23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ

Ad Position 21
No active advertisement
ਅਜੀਤ ਡੈਸਕ 28-05-2026
ਭੁਲੱਥ, 27 ਮਈ (ਮੇਹਰ ਚੰਦ ਸਿੱਧੂ)-ਕਸਬਾ ਭੁਲੱਥ ਵਿਖੇ ਇਕ ਘਰ ਦੇ ਬਾਹਰੋਂ ਚੋਰਾਂ ਵੱਲੋਂ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮੋਟਰਸਾਈਕਲ ਮਾਲਕ ਤਰਜਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ 57 ਸੀ 2004 ਸਿਲਵਰ ਰੰਗ ਦਾ ਖੜ੍ਹਾ ਕਰਕੇ ਘਰ ਦੇ ਅੰਦਰ ਗਿਆ, ਜਦੋਂ ਕੁੱਝ ਸਮੇਂ ਬਾਅਦ ਉਹ ਬਾਜ਼ਾਰ ਜਾਣ ਲਈ ਘਰ ਤੋਂ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਗ਼ਾਇਬ ਸੀ, ਜਿਸ ਨੂੰ ਕੋਈ ਅਣਪਛਾਤਾ ਚੋਰ ਚੋਰੀ ਕਰਕੇ ਲੈ ਗਿਆ | ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਸਾਰੀ ਫੁਟੇਜ ਕੈਦ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਇਤਲਾਹ ਥਾਣਾ ਭੁਲੱਥ ਵਿਖੇ ਦੇ ਦਿੱਤੀ ਗਈ ਹੈ | ਤਜਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਚੋਰਾਂ ਦੀ ਪਹਿਚਾਣ ਕਰਨ ਵਾਲੇ ਨੂੰ 10 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਹਲਕਾ ਇੰਚਾਰਜ ਵਲੋਂ ਸ਼ਟਰਾਂਗ ਰੂਮ 'ਚ ਦੇਰ ਰਾਤ ਦਾਖਲ ਹੋਣ ਦੇ ਮਾਮਲੇ ਦੀ ਕਾਂਗਰਸ ਆਗੂਆਂ ਨੇ ਕੀਤੀ ਚੋਣ ਕਮਿਸ਼... ਅਗਲੀ ਖ਼ਬਰ ਵਿਅਕਤੀ ਦੀ ਮੌਤ ਹੋਣ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਲਈ ਫ਼ੈਕਟਰੀ ਦੇ ਬਾਹਰ ਲਗਾਇਆ ਧਰਨਾ
Ad Position 24