ਸੁਲਤਾਨਪੁਰ ਲੋਧੀ, 24 ਮਈ (ਨਰੇਸ਼ ਹੈਪੀ)-ਸਿਰਫ਼ ਡਬਲ-ਇੰਜਣ ਸਰਕਾਰ ਹੀ ਸੂਬੇ ਵਿੱਚ ਵਿਕਾਸ ਲਿਆ ਸਕਦੀ ਹੈ ਤੇ ਸ਼ਹਿਰੀ ਵਾਰਡਾਂ ਤੋਂ ਲੈ ਕੇ ਪੂਰੇ ਸੂਬੇ ਤੱਕ ਭਾਜਪਾ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ ਜਾਣੀ ਚਾਹੀਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਅੱਜ ਵਾਰਡ ਨੰਬਰ 4 ਤੋਂ ਭਾਜਪਾ ਉਮੀਦਵਾਰ ਅਜੈ ਸ਼ੰਕਰ ਜੋਸ਼ੀ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਦਿਆਂ ਕੀਤਾ | ਉਨ੍ਹਾਂ ਪੰਜਾਬ ਵਿੱਚ 'ਆਪ' ਸਰਕਾਰ ਦੀ ਸਖ਼ਤ ਆਲੋਚਨਾ ਕੀਤੀ | ਸ਼ਹਿਰ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦਿਆਂ ਕਾਲੀਆ ਨੇ ਕਿਹਾ ਕਿ ਤੁਸੀਂ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਦੇਖੀਆਂ ਹਨ ਅਤੇ ਇਸ ਵਾਰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਭਾਜਪਾ ਨੂੰ ਸਰਕਾਰ ਬਣਾਉਣ ਦਾ ਮੌਕਾ ਦਿਓ ਤਾਂ ਜੋ ਸੂਬੇ ਵਿੱਚ ਵਿਕਾਸ ਦੀ ਗਤੀ ਤੇਜ਼ ਹੋ ਸਕੇ | ਇਸ ਲਈ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਦੀ ਜਿੱਤ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਸਰਕਾਰ ਬਣਾਉਣ ਲਈ ਬਹੁਤ ਜ਼ਰੂਰੀ ਹੈ | ਇਸ ਮੌਕੇ ਨਗਰ ਕੌਂਸਲ ਚੋਣ ਇੰਚਾਰਜ ਭਾਜਪਾ ਸੁਲਤਾਨਪੁਰ ਲੋਧੀ ਹਨੀ ਕੰਬੋਜ, ਭਾਜਪਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਰਣਜੀਤ ਸਿੰਘ ਖੋਜੇਵਾਲ, ਭਾਜਪਾ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਰਾਕੇਸ਼ ਨੀਟੂ, ਵਾਰਡ ਨੰਬਰ 4 ਤੋਂ ਭਾਜਪਾ ਉਮੀਦਵਾਰ ਅਜੇ ਸ਼ੰਕਰ ਜੋਸ਼ੀ ਨੇ ਵੀ ਸੰਬੋਧਨ ਕੀਤਾ ਅਤੇ ਵੋਟਰਾਂ ਨੂੰ ਨਗਰ ਕੌਂਸਲ ਚੋਣਾਂ ਵਿੱਚ ਸਾਰੇ ਭਾਜਪਾ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਡਾ. ਰਾਕੇਸ਼ ਪੁਰੀ, ਵਾਸੂ ਪਾਠਕ, ਚਤਰ ਸਿੰਘ ਜੋਸਨ, ਨਰੇਸ਼ ਥਿੰਦ, ਮਿੰਟੂ ਜੈਨ, ਅਸ਼ੋਕ ਕਨੌਜੀਆ, ਸੁਲਤਾਨਪੁਰ ਲੋਧੀ ਤੋਂ ਸਾਰੇ ਭਾਜਪਾ ਉਮੀਦਵਾਰ, ਭਾਜਪਾ ਆਗੂ ਅਤੇ ਵਰਕਰ, ਮੁਹੱਲਾ ਵਾਸੀ ਮੌਜੂਦ ਸਨ |