ਖਲਵਾੜਾ, 11 ਜੂਨ (ਮਨਦੀਪ ਸਿੰਘ ਸੰਧੂ)-ਘਰਾਟੀਆ ਜਠੇਰੇ (ਰਜਿ.) ਜਲੰਧਰ ਪੰਜਾਬ ਦੇ ਚੇਅਰਮੈਨ ਲੱਭਾ ਰਾਮ, ਪ੍ਰਧਾਨ ਵਿਜੇ ਭਗਤ, ਜਰਨਲ ਸਕੱਤਰ ਗਣੇਸ਼ ਭਗਤ , ਖ਼ਜ਼ਾਨਚੀ ਰਾਕੇਸ਼ ਕੁਮਾਰ ਅਤੇ ਮੁੱਖ ਸਲਾਹਕਾਰ ਰਵਿੰਦਰ ਭਗਤ ਨੇ ਦੱਸਿਆ ਘਰਾਟੀਏ ਗੋਤਰ (ਪੂਨਮ) ਨਾਲ ਸਬੰਧਿਤ ਗਰਮ ਰੁੱਤ ਦੀ ਮੇਲ 21 ਜੂਨ ਦਿਨ ਐਤਵਾਰ ਨੂੰ ਆਰ.ਐੱਸ. ਪੁਰਾ ਚਕਰੋਈ ਜੰਮੂ ਵਿਖੇ ਸਾਲਾਨਾ ਮੇਲ ਦਾ ਆਯੋਜਨ ਕੀਤਾ ਜਾਵੇਗਾ | ਇਸ ਗਰਮ ਰੁੱਤ ਮੇਲ ਤੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਇਲਾਵਾ ਜੰਮੂ, ਰਾਜਸਥਾਨ, ਹਰਿਆਣਾ ਅਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿਚ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਣ ਗਏ | ਬੂਆ ਬਾਵਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ | ਇਸ ਗਰਮ ਰੁੱਤ ਮੇਲ ਮੌਕੇ 'ਤੇ ਜਿਹੜੇ ਸ਼ਰਧਾਲੂ ਇੱਕ ਦਿਨ ਪਹਿਲਾਂ ਪਹੁੰਚਣਗੇ ਉਨ੍ਹਾਂ ਲਈ ਰਾਤ ਰਹਿਣ ਵਿਵਸਥਾ ਅਤੇ ਰਾਤ ਦੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ | ਇਸ ਸਬੰਧ ਜੰਮੂ ਤੋਂ ਗਾਰਾ ਰਾਮ, ਸੰਸਾਰ ਚੰਦ, ਬਚਨ ਲਾਲ ਅਤੇ ਉਨ੍ਹਾਂ ਦੇ ਸਹਿਯੋਗੀ ਪ੍ਰਬੰਧ ਕਰਨਗੇ | ਮੁੱਖ ਸੇਵਾਦਾਰ ਬਾਬਾ ਬਚਨ ਲਾਲ ਜੀ ਅਤੇ ਸਭਾ ਦੇ ਮੈਂਬਰ ਸਾਹਿਬਾਨ ਅਤੇ ਸ਼ਰਧਾਲੂ ਬਾਬਾ ਬੂਆ ਜੀ ਦੀ ਪੂਜਾ ਸਵੇਰੇ 8 ਵਜੋਂ ਤੋਂ 9 ਵਜੇ ਤੱਕ ਅਰਚਨਾ ਕਰਨਗੇ |