਭੋਲੇ ਭਾਲੇ ਲੋਕਾਂ ਨਾਲ ਮੋਬਾਈਲ 'ਤੇ ਲਿਖ਼ਤੀ ਗੱਲਬਾਤ ਕਰਕੇ ਉਨ੍ਹਾਂ ਨੂੰ ਭਰੋਸੇ ਵਿਚ ਲੈ ਕੇ ਪੈਸਿਆਂ ਦੀ ਠੱਗੀ ਮਾਰਦੇ ਹਨ | ਟੈਕਨੀਕਲ ਸੈੱਲ ਨੇ ਮੋਬਾਈਲ ਨੰਬਰ ਦੀ ਜਾਂਚ ਕੀਤੀ, ਜੋ ਕਿ ਇਹ ਨੰਬਰ ਰਾਜਸਥਾਨ ਦੇ ਕਿਸੇ ਵਿਅਕਤੀ ਦੇ ਨਾਂਅ 'ਤੇ ਰਜਿਸਟਰਡ ਹੋਣਾ ਪਾਇਆ ਗਿਆ | ਸਾਈਬਰ ਕ੍ਰਾਈਮ ਪੁਲਿਸ ਨੇ ਉਕਤ ਮਾਮਲੇ ਸਬੰਧੀ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਕਾਲੀਆ ਨੇ ਵਾਰਡ ਨੰਬਰ 4 ਤੋਂ ਭਾਜਪਾ ਉਮੀਦਵਾਰ ਅਜੈ ਸ਼ੰਕਰ ਜੋਸ਼ੀ ਦੇ ਦਫ਼ਤਰ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਅਣਪਛਾਤੇ ਸ਼ਰਾਰਤੀ ਅਨਸਰ ਵੱਲੋਂ ਲਗਾਈ ਅੱਗ ਕਾਰਨ ਪਿੰਡ ਡਾਲਾ ਵਿਖੇ ਮੀਆਂਵਾਕੀ ਜੰਗਲ ਵਿਚ ਅਨੇਕਾਂ ਰੁੱਖ ਸੜੇ
Ad Position 24