ਸ਼ਾਹਕੋਟ, 29 ਮਈ (ਸੁਖਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਬਲਾਕ ਸ਼ਾਹਕੋਟ ਦੇ ਪਿੰਡ ਸੈਦਪੁਰ ਝਿੜੀ ਵਿਖੇ ਹੋਏ ਚੋਣ ਇਜਲਾਸ ਦੌਰਾਨ ਬੋਲਦਿਆਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਕਿਹਾ ਕਿ ਵੱਖ-ਵੱਖ ਰਾਜਸੀ ਪਾਰਟੀਆਂ ਦੀਆਂ ਫੁੱਟ ਪਾਊ ਨੀਤੀਆਂ ਕਾਰਨ ਸੰਪੰਨ ਹੋਈਆਂ ਨਗਰ ਨਿਗਮ, ਨਗਰ ਪ੍ਰੀਸ਼ਦ ਤੇ ਪੰਚਾਇਤਾਂ ਦੀਆਂ ਚੋਣਾਂ 'ਚ ਬਹੁਤ ਸਾਰੀਆਂ ਥਾਵਾਂ 'ਤੇ ਵਰਕਰਾਂ ਦੇ ਆਪਸੀ ਝਗੜੇ ਵੱਡੀ ਪੱਧਰ 'ਤੇ ਹੋਏ ਹਨ, ਜੋ ਕਿ ਸਮਾਜ ਦੇ ਵੱਖ-ਵੱਖ ਵਰਗਾਂ ਦੀ ਆਪਸੀ ਸਾਂਝ ਅਤੇ ਭਾਈਚਾਰਕ ਏਕਤਾ ਲਈ ਖ਼ਤਰੇ ਦੀ ਘੰਟੀ ਹਨ | ਉਹਨਾਂ ਕਿਹਾ ਕਿ ਕਿਸ ਤਰ੍ਹਾਂ ਹਰ ਫਰੰਟ 'ਤੇ ਫੇਲ੍ਹ ਕੇਂਦਰ ਅਤੇ ਪੰਜਾਬ ਸਰਕਾਰਾਂ ਲੋਕਾਂ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਨਫ਼ਰਤ ਦੀ ਰਾਜਨੀਤੀ ਕਰ ਰਹੀਆਂ ਹਨ | ਸਮਾਜ ਦੇ ਸਾਰੇ ਵਰਗਾਂ ਨੂੰ ਸੁਚੇਤ ਰਹਿਣ ਅਤੇ ਆਪਸੀ ਭਾਈਚਾਰਕ ਸਾਂਝ ਤੇ ਏਕਤਾ ਬਣਾ ਕੇ ਰੱਖਣ ਦੀ ਲੋੜ ਹੈ | ਅਜਿਹੇ ਮੌਕੇ ਹੋਏ ਝਗੜਿਆਂ ਦੇ ਨਤੀਜੇ ਕਈ ਪਰਿਵਾਰਾਂ ਨੂੰ ਪੀੜ੍ਹੀਆਂ ਤੱਕ ਭੁਗਤਣੇ ਪੈਂਦੇ ਹਨ | ਜਦੋਂ ਕਿ ਰਾਜਸੀ ਪਾਰਟੀਆਂ ਦੀ ਲੀਡਰਸ਼ਿਪ ਦੀ ਆਪਸੀ ਸਾਂਝ ਅਤੇ ਮੌਕਾਪ੍ਰਸਤੀ ਜੱਗ-ਜ਼ਾਹਿਰ ਹੈ | ਪਿੰਡ ਸੈਦਪੁਰ ਵਿੱਚ ਅੱਜ ਜਥੇਬੰਦੀ ਦੇ ਵਰਕਰਾਂ ਦਾ ਆਮ ਇਜਲਾਸ ਸੱਦਿਆ ਗਿਆ ਸੀ, ਜਿਸ ਵਿੱਚ ਬਲਕਾਰ ਸਿੰਘ ਬਲਾਕ ਪ੍ਰਧਾਨ, ਜਸਪਾਲ ਸਿੰਘ ਜ਼ਿਲ੍ਹਾ ਖਜ਼ਾਨਚੀ, ਲੈਕਚਰਾਰ ਪਰਮਿੰਦਰ ਸਿੰਘ ਅਤੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਰਬਸੰਮਤੀ ਨਾਲ ਹੋਈ ਚੋਣ ਵਿਚ ਪ੍ਰੀਤਮ ਸਿੰਘ ਨੂੰ ਪ੍ਰਧਾਨ, ਕੇਵਲ ਸਿੰਘ ਜਨਰਲ ਸਕੱਤਰ, ਸਤਨਾਮ ਸਿੰਘ ਖਜ਼ਾਨਚੀ ਅਤੇ ਤਰਸੇਮ ਸਿੰਘ ਨੂੰ ਸਰਪ੍ਰਸਤ ਚੁਣਿਆ ਗਿਆ, ਜਦਕਿ ਕਰਮਜੀਤ ਸਿੰਘ, ਅਨਮੋਲਪ੍ਰੀਤ ਸਿੰਘ, ਦਲਵਿੰਦਰ ਸਿੰਘ ਨਿੱਕੂ, ਗੁਰਨਾਮ ਸਿੰਘ, ਸ਼ਿੰਗਾਰਾ ਸਿੰਘ ਅਤੇ ਪ੍ਰਕਾਸ਼ ਸਿੰਘ ਕਮੇਟੀ ਮੈਂਬਰ ਚੁਣੇ ਗਏ | ਗੁਰਚਰਨ ਸਿੰਘ ਚਾਹਲ ਨੇ ਆਸ ਪ੍ਰਗਟ ਕੀਤੀ ਕਿ ਪਿੰਡ ਇਕਾਈ ਆਉਣ ਵਾਲੇ ਸਮੇਂ 'ਚ ਜਥੇਬੰਦੀ ਵੱਲੋਂ ਤੇ ਐਸ.ਕੇ.ਐਮ. ਵੱਲੋਂ ਉਲੀਕੇ ਪ੍ਰੋਗਰਾਮਾਂ 'ਚ ਵੱਧ-ਚੜ੍ਹ ਕੇ ਪੂਰੀ ਸਰਗਰਮੀ ਨਾਲ ਭਾਗ ਲਵੇਗੀ | ਚੁਣੀ ਗਈ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਭਰੋਸਾ ਦਵਾਇਆ ਕਿ ਆਪਣੇ ਕਿੱਤੇ ਅਤੇ ਆਪਣੇ ਬੱਚਿਆਂ ਦੇ