07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਹਲਕਾ ਸੁਲਤਾਨਪੁਰ ਲੋਧੀ ਅੰਦਰ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ, 195 ਬੀ.ਐਲ.ਓਜ਼ ਅਤੇ 16 ਸੁਪਰਵਾਈਜ਼ਰ ਨਿਯੁਕਤ ਕੀਤੇ-ਐੱਸ.ਡੀ.ਐੱਮ.

Ad Position 21
No active advertisement
ਅਜੀਤ ਡੈਸਕ 26-06-2026
ਸੁਲਤਾਨਪੁਰ ਲੋਧੀ, 25 ਜੂਨ (ਥਿੰਦ) ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅੰਦਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ | ਇਸ ਕਾਰਜ ਲਈ 195 ਬੀ.ਐਲ.ਓਜ਼ ਅਤੇ 16 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਸੁਲਤਾਨਪੁਰ ਲੋਧੀ ਜਸਜੀਤ ਸਿੰਘ ਕਮ ਈ.ਆਰ.ਓ. ਨੇ ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਭਰੇ ਹੋਏ ਫ਼ੀਲਡ/ਇਨਿਊਮਰੇਸ਼ਨ ਫਾਰਮਾਂ ਦੀ ਵੰਡ ਅੱਜ ਸ਼ੁਰੂ ਹੋ ਗਈ ਹੈ, ਅਤੇ ਇਹ ਕੰਮ ਬੂਥ ਲੈਵਲ ਅਫ਼ਸਰਾਂ ਰਾਹੀਂ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ| ਉਨ੍ਹਾਂ ਅੱਗੇ ਦੱਸਿਆ ਕਿ ਇਸ ਅਹਿਮ ਲੋਕ ਕਾਰਜ ਲਈ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਵਿਚ 195 ਬੀ.ਐਲ.ਓਜ਼ ਤੇ 16 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ | ਉਨ੍ਹਾਂ ਨੇ ਹਲਕੇ ਦੇ ਵੋਟਰਾਂ ਨੂੰ ਇਹ ਭਰੋਸਾ ਦਿਵਾਇਆ ਕਿ ਇਸ ਪ੍ਰਕਿਰਿਆ ਦੌਰਾਨ ਕਿਸੇ ਵੀ ਯੋਗ ਵੋਟਰ ਦਾ ਨਾਮ ਨਹੀਂ ਕੱਟਿਆ ਜਾਵੇਗਾ ਅਤੇ ਅਸਲੀ ਵੋਟਰਾਂ ਨੂੰ ਬਿਲਕੁਲ ਵੀ ਖੱਜਲ-ਖੁਆਰ ਨਹੀਂ ਕੀਤਾ ਜਾਵੇਗਾ | ਇਸ ਮੁਹਿੰਮ ਦਾ ਮੁੱਖ ਮਕਸਦ ਸਿਰਫ਼ ਇਹ ਯਕੀਨੀ ਬਣਾਉਣਾ ਹੈ ਕਿ ਵੋਟਰ ਸੂਚੀ ਬਿਲਕੁਲ ਦਰੁਸਤ, ਮੁਕੰਮਲ ਅਤੇ ਅੱਪਡੇਟ ਹੋਵੇ | ਇਸ ਮੌਕੇ ਈ.ਆਰ.ਓ. ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਦੋਂ ਵੀ ਬੀ.ਐਲ.ਓ. ਉਨ੍ਹਾਂ ਦੇ ਘਰ ਜਾਂ ਮੁਹੱਲੇ ਵਿਚ ਆਉਣ, ਤਾਂ ਉਹ ਪੂਰਾ ਸਹਿਯੋਗ ਦੇਣ, ਸਹੀ ਜਾਣਕਾਰੀ ਪ੍ਰਦਾਨ ਕਰਨ ਅਤੇ ਲੋੜੀਂਦੇ ਦਸਤਾਵੇਜ਼ ਦਿਖਾਉਣ | ਉਨ੍ਹਾਂ ਇਹ ਵੀ ਦੱਸਿਆ ਕਿ ਜਿੱਥੇ ਵੀ ਸਹਾਇਤਾ ਦੀ ਲੋੜ ਹੋਵੇਗੀ, ਬੀ.ਐਲ.ਓਜ਼ ਫਾਰਮ ਭਰਨ ਵਿਚ ਵਸਨੀਕਾਂ ਦੀ ਪੂਰੀ ਮਦਦ ਅਤੇ ਅਗਵਾਈ ਕਰਨਗੇ | ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਬੇਨਤੀ ਕੀਤੀ ਜਾਂਦੀ ਹੈ ਕਿ ਫਾਰਮ ਪ੍ਰਾਪਤ ਕਰਨਾ, ਇਸ ਨੂੰ ਸਹੀ ਢੰਗ ਨਾਲ ਭਰਨਾ, ਅਤੇ ਭਰਿਆ ਹੋਇਆ ਤੇ ਦਸਤਖ਼ਤ ਕੀਤਾ ਫਾਰਮ ਵਾਪਸ ਬੀ.ਐਲ.ਓ. ਨੂੰ ਸੌਂਪਣਾ ਇੱਕ ਸਮਾਂ-ਬੱਧ ਗਤੀਵਿਧੀ ਹੈ | ਇਸ ਵਿਚ ਦੇਰੀ ਨਹੀਂ ਕੀਤੀ ਜਾਣੀ ਚਾਹੀਦੀ, ਤਾਂ ਜੋ ਇਹ ਕੰਮ ਨਿਰਵਿਘਨ ਅਤੇ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਪੂਰਾ ਕੀਤਾ ਜਾ ਸਕੇ| ਇਸ ਮੌਕੇ ਸਬ ਰਜਿਸਟਰਾਰ ਗੁਰਵਿੰਦਰ ਸਿੰਘ ਵਿਰਕ, ਰਣਜੀਤ ਸਿੰਘ ਸੈਣੀ, ਸਟੈਨੋ ਜਗਦੀਸ਼ ਲਾਲ, ਨਰੇਸ਼ ਕੋਹਲੀ, ਗੁਰਦੇਵ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਲੱਗ ਰਹੇ ਨਾਰਾਂਵਾਲੀ ਕੋਹਾਲਾ ਦੇ ਸਾਲਾਨਾ ਸੱਭਿਆਚਾਰਕ ਮੇਲੇ ’ਤੇ ਸਭ ਤੋਂ ਵੱਧ ਉਮਰ ਵਾਲੇ ਦਰਸ਼ਕ ਬਾਬੇ ਦਾ ਸੋਨੇ... ਅਗਲੀ ਖ਼ਬਰ ਕਮਰਾਏ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ-ਨਵੀਂ ਇਕਾਈ ਦਾ ਕੀਤਾ ਗਠਨ
Ad Position 24
No active advertisement