ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬਾਮੂਵਾਲ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ

Ad Position 21
No active advertisement
ਅਜੀਤ ਡੈਸਕ 13-06-2026

ਨਡਾਲਾ 12 ਜੂਨ (ਰਘਬਿੰਦਰ ਸਿੰਘ)-ਥਾਣਾ ਸੁਭਾਨਪੁਰ ਦੇ ਪਿੰਡ ਬਾਮੂਵਾਲ ਦੇ ਇੱਕ ਨੌਜਵਾਨ ਦੀ ਲੁਧਿਆਣਾ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਹਾਦਸੇ ਵਿਚ ਟਾਇਰਾਂ ਦੀ ਦੁਕਾਨ ਦੇ ਇੱਕ ਦੁਕਾਨਦਾਰ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬਾਮੂਵਾਲ ਦੇ ਨੰਬਰਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਰਸਾਲ ਸਿੰਘ ਪੁੱਤਰ ਅਮਰੀਕ ਸਿੰਘ ਆਪਣੇ ਸਾਥੀ ਪ੍ਰਭਜੀਤ ਸਿੰਘ ਖ਼ਾਨਪੁਰ ਨਾਲ ਬੋਲੈਰੋ ਗੱਡੀ ‘ਤੇ ਕਿਸੇ ਕੰਮ ਲਈ 11 ਜੂਨ ਦੀ ਸਵੇਰੇ 9 ਵਜੇ ਗੋਬਿੰਦਗੜ ਗਿਆ ਹੋਇਆ ਸੀ | ਇਸ ਦੌਰਾਨ ਲੁਧਿਆਣਾ ਤੋਂ ਅੱਗੇ ਦੋਰਾਹਾ ਨੇੜੇ ਉਨ੍ਹਾਂ ਦੀ ਗੱਡੀ ਦਾ ਟਾਇਰ ਖ਼ਰਾਬ ਹੋ ਗਿਆ, ਜਿਸ ਕਾਰਨ ਉਹ ਇੱਕ ਟਾਇਰਾਂ ਦੀ ਦੁਕਾਨ ‘ਤੇ ਰੁਕੇ ਅਤੇ ਨਵਾਂ ਟਾਇਰ ਲਗਵਾਇਆ | ਨੰਬਰਦਾਰ ਰਣਧੀਰ ਸਿੰਘ ਅਨੁਸਾਰ ਸਵੇਰੇ 11 ਕੁ ਵਜੇ ਜਦੋਂ ਰਸਾਲ ਸਿੰਘ ਅਤੇ ਦੁਕਾਨਦਾਰ ਪੁਰਾਣੇ ਟਾਇਰ ਨੂੰ ਗੱਡੀ ਦੀ ਡਿੱਗੀ ਵਿਚ ਰੱਖ ਰਹੇ ਸਨ ਤਾਂ ਇਸੇ ਦੌਰਾਨ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਰਸਾਲ ਸਿੰਘ ਅਤੇ ਟਾਇਰਾਂ ਦੀ ਦੁਕਾਨ ਦੇ ਦੁਕਾਨਦਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਮਿ੍ਤਕ ਦੀ ਦੇਹ ਪੋਸਟਮਾਰਟਮ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ | ਉਨ੍ਹਾਂ ਦੇ ਚਾਚੇ ਨੰਬਰਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਕਿ ਰਸਾਲ ਸਿੰਘ ਦਾ ਅੰਤਿਮ ਸੰਸਕਾਰ ਅੱਜ 13 ਜੂਨ ਸਵੇਰੇ 11 ਵਜੇ ਪਿੰਡ ਬਾਮੂਵਾਲ ਵਿਖੇ ਕੀਤਾ ਜਾਵੇਗਾ | ਰਸਾਲ ਸਿੰਘ ਦੀ ਅਚਾਨਕ ਮੌਤ ਨਾਲ ਪਿੰਡ ਬਾਮੂਵਾਲ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ | ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਿੰਡ ਵਾਸੀਆਂ ਵੱਲੋਂ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਨਵੇਂ ਬਣ ਰਹੇ ਤਹਿਸੀਲ ਕੰਪਲੈਕਸ ਦੇ ਨਿਰਮਾਣ ਕਾਰਜਾਂ ਦਾ ਸੱਜਣ ਸਿੰਘ ਚੀਮਾ ਨੇ ਕੀਤਾ ਨਿਰੀਖਣ ਅਗਲੀ ਖ਼ਬਰ ਮਾਈਨਿੰਗ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ 42 ਕੇਸ ਦਰਜ ਕਰਕੇ 110 ਵਾਹਨ ਜ਼ਬਤ ਕੀਤੇ ਗਏ-ਅਕਾਸ਼ ਬਾਂਸਲ
Ad Position 24
No active advertisement