ਕਪੂਰਥਲਾ, 1 ਜੂਨ (ਵਿਸ਼ੇਸ਼ ਪ੍ਰਤੀਨਿਧ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਕਪੂਰਥਲਾ ਇਕਾਈ ਦੀ ਇਕ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਵਜੀਤ ਸਿੰਘ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਆਧੁਨਿਕ ਚਿਕਿਤਸਾ ਵਿਗਿਆਨ ਅਤੇ ਸਰਜਰੀ ਸਬੰਧੀ ਵੱਖ-ਵੱਖ ਵਿਸ਼ਿਆਂ 'ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ | ਮੀਟਿੰਗ ਦੇ ਆਰੰਭ ਵਿਚ ਐਸੋਸੀਏਸ਼ਨ ਨਾਲ ਸਬੰਧਿਤ ਆਗੂਆਂ ਨੇ ਡਾ. ਅਨਿਲ ਪਸਰੀਚਾ ਤੇ ਡਾ. ਪੋਰੁਸ਼ ਪਸਰੀਚਾ ਦਾ ਸਵਾਗਤ ਕੀਤਾ | ਉਪਰੰਤ ਡਾ. ਅਰੂਸ਼ ਪਸਰੀਚਾ ਨੇ 'ਸੋਲਵਿੰਗ ਦ ਅਣਸੋਲਡ ਰੈਸਕਿਊ ਬਾਏ ਰਿੰਕਸਟੂਕਟਿਵ ਸਰਜਰੀ' ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਕਿਹਾ ਕਿ ਆਧੁਨਿਕ ਰਿੰਕਸਟੂਕਟਿਵ ਸਰਜਰੀ ਦੇ ਜ਼ਰੀਏ ਜਟਿਲ ਤੇ ਚੁਨੌਤੀ ਪੂਰਨ ਬਿਮਾਰੀਆਂ ਦਾ ਸਫ਼ਲ ਇਲਾਜ ਸੰਭਵ ਹੈ | ਉਨ੍ਹਾਂ ਦਾ ਸਪੈਕਟਰਮ ਆਫ਼ ਮਾਡਰਨ ਐਸਥੈਟਿਕ ਸਰਜਰੀ ਬਾਰੇ ਵੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਤੇ ਕਿਹਾ ਕਿ ਆਧੁਨਿਕ ਐਸਥੈਟਿਕ ਸਰਜਰੀ ਹੁਣ ਇਹ ਸੁੰਦਰਤਾ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਇਹ ਆਤਮ ਵਿਸ਼ਵਾਸ ਅਤੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ | ਬਾਅਦ ਵਿਚ ਡਾ. ਪੋਰੁਸ਼ ਪਸਰੀਚਾ ਨੇ 'ਮਾਡਰਨ ਮੈਨੇਜਮੈਂਟ ਆਫ਼ ਗਿਲਯੋਮਾ ਫਾਰਮ ਸਿਸਪਸ਼ਨ ਟੂ ਸਰਵਾਈਕਲ' ਵਿਸ਼ੇ ਸਬੰਧੀ ਚਰਚਾ ਕੀਤੀ ਤੇ ਕਿਹਾ ਕਿ ਇਹ ਮੱਥੇ ਦੇ ਟਿਊਮਰ ਗਿਲਯੋਮਾ ਦੀ ਪਹਿਚਾਣ ਅਤੇ ਇਸ ਦੇ ਇਲਾਜ ਲਈ ਅਪਣਾਈ ਜਾ ਰਹੀ ਆਧੁਨਿਕ ਤਕਨੀਕ ਬਾਰੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਜਾਣੂ ਕਰਵਾਇਆ | ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਡਾ. ਅਰੂਸ਼ ਪਸਰੀਚਾ ਤੇ ਡਾ. ਪੋਰੁਸ਼ ਪਸਰੀਚਾ ਕੋਲੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ, ਜਿਨ੍ਹਾਂ ਦੇ ਉਨ੍ਹਾਂ ਨੇ ਬਾਖ਼ੂਬੀ ਨਾਲ ਜਵਾਬ ਦਿੱਤੇ | ਉਪਰੰਤ ਡਾ. ਰਵਜੀਤ ਸਿੰਘ ਤੇ ਐਸੋਸੀਏਸ਼ਨ ਦੇ ਹੋਰ ਮੈਂਬਰਾਂ ਨੇ ਦੋਵਾਂ ਮਾਹਿਰ ਡਾਕਟਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਡਾ. ਡੀ.ਕੇ. ਮਿੱਤਲ, ਡਾ. ਸੁਰਿੰਦਰ ਕੁਮਾਰ, ਡਾ. ਅਨੂਪ ਮੇਘ, ਡਾ. ਅਨੀਤਾ ਮੇਘ, ਡਾ. ਮੋਹਨਪ੍ਰੀਤ ਸਿੰਘ, ਡਾ. ਰਣਬੀਰ ਕੌਸ਼ਲ, ਡਾ. ਰਾਜ ਕੁਮਾਰ ਭਗਤ, ਡਾ. ਰਮੇਸ਼ ਮਾਹਨਾ, ਡਾ. ਅਮਨਦੀਪ ਸਿੰਘ, ਡਾ. ਸਿੰਮੀ ਧਵਨ, ਡਾ. ਸੰਦੀਪ ਧਵਨ, ਡਾ. ਹਰਜੀਤ ਸਿੰਘ, ਡਾ. ਅਮਨ ਸੁਮਿਤ ਅਰੋੜਾ ਤੋਂ ਇਲਾਵਾ ਐਸੋਸੀਏਸ਼ਨ ਦੇ ਹੋਰ ਮੈਂਬਰ ਹਾਜ਼ਰ ਸਨ |