03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਧੁੱਸੀ ਬੰਨ੍ਹ ’ਤੇ ਸੜਕ ਬਣਾਉਣ ਦੀ 75 ਸਾਲ ਦੀ ਉਡੀਕ ਮੁੱਕੀ-ਸੰਤ ਸੀਚੇਵਾਲ

Ad Position 21
No active advertisement
ਅਜੀਤ ਡੈਸਕ 20-06-2026

ਸੁਲਤਾਨਪੁਰ ਲੋਧੀ, 19 ਜੂਨ (ਨਰੇਸ਼ ਹੈਪੀ)-ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ‘ਤੇ ਗਿੱਦੜਪਿੰਡੀ ਤੋਂ ਫਿਲੌਰ ਤੱਕ ਪੱਕੀ ਸੜਕ ਬਣਾਉਣ ਦੇ ਪਹਿਲੇ ਪੜਾਅ ਦਾ ਨੀਂਹ ਪੱਥਰ ਰੱਖਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਤਿਹਾਸ ਸਿਰਜ ਦਿੱਤਾ ਹੈ | ਧੁੱਸੀ ਬੰਨ੍ਹ ‘ਤੇ ਪੱਕੀ ਸੜਕ ਬਣਾਉਣ ਦੀ 75 ਸਾਲਾਂ ਦੀ ਉਡੀਕ ਮੁਕ ਗਈ ਹੈ | ਮੰਡਾਲਾ ਛੰਨਾ ਧੁੱਸੀ ਬੰਨ੍ਹ ‘ਤੇ ਰੱਖਿਆ ਨੀਂਹ ਪੱਥਰ ਕੋਈ ਸਧਾਰਨ ਨੀਂਹ ਪੱਥਰ ਨਹੀਂ ਹੈ ਸਗੋਂ ਇਹ ਉਮੀਦਾਂ ਦਾ ਮੀਲ ਪੱਥਰ ਵੀ ਹੈ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧੁੱਸੀ ਬੰਨ੍ਹ ‘ਤੇ ਸੜਕ ਬਣਾਉਣ ਬਾਰੇ ਅਨੇਕਾਂ ਚਿੱਠੀਆਂ ਲਿਖੀਆਂ ਸਨ | ਮੁੱਖ ਮੰਤਰੀ ਦੇ ਹੁਕਮਾਂ ‘ਤੇ ਪੰਜਾਬ ਭਵਨ ਵਿਚ 12 ਜੂਨ 2023 ਨੂੰ ਉਸ ਵੇਲੇ ਦੇ ਕੈਬਨਿਟ ਮੰਤਰੀ ਮੀਤ ਹੇਅਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਧੁੱਸੀ ਬੰਨ੍ਹ ‘ਤੇ ਪੱਕੀ ਸੜਕ ਬਣਾਉਣ ਲਈ ਤੇ ਗਿੱਦੜਪਿੰਡੀ ਰੇਲਵੇ ਪੁਲ ਹੇਠੋਂ ਮਿੱਟੀ ਕੱਢਣ ਦਾ ਜ਼ੋਰ ਪਾਇਆ ਸੀ | ਇਸ ਮੌਕੇ ਪੰਜਾਬ ਰਾਜ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਗਿੱਦੜਪਿੰਡੀ ਤੋਂ ਫਿਲੌਰ ਤੱਕ ਬਣਨ ਵਾਲੀ ਇਹ ਲਿੰਕ ਰੋਡ ਤਿੰਨ ਪੜਾਵਾਂ ਵਿਚ ਬਣਾਈ ਜਾਣੀ ਹੈ | ਪਹਿਲੇ ਪੜਾਅ ਦੌਰਾਨ 37.93 ਕਿੱਲੋਮੀਟਰ ਲੰਮੀ ਇਸ ਸੜਕ ਗਿੱਦੜਪਿੰਡੀ ਤੋਂ ਸ਼ਾਹਕੋਟ ਤੱਕ ਬਣਨੀ ਹੈ | ਜਿਸਦੀ ਲਾਗਤ 61.82 ਕਰੋੜ ਰੁਪਏ ਹੈ | ਇਸ ਸੜਕ ਦੇ ਬਣਨ ਨਾਲ ਇਲਾਕੇ ਦੇ 15 ਤੋਂ ਵੱਧ ਪਿੰਡਾਂ ਦੇ ਹਜ਼ਾਰਾਂ ਵਸਨੀਕਾਂ ਨੂੰ ਲਾਭ ਹੋਵੇਗਾ | ਇਸੇ ਤਰ੍ਹਾਂ ਦੂਜੇ ਪੜਾਅ ਵਿਚ 25.10 ਕਿੱਲੋਮੀਟਰ ਤੱਕ ਸੜਕ ਬਣਾਈ ਜਾਵੇਗੀ ਅਤੇ ਤੀਜੇ ਪੜਾਅ ਵਿਚ ਧੁੱਸੀ ਬੰਨ੍ਹ ਤੇ 32 ਕਿੱਲੋਮੀਟਰ ਤੱਕ ਪੱਕੀ ਸੜਕ ਬਣਾਈ ਜਾਵੇਗੀ | ਮਹਿਰਾਜ ਵਾਲਾ ਤੋਂ ਗੁਰਨਾਮ ਸਿੰਘ ਤੇ ਜਾਣੀਆਂ ਤੋਂ ਮੇਜਰ ਸਿੰਘ ਨੇ ਕਿਹਾ ਕਿ ਸਾਲ 2008 ਤੋਂ ਜਿੰਨ੍ਹੇ ਵੀ ਹੜ੍ਹ ਇਸ ਇਲਾਕੇ ਵਿਚ ਆਏ ਹਨ, ਉਨ੍ਹਾਂ ਸਾਰਿਆਂ ਵਿਚ ਸੰਤ ਸੀਚੇਵਾਲ ਜੀ ਦੀ ਮੋਹਰੀ ਭੂਮਿਕਾ ਰਹੀ ਹੈ | ਇਸ ਮੌਕੇ ਸੰਤ ਪ੍ਰਗਟ ਨਾਥ ਰਹੀਮਪੁਰ ਵਾਲੇ, ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐਸ.ਐਸ.ਪੀ ਹਰਵਿੰਦਰ ਸਿੰਘ ਵਿਰਕ, ਐਸ.ਡੀ.ਐਮ ਲਾਲ ਵਿਸ਼ਵਾਸ਼, ਸੁਰਜੀਤ ਸਿੰਘ ਸ਼ੰਟੀ ਤੇ ਹੋਰ ਇਲਾਕੇ ਮੋਹਤਵਾਰ ਸੱਜਣ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਡਾਲਾ ’ਚ ਕਾਂਗਰਸੀ ਵਰਕਰਾਂ ਦੀ ਅਹਿਮ ਮੀਟਿੰਗ ਅੱਜ-ਖਹਿਰਾ ਅਗਲੀ ਖ਼ਬਰ ਪੰਜਾਬੀਆਂ ਨੂੰ ‘ਇਮੋਸ਼ਨਲ ਬਲੱਡੀ ਫੂਲ’ ਕਹਿਣ ਦੇ ਵਿਰੋਧ ’ਚ ਕਾਂਗਰਸ ਨੇ ਫੂਕਿਆ ਭਾਜਪਾ ਦਾ ਪੁਤਲਾ
Ad Position 24
No active advertisement