ਭੁਲੱਥ, 25 ਜੂਨ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜੋਗਿੰਦਰ ਸਿੰਘ ਬਾਗੜੀਆਂ ਜ਼ਿਲ੍ਹਾ ਮੀਤ ਪ੍ਰਧਾਨ, ਕਸ਼ਮੀਰ ਸਿੰਘ ਬੋਪਾਰਾਏ ਬਲਾਕ ਮੀਤ ਪ੍ਰਧਾਨ ਅਤੇ ਪਰਮਜੀਤ ਸਿੰਘ ਕਮਰਾਏ ਸਕੱਤਰ ਬਲਾਕ ਭੁਲੱਥ ਦੀ ਅਗਵਾਈ ਹੇਠ ਪਿੰਡ ਕਮਰਾਏ ਵਿਖੇ ਕਿਸਾਨੀ ਮੁੱਦਿਆਂ ਉੱਪਰ ਹੋਈ | ਇਸ ਮੀਟਿੰਗ ਵਿਚ ਯੂਨੀਅਨ ਦਾ ਵਿਸਥਾਰ ਕਰਦੇ ਹੋਏ ਬਲਵਿੰਦਰ ਕੌਰ, ਕਮਲਜੀਤ ਕੌਰ, ਕੁਲਦੀਪ ਕੌਰ, ਮਨਜੀਤ ਕੌਰ, ਜੋਗਿੰਦਰ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ, ਸੁਰਜੀਤ ਕੌਰ, ਅਮਨਦੀਪ ਕੌਰ, ਪਵਨਦੀਪ ਕੌਰ ਨੂੰ ਮੈਂਬਰ ਲੈ ਕੇ ਪਿੰਡ ਦੀ ਇਕਾਈ ਬਣਾਈ ਗਈ | ਇਸ ਮੌਕੇ ਤੇ ਨਵੇਂ ਚੁਣੇ ਗਏ ਮੈਂਬਰਾਂ ਨੇ ਯੂਨੀਅਨ ਨੂੰ ਵਿਸ਼ਵਾਸ ਦਵਾਇਆ ਕਿ ਉਹ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਉਨ੍ਹਾਂ ਨੂੰ ਦਿੱਤੀ ਜ਼ਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਣਗੇ | ਇਸ ਮੌਕੇ ਤੇ ਇਕੱਤਰ ਕਿਸਾਨਾਂ ਨੇ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਡੀਜ਼ਲ ਅਤੇ ਗੈਸ ਸਲੰਡਰ ਦੇ ਰੇਟ ਵਧਾਏ ਗਏ ਹਨ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਉੱਪਰ ਕੱਚੇ ਤੇਲ ਦਾ ਰੇਟ ਘਟਣ ਕਰਕੇ ਘਟਾਇਆ ਜਾਵੇ ਤਾਂ ਕਿ ਕਿਸਾਨਾਂ ਨੂੰ ਘੱਟ ਰੇਟ ਘੱਟ ਡੀਜ਼ਲ ਉਪਲਬਧ ਹੋਵੇ | ਮੇਨ ਬਾਜ਼ਾਰ ਕਚਹਿਰੀ ਚੌਕ ਵਿਚ ਗੱਡੀਆਂ ਦਾ ਜਾਮ ਲੱਗਿਆ ਰਹਿੰਦਾ ਹੈ| ਇਸ ਕਾਰਨ ਰਾਹਗੀਰਾਂ ਨੂੰ ਜਾਣਾ ਆਉਣਾ ਬਹੁਤ ਔਖਾ ਹੋ ਗਿਆ ਹੈ ਪੰਜਾਬ ਸਰਕਾਰ ਕਚਹਿਰੀ ਨੂੰ ਕਿਧਰੇ ਸ਼ਹਿਰ ਤੋਂ ਬਾਹਰ ਸਰਕਾਰੀ ਥਾਂ ਵਿਚ ਨਵੀਂ ਬਿਲਡਿੰਗ ਬਣਾ ਕੇ ਤਿਆਰ ਕਰੇ ਤਾਂ ਜੋ ਉੱਥੇ ਖੁੱਲ੍ਹੀ ਪਾਰਕਿੰਗ ਦੀ ਸੁਵਿਧਾ ਹੋਵੇ ਅਤੇ ਸ਼ਹਿਰ ਵਿਚੋਂ ਆਮ ਲੋਕਾਂ ਦੇ ਜਾਣ ਲਈ ਰਸਤਾ ਖੁੱਲ੍ਹਾ ਹੋ ਸਕੇ | ਇਸ ਮੌਕੇ ’ਤੇ ਪਰਮਜੀਤ ਸਿੰਘ, ਬਲਵਿੰਦਰ ਸਿੰਘ, ਮਲਕੀਤ ਸਿੰਘ ਕਮਰਾਏ, ਕਰਨੈਲ ਸਿੰਘ, ਸੰਤੋਖ ਸਿੰਘ, ਅਜੀਤ ਸਿੰਘ, ਜੈਲ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ ਕਮਰਾਏ, ਕਸ਼ਮੀਰ ਸਿੰਘ, ਲਖਵਿੰਦਰ ਸਿੰਘ ਬਾਗੜੀ, ਸੁਖਦੇਵ ਸਿੰਘ ਕਮਰਾਏ, ਕਿਰਪਾਲ ਸਿੰਘ, ਗੁਰ ਧਿਆਨ ਸਿੰਘ ਨੰਬਰਦਾਰ, ਗੁਰਮੀਤ ਸਿੰਘ ਰਾਜਪੁਰ ਅਤੇ ਹੋਰ ਹਾਜ਼ਰ ਸਨ |