01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਆਟੋ ਪਲਟਣ ਕਾਰਨ ਚਾਲਕ ਸਮੇਤ ਪੰਜ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 26-05-2026
ਕਪੂਰਥਲਾ, 25 ਮਈ (ਅਮਨਜੋਤ ਸਿੰਘ ਵਾਲੀਆ)-ਸੁਲਤਾਨਪੁਰ ਲੋਧੀ ਰੋਡ 'ਤੇ ਪਿੰਡ ਕੜਾਲ ਕਲਾਂ ਨੇੜੇ ਆਟੋ ਮੋਹਰੇ ਮੋਟਰਸਾਈਕਲ ਅਚਾਨਕ ਆਉਣ ਕਾਰਨ ਆਟੋ ਬੇਕਾਬੂ ਹੋ ਕੇ ਪਲਟ ਗਿਆ | ਜਿਸ ਕਾਰਨ ਆਟੋ ਵਿਚ ਸਵਾਰ ਇੱਕੋ ਪਰਿਵਾਰ ਦੇ 5 ਮੈਂਬਰ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ | ਜੇਰੇ ਇਲਾਜ ਆਟੋ ਚਾਲਕ ਲਵਪ੍ਰੀਤ ਸਿੰਘ ਵਾਸੀ ਲਕਸ਼ਮੀ ਨਗਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਪ੍ਰੀਆ ਤੇ ਰਿਸ਼ਤੇਦਾਰ ਦਲਜੀਤ ਕੌਰ, ਗੁਰਜੀਤ ਸਿੰਘ ਤੇ ਬਲਰਾਜ ਸਿੰਘ ਨਾਲ ਆਟੋ 'ਤੇ ਸਵਾਰ ਹੋ ਕੇ ਵਾਪਸ ਲਕਸ਼ਮੀ ਨਗਰ ਆ ਰਹੇ ਸਨ ਜਦੋਂ ਪਿੰਡ ਕੜਾਲ ਕਲਾਂ ਨੇੜੇ ਪਹੁੰਚੇ ਤਾਂ ਅਚਾਨਕ ਇਕ ਮੋਟਰਸਾਈਕਲ ਵਾਲਾ ਉਨ੍ਹਾਂ ਦੇ ਮੂਹਰੇ ਆ ਗਿਆ ਜਿਸ ਕਾਰਨ ਆਟੋ ਬੇਕਾਬੂ ਹੋ ਕੇ ਪਲਟ ਗਿਆ | ਜਿਸ ਕਾਰਨ ਆਟੋ 'ਚ ਸਵਾਰ ਸਾਰੇ ਜ਼ਖਮੀ ਹੋ ਗਏ | ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਕਪੂਰਥਲਾ ਵਿਚ ਡਿਊਟੀ ਡਾ. ਸ਼ੈਲਜਾ ਵਲੋਂ ਕੀਤਾ ਜਾ ਰਿਹਾ ਹੈ | ਇਸ ਸਬੰਧੀ ਸੰਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੰਚਾਇਤੀ ਜ਼ਮੀਨ 'ਚ ਲੱਗੇ ਬੋਰਾਂ ਦੀ ਭੰਨਤੋੜ ਕਰਕੇ ਖ਼ਰਾਬ ਕਰਨ ਦੇ ਲੱਗੇ ਦੋਸ਼ ਅਗਲੀ ਖ਼ਬਰ ਮੀਟਰ ਰੀਡਰ ਤੇ ਸੁਪਰਵਾਈਜ਼ਰ ਦੀਆਂ ਮੰਗਾਂ ਨਾ ਮੰਨੀਆਂ ਤਾਂ 2 ਜੂਨ ਨੂੰ ਤਿੱਖਾ ਸੰਘਰਸ਼ ਛੇੜਿਆ ਜਾਵੇਗਾ-ਵਾਲੀਆ, ਰੰਧਾਵਾ...
Ad Position 24