01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਨੌਜਵਾਨ ’ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ

Ad Position 21
No active advertisement
ਅਜੀਤ ਡੈਸਕ 13-06-2026

ਕਪੂਰਥਲਾ, 12 ਜੂਨ (ਅਮਨਜੋਤ ਸਿੰਘ ਵਾਲੀਆ)-ਪਿੰਡ ਚੱਕੋਕੀ ਮੰਡ ਖੇਤਰ ਵਿਚ ਖੇਤਾਂ ਵਿਚੋਂ ਕੰਮ ਕਰਕੇ ਆਪਣੇ ਦੋਸਤਾਂ ਨਾਲ ਵਾਪਸ ਜਾ ਰਹੇ ਇਕ ਨੌਜਵਾਨ ‘ਤੇ ਰਾਏਪੁਰ ਅਰਾਈਆਂ ਨੇੜੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕਰਕੇ ਹਮਲਾ ਕਰ ਦਿੱਤਾ ਤੇ ਬਾਅਦ ਵਿਚ ਉਸਨੂੰ ਘੇਰ ਕੇ ਉਸਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ | ਜਿਸਨੂੰ ਬਾਅਦ ਉਸਦੇ ਸਾਥੀਆਂ ਤੇ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਜੋਬਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਚੱਕੋਕੀ ਨੇ ਦੱਸਿਆ ਕਿ ਉਹ ਅੱਜ ਪਿੰਡ ਚੱਕੋਕੀ ਮੰਡ ਖੇਤਰ ਵਿਚ ਆਪਣੇ ਖੇਤਾਂ ਵਿਚੋਂ ਕੰਮ ਕਰਕੇ ਦੋਸਤਾਂ ਨਾਲ ਵਾਪਸ ਆ ਰਿਹਾ ਸੀ ਤੇ ਉਸਦੇ ਦੋਸਤ ਗੱਡੀ ਵਿਚ ਸਨ ਤੇ ਉਹ ਆਪ ਟਰੈਕਟਰ ਨਾਲ ਆ ਰਿਹਾ ਸੀ, ਇਸੇ ਦੌਰਾਨ ਕੁੱਝ ਅਣਪਛਾਤੇ ਵਿਅਕਤੀ ਮੋਟਰਸਾਈਕਲਾਂ ਤੇ ਗੱਡੀਆਂ ਵਿਚ ਆਏ ਤੇ ਪਹਿਲਾਂ ਉਨ੍ਹਾਂ ਨੇ ਮੇਰੀ ਗੱਡੀ ‘ਤੇ ਫਾਇਰਿੰਗ ਕੀਤੀ ਤੇ ਬਾਅਦ ਉਨ੍ਹਾਂ ਨੇ ਮੇਰੇ ਟਰੈਕਟਰ ‘ਤੇ ਫਾਇਰਿੰਗ ਕੀਤੀ, ਜਦੋਂ ਮੈਂ ਆਪਣੀ ਜਾਨ ਬਚਾਅ ਕੇ ਭੱਜ ਰਿਹਾ ਸੀ ਤਾਂ ਉਨ੍ਹਾਂ ਨੇ ਮੈਨੂੰ ਘੇਰ ਲਿਆ ਤੇ ਮੇਰੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ | ਜਿਸਨੂੰ ਉਸਦੇ ਸਾਥੀਆਂ ਤੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜਿੱਥੇ ਡਿਊਟੀ ਡਾਕਟਰ ਵਲੋਂ ਉਸਦਾ ਇਲਾਜ ਜਾਰੀ ਹੈ | ਇਸ ਸਬੰਧੀ ਥਾਣਾ ਢਿਲਵਾਂ ਦੇ ਐੱਸ.ਐੱਚ.�. ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲੜਾਈ ਦੀ ਸੂਚਨਾ ਮਿਲੀ ਸੀ ਤੇ ਉਹ ਮੌਕੇ ‘ਤੇ ਪੁੱਜੇ ਤੇ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਉਨ੍ਹਾਂ ਕਿਹਾ ਕਿ ਗੋਲੀਆਂ ਚੱਲਣ ਸਬੰਧੀ ਕੋਈ ਜਾਣਕਾਰੀ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਮਾਈਨਿੰਗ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ 42 ਕੇਸ ਦਰਜ ਕਰਕੇ 110 ਵਾਹਨ ਜ਼ਬਤ ਕੀਤੇ ਗਏ-ਅਕਾਸ਼ ਬਾਂਸਲ ਅਗਲੀ ਖ਼ਬਰ ਰੇਲਵੇ ਬੋਰਡ ਦੇ ਡਾਇਰੈਕਟਰ ਜਨਰਲ ਸੁਰੱਖਿਆ ਹਿਤੇਂਦਰ ਮਲਹੋਤਰਾ ਵਲੋਂ ਆਰ.ਸੀ.ਐਫ. ਦਾ ਦੌਰਾ
Ad Position 24
No active advertisement