15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸੁਰ-ਸੰਗਮ ਸੰਗੀਤ ਕਲਾ ਮੰਦਰ ਟਰੱਸਟ ਭੋਗਪੁਰ ਨੇ 21ਵੀਂ ਸੰਗੀਤ ਸਭਾ ਕਰਵਾਈ <br/>

Ad Position 21
No active advertisement
ਅਜੀਤ ਡੈਸਕ 29-05-2026
ਭੋਗਪੁਰ 28 (ਕਮਲਜੀਤ ਸਿੰਘ ਡੱਲੀ)-ਸੁਰ-ਸੰਗਮ ਸੰਗੀਤ ਕਲਾ ਮੰਦਰ ਟਰੱਸਟ ਭੋਗਪੁਰ ਵਲੋਂ 21ਵੀਂ ਸੰਗੀਤ ਸਭਾ ਦਾ ਵਿਸ਼ਾਲ ਆਯੋਜਨ ਭੋਗਪੁਰ ਵਿਖੇ ਕਰਵਾਇਆ ਗਿਆ | ਸਮਾਗਮ ਦੇ ਆਰੰਭ ਵਿੱਚ ਸ੍ਰੀ ਅਨਿਲ ਵਸ਼ਿਸ਼ਟ ਹੋਰਾਂ ਨੇ ਮਾਤਾ ਸਰਸਵਤੀ ਜੀ ਦਾ ਪਾਠ ਕੀਤਾ | ਸ਼ਮਾ ਰੌਸ਼ਨ ਕਰਨ ਦੀ ਰਸਮ ਉਮੇਸ਼ ਵਰਮਾ ਜੁਇੰਟ ਰਜਿਸਟਰਾਰ, ਡਾਕਟਰ ਮਹਿੰਗਾ ਸਿੰਘ, ਉਸਤਾਦ ਪੰਡਿਤ ਕਾਲੇ ਰਾਮ ਜੀ ,ਉਸਤਾਦ ਪ੍ਰੇਮ ਚੰਦ ਜੀ, ਸੂਬੇਦਾਰ ਚਰਨ ਸਿੰਘ ਅਤੇ ਪੀਸੀ ਰਾਊਤ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ | ਸਮਾਗਮ ਦੇ ਆਰੰਭ ਵਿੱਚ ਸੈਂਟਸੋਲਜਰ ਸਕੂਲ ਟਾਂਡਾ ਦੇ ਵਿਦਿਆਰਥੀਆਂ ਨੇ ਗੁਰਬਾਣੀ ਗਰੁੱਪ ਸ਼ਬਦ ਪੇਸ਼ ਕੀਤਾ | ਉਪਰੰਤ ਉਸਤਾਦ ਪ੍ਰੇਮ ਚੰਦ, ਹਰਸ਼ ਕੁਮਾਰ ਤਬਲਾ ਵਾਦਕ, ਉਮੇਸ਼ ਵਰਮਾ ਬੰਸਰੀਵਾਦਕ, ਹਾਰਦਿਕ ਰਾਜਪੂਤ ਗਜ਼ਲ, ਮਨਜੀਤ ਸਿੰਘ ਬਿਨਪਾਲਕੇ ਗਜ਼ਲ, ਗਗਨਦੀਪ ਹੀਰਾ ਸਿਤਾਰਵਾਦਨ, ਕੇਛਵੀ ਤਬਲਾ ਵਾਦਨ, ਪਾਰਸ ਗਾਇਕ ਠੁਮਰੀ, ਰਿਜੂਲ ਤਬਲਾ ਵਾਦਨ , ਉਸਤਾਦ ਪ੍ਰੋਫੈਸਰ ਭੁਪਿੰਦਰ ਸਿੰਘ ਦੀ ਸੰਗੀਤ ਕਲਾ ਕੇਂਦਰ ਦੇ ਤਿੰਨ ਵਿਦਿਆਰਥੀਆਂ ਨੇ ਪੇਸ਼ਕਾਰੀ ਦਿੱਤੀ | ਇਨ੍ਹਾਂ ਤੋਂ ਇਲਾਵਾ ਪ੍ਰੋਫੈਸਰ ਰਣਜੀਤ ਸੋਹਲ ਤੇ ਉਸਤਾਦ ਪੀਸੀ ਰਾਊਤ ਨੇ ਜੁਗਲਬੰਦੀ, ਵਨੀਤਾ ਕਾਲੇ, ਰਾਮ ਸਿਤਾਰਵਾਦਨ, ਮਾਸਟਰ ਯੁਵਰਾਜ ਤਬਲਾ ਵਾਦਨ ਦੀ ਪੇਸ਼ਕਾਰੀ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ | ਇਸ ਸੰਗੀਤ ਸਮਾਗਮ ਵਿੱਚ ਸਮਾਜ ਸੇਵਕ ਸੰਜੀਵ ਅਗਰਵਾਲ, ਡਾ. ਹਰਪ੍ਰੀਤ ਸਿੰਘ, ਮਾਨ ਸਿੰਘ ਸਮਰਾਟ, ਕੌਂਸਲਰ ਸੁਖਜੀਤ ਸੈਣੀ ,ਯੋਗੇਸ਼ ਕੁਮਾਰ ਫੁਰਤੀ ਆਟੋ, ਸੁਖਦੇਵ ਭੰਗੂ , ਜਸ ਕਲਿਆਣ ਰਾਜ ਕੁਮਾਰ ਸਾਕੀ ,ਥਾਣਾ ਮੁਖੀ ਭੋਗਪੁਰ ਰਜੇਸ਼ ਅਰੋੜਾ ,ਬਲਵਿੰਦਰ ਸਿੰਘ ਭੰਗੂ, ਮਨਜਿੰਦਰ ਸਿੰਘ, ਲੇਖਕ ਤੇ ਗੀਤਕਾਰ ਰਾਣਾ ਭੋਗਪੁਰੀਆ, ਅਮਰਦੀਪ ਸਿੰਘ ਪੁਰੀਆ ,ਪ੍ਰੋਫੈਸਰ ਕੁਲਵੰਤ ਕੌਰ ਕਲਸੀ, ਡਾ. ਚਰਨਜੀਤ ਸਿੰਘ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ 'ਚ ਲਗਾਇਆ ਸਮਰ ਕੈਂਪ <br/> ਅਗਲੀ ਖ਼ਬਰ ਭਾਕਿਯੂ (ਏਕਤਾ ਉਗਰਾਹਾਂ) ਵਲੋਂ ਪਿੰਡ ਸੈਦਪੁਰ ਝਿੜੀ ਵਿਖੇ ਇਕਾਈ ਦਾ ਗਠਨ <br/>
Ad Position 24