ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਕੁੱਤੇ ਨੂੰ ਲੈ ਕੇ ਗੁਆਂਢੀਆਂ ਵਲੋਂ ਕੀਤੀ ਇਕ ਨੌਜਵਾਨ ਦੀ ਕੁੱਟਮਾਰ

Ad Position 21
No active advertisement
ਅਜੀਤ ਡੈਸਕ 13-06-2026

ਕਪੂਰਥਲਾ, 12 ਜੂਨ (ਅਮਨਜੋਤ ਸਿੰਘ ਵਾਲੀਆ)-�ਜਲਾ ਫਾਟਕ ਨਜ਼ਦੀਕ ਗੋਬਿੰਦ ਨਗਰ ਵਿਖੇ ਗੁਆਂਢੀਆਂ ਨੂੰ ਕੁੱਤਾ ਬੰਨ੍ਹ ਕੇ ਰੱਖਣ ਲਈ ਕਹਿਣ ‘ਤੇ ਗੁਆਂਢੀਆਂ ਨੇ ਕੁੱਟਮਾਰ ਕਰਕੇ ਇਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ | ਜੇਰੇ ਇਲਾਜ ਪੁਨੀਤ ਕੁਮਾਰ ਪੁੱਤਰ ਰਾਮ ਲਖਨ ਵਾਸੀ �ਜਲਾ ਫਾਟਕ ਗੋਬਿੰਦ ਨਗਰ ਨੇ ਦੱਸਿਆ ਕਿ ਉਸਦਾ ਡੇਢ ਸਾਲ ਦਾ ਭਤੀਜਾ ਘਰ ਦੇ ਬਾਹਰ ਖੇਡ ਰਿਹਾ ਸੀ ਤਾਂ ਅਚਾਨਕ ਗੁਆਂਢੀਆਂ ਦਾ ਕੁੱਤਾ ਖੁੱਲ ਕੇ ਉਸਨੂੰ ਪੈ ਗਿਆ | ਜਦੋਂ ਮੇਰੀ ਮਾਤਾ ਨੇ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਲਾਂਭਾ ਦਿੱਤਾ ਤਾਂ ਉਨ੍ਹਾਂ ਮੇਰੀ ਮਾਤਾ ਨਾਲ ਕਥਿਤ ਤੌਰ ‘ਤੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ, ਜਿਸ ਉਪਰੰਤ ਜਦੋਂ ਮੈਂ ਪਹੁੰਚਿਆਂ ਤੇ ਮੈਂ ਵੀ ਉਨ੍ਹਾਂ ਨੂੰ ਆਪਣਾ ਕੁੱਤਾ ਬੰਨ੍ਹ ਕੇ ਰੱਖਣ ਲਈ ਕਿਹਾ ਤਾਂ ਉਨ੍ਹਾਂ ਨੇ ਮੇਰੇ ‘ਤੇ ਹਮਲਾ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ | ਜਿਸਨੂੰ ਬਾਅਦ ਵਿਚ ਪਰਿਵਾਰਕ ਮੈਂਬਰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਏ ਜਿੱਥੇ ਉਸਦਾ ਡਿਊਟੀ ਡਾ. ਸ਼ੈਲਜਾ ਵਲੋਂ ਇਲਾਜ ਜਾਰੀ ਹੈ | ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਨੇ ਨਿਊ ਹਾਲੈਂਡ ਦਾ ਨਵਾਂ ਮਾਡਲ 5510 ਕੀਤਾ ਲਾਂਚ ਅਗਲੀ ਖ਼ਬਰ ਨਵੇਂ ਬਣ ਰਹੇ ਤਹਿਸੀਲ ਕੰਪਲੈਕਸ ਦੇ ਨਿਰਮਾਣ ਕਾਰਜਾਂ ਦਾ ਸੱਜਣ ਸਿੰਘ ਚੀਮਾ ਨੇ ਕੀਤਾ ਨਿਰੀਖਣ
Ad Position 24
No active advertisement