ਕਪੂਰਥਲਾ, 25 ਮਈ (ਵਿਸ਼ੇਸ਼ ਪ੍ਰਤੀਨਿਧ)-ਪਾਵਰਕਾਮ ਆਊਟਸੋਰਸ ਸਪੋਟ ਬਿਿਲੰਗ ਮੀਟਰ ਰੀਡਰ ਯੂਨੀਅਨ ਦੀ ਇਕ ਅਹਿਮ ਮੀਟਿੰਗ ਸਰਕਲ ਪ੍ਰਧਾਨ ਕਮਲਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਸ੍ਰੀ ਸਨਾਤਨ ਧਰਮ ਸਭਾ ਕਪੂਰਥਲਾ ਵਿਚ ਹੋਈ | ਮੀਟਿੰਗ ਵਿਚ ਜਲੰਧਰ ਸਰਕਲ ਦ ਪ੍ਰਧਾਨ ਗਗਨਪ੍ਰੀਤ ਸਿੰਘ, ਹੁਸ਼ਿਆਰਪੁਰ ਤੋਂ ਅਸ਼ਵਨੀ ਕੁਮਾਰ, ਨਵਾਂ ਸ਼ਹਿਰ ਸਰਕਲ ਦੇ ਪ੍ਰਧਾਨ ਰੂਪ ਲਾਲ, ਅੰਮਿ੍ਤਸਰ ਦੇ ਸਰਕਲ ਪ੍ਰਧਾਨ ਐੱਮ.ਐੱਸ. ਰੰਧਾਵਾ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਸਰਕਲ ਪ੍ਰਧਾਨ ਤੇ ਹੋਰ ਆਗੂਆਂ ਨੇ ਭਾਗ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸਰਕਲ ਪ੍ਰਧਾਨ ਕਮਲਜੀਤ ਸਿੰਘ ਵਾਲੀਆ, ਐੱਮ.ਐੱਸ. ਰੰਧਾਵਾ, ਵਿਸ਼ਾਲ ਸ਼ਰਮਾ, ਗੁਰਦੇਵ ਸਿੰਘ ਤੇ ਹੋਰ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੀਟਰ ਰੀਡਰਾਂ ਤੇ ਸੁਪਰਵਾਈਜ਼ਰਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਅਮਲੀ ਰੂਪ ਦੇਵੇ | ਉਨ੍ਹਾਂ ਕਿਹਾ ਕਿ ਮੀਟਰ ਰੀਡਰ ਤੇ ਸੁਪਰਵਾਈਜ਼ਰ (ਸੀ.ਐਚ.ਬੀ.) ਪਿਛਲੇ ਲਗਭਗ 15 ਵਰਿ੍ਹਆਂ ਤੋਂ ਪਾਵਰਕਾਮ ਵਿਚ ਸੇਵਾਵਾਂ ਨਿਭਾ ਰਹੇ ਹਨ, ਪਰੰਤੂ ਸਰਕਾਰ ਵਲੋਂ ਉਨ੍ਹਾਂ ਨੂੰ ਬਣਦਾ ਤਨਖ਼ਾਹ ਸਕੇਲ ਤੇ ਹੋਰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ | ਜਿਸਨੂੰ ਲੈ ਕੇ ਮੀਟਰ ਰੀਡਰ ਤੇ ਸੁਪਰਵਾਈਜ਼ਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 2 ਜੂਨ ਨੂੰ ਤਿੱਖਾ ਸੰਘਰਸ਼ ਛੇੜਣ ਲਈ ਮਜ਼ਬੂਰ ਹੋਣਗੇ ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਹੋਵੇਗੀ | ਮੀਟਿੰਗ ਵਿਚ ਯੂਨੀਅਨ ਆਗੂ ਸੰਦੀਪ ਸ਼ਰਮਾ, ਰਣਜੀਤ ਸਿੰਘ, ਰਵਿੰਦਰ ਸਿੰਘ ਸ਼ੇਰਗਿੱਲ, ਜਤਿੰਦਰ, ਵਰੁਨ ਕੁਮਾਰ, ਰਜਿੰਦਰ ਵਾਲੀਆ, ਗੁਰਸ਼ਰਨ ਸਿੰਘ, ਨਰਿੰਦਰ ਸਿੰਘ ਪੰਨੂੰ, ਰਜੀਵ ਕੁਮਾਰ, ਸਰਜੀਵਨ ਕੁਮਾਰ, ਲੱਕੀ ਠਾਕੁਰ, ਜਗਰੂਪ ਸਿੰਘ ਆਦਿ ਆਗੂ ਹਾਜ਼ਰ ਸਨ | ਮੀਟਿੰਗ ਵਿਚ ਰੋਹ ਵਿਚ ਆਏ ਮੀਟਰ ਰੀਡਰ ਤੇ ਸੁਪਰਵਾਈਜ਼ਰਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ |