ਫਗਵਾੜਾ, 12 ਜੂਨ (ਹਰਜੋਤ ਸਿੰਘ ਚਾਨਾ)- ਗਊਸ਼ਾਲਾ ਰੋਡ ਤੇ ਪੁਰਾਣੀ ਪਾਣੀ ਦੀ ਨਿਕਾਸੀ ਦੇ ਮਾਮਲੇ ਨੂੰ ਲੈ ਕੇ ਦੁਕਾਨਦਾਰਾ ਦੀ ਹੋਈ ਮੀਟਿੰਗ ‘ਚ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਉਹ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣਗੇ | ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਜਤਿੰਦਰ ਬੋਬੀ ਨੇ ਇਸ ਮੌਕੇ ਕਿਹਾ ਕਿ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਨੇ ਵੀ ਦੁਕਾਨਦਾਰਾ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ, ਥੋੜ੍ਹੀ ਜਿਹੀ ਬਾਰਿਸ਼ ਹੋਣ ਨਾਲ ਬਾਜ਼ਾਰ ਪਾਣੀ ਨਾਲ ਭਰ ਜਾਂਦਾ ਹੈ | ਉਨ੍ਹਾਂ ਐਲਾਨ ਕੀਤਾ ਕਿ ਇਸ ਸਮੱਸਿਆ ਦੇ ਹੱਲ ਲਈ ਉਹ 5 ਲੱਖ ਰੁਪਏ ਖ਼ਰਚ ਕਰਨਗੇ ਜਦਕਿ ਬਾਜ਼ਾਰ ਵਾਲੇ ਵੀ ਇਸ ਸਮੱਸਿਆ ਦੇ ਹੱਲ ਲਈ ਖ਼ੁਦ ਰਾਸ਼ੀ ਇਕੱਠੀ ਕਰਨ ਨੂੰ ਤਿਆਰ ਹਨ | ਇਸ ਮੌਕੇ ਦੁਕਾਨਦਾਰਾ ਦੇ ਆਗੂ ਮੋਹਨ ਸਿੰਘ ਗਾਂਧੀ ਨੇ ਕਿਹਾ ਕਿ ਇਹ ਸਮੱਸਿਆ ਕਾਫ਼ੀ ਪੁਰਾਣੀ ਹੈ ਤੇ ਉਹ ਕਈ ਸਰਕਾਰਾਂ ਦੇ ਨੁਮਾਇੰਦਿਆਂ ਅੱਗੇ ਹਾੜੇ ਕੱਢ ਚੁੱਕੇ ਹਨ ਪਰ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੁੰਦਾ | ਬੀਤੀ ਰਾਤ ਕਰੀਬ ਅੱਧਾ ਘੰਟਾ ਹੋਈ ਤੇਜ਼ ਬਾਰਿਸ਼ ਨਾਲ ਦੁਕਾਨਾਂ ਅੰਦਰ ਪਾਣੀ ਜਾ ਵੜਿਆ ਜਿਸ ਕਾਰਨ ਕਈ ਦੁਕਾਨਦਾਰਾ ਦਾ ਨੁਕਸਾਨ ਵੀ ਹੋਇਆ | ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਨਰੇਸ਼ ਭਾਰਦਵਾਜ, ਸੰਜੀਵ ਬੁੱਗਾ, ਬੰਟੀ ਵਾਲੀਆ, ਗੁਰਜੀਤ ਵਾਲੀਆ, ਅਨਿਲ ਡਾਬਰ, ਵਿਨੋਦ ਵਰਮਾਨੀ, ਵਿਪਨ ਬੇਦੀ, ਰਜੇਸ਼ ਕਾਲੀਆ, ਮਦਨ ਮੋਹਣ ਖੱਦਰ, ਦੀਪਾਸ਼ੂ ਸੁਨੇਜਾ ਵੀ ਸ਼ਾਮਿਲ ਸਨ |
ਗਊਸ਼ਾਲਾ ਦੇ ਦੁਕਾਨਦਾਰਾਂ ਨੇ ਪਾਣੀ ਦੀ ਸਮੱਸਿਆ ਵਿਧਾਇਕ ਧਾਲੀਵਾਲ ਨੂੰ ਦੱਸੀ
ਅਜੀਤ ਡੈਸਕ
13-06-2026