ਕਪੂਰਥਲਾ, 25 ਜੂਨ (ਅਮਰਜੀਤ ਕੋਮਲ)-ਆਰ.ਸੀ.ਐਫ. ਦੇ ਵਰਕਰ ਕਲੱਬ ਦੀ ਮੈਨੇਜਮੈਂਟ ਕਮੇਟੀ ਦੀ 9 ਜੁਲਾਈ ਨੂੰ ਹੋਣ ਵਾਲੀ ਚੋਣ ਲਈ ਰੇਲ ਕੋਚ ਫ਼ੈਕਟਰੀ ਮਜ਼ਦੂਰ ਯੂਨੀਅਨ ਕਪੂਰਥਲਾ ਦੇ ਉਮੀਦਵਾਰਾਂ ਨੇ ਯੂਨੀਅਨ ਦੇ ਪ੍ਰਧਾਨ ਅਭੀਸ਼ੇਖ ਸਿੰਘ, ਜਨਰਲ ਸਕੱਤਰ ਰਾਮ ਰਤਨ ਸਿੰਘ, ਕਾਰਜਕਾਰੀ ਪ੍ਰਧਾਨ ਰਣਜੀਤ ਸਿੰਘ ਤੇ ਜੁਆਇੰਟ ਸਕੱਤਰ ਪ੍ਰੀਤਮ ਸਿੰਘ ਦੀ ਅਗਵਾਈ ਵਿਚ ਆਰ.ਸੀ.ਐਫ. ਦੇ ਪ੍ਰਸ਼ਾਸਨਿਕ ਭਵਨ ਵਿਚ 17 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰਵਾਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਆਗੂ ਰਾਮ ਰਤਨ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਵਰਿ੍ਹਆਂ ਤੋਂ ਵਰਕਰ ਕਲੱਬ ਦਾ ਸੰਚਾਲਨ ਜਿਸ ਕਮੇਟੀ ਵਲੋਂ ਕੀਤਾ ਜਾ ਰਿਹਾ ਹੈ ਉਸਦੀ ਕਾਰਗੁਜ਼ਾਰੀ ‘ਤੇ ਕਰਮਚਾਰੀ ਸਵਾਲ ਚੁੱਕ ਰਹੇ ਹਨ, ਉਨ੍ਹਾਂ ਕਿਹਾ ਕਿ ਇਸ ਕਾਰਨ ਵਰਕਰ ਕਲੱਬ ਦੀ ਕਮੇਟੀ ਬਦਲਣਾ ਬਹੁਤ ਜ਼ਰੂਰੀ ਹੈ ਜਿਸਨੂੰ ਮੁੱਖ ਰੱਖਦਿਆਂ ਆਰ.ਸੀ.ਐਫ. ਮਜ਼ਦੂਰ ਯੂਨੀਅਨ ਦੇ ਉਮੀਦਵਾਰਾਂ ਨੇ ਵੱਖ-ਵੱਖ ਅਹੁਦਿਆਂ ਲਈ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰਵਾਏ ਹਨ | ਉਨ੍ਹਾਂ ਕਿਹਾ ਕਿ ਆਰ.ਸੀ.ਐਫ. ਵਿਚ ਮੁਲਾਜ਼ਮਾਂ ਦੀ ਵੈੱਲਫੇਅਰ ਲਈ ਕੁੱਝ ਨਹੀਂ ਕੀਤਾ ਜਾ ਰਿਹਾ, ਨਵੀਂ ਭਰਤੀ ਬੰਦ ਹੈ ਤੇ ਵੱਡੀ ਗਿਣਤੀ ਵਿਚ ਕੰਮ ਠੇਕੇਦਾਰਾਂ ਵਲੋਂ ਕਰਵਾਏ ਜਾ ਰਹੇ ਹਨ | ਇਸੇ ਦੌਰਾਨ ਹੀ ਯੂਨੀਅਨ ਦੇ ਖ਼ਜ਼ਾਨਚੀ ਕਮਲਜੀਤ, ਰਤਨ ਕੁਮਾਰ, ਗਣੇਸ਼ ਦੱਤਾ, ਪਰਮਿੰਦਰ ਸਿੰਘ, ਨਿਰਮਲ ਸਿੰਘ, ਅਮਰੀਕ ਸਿੰਘ, ਅਮਨਦੀਪ ਸਿੰਘ, ਰਾਜਿੰਦਰ ਮੀਣਾ, ਡਾਲ ਚੰਦ, ਨਮੋ ਮੀਣਾ, ਗਿਰਧਾਰੀ ਮੀਣਾ, ਰਾਮ ਕਿਸ਼ੋਰ ਮੀਣਾ, ਰਣਜੀਤ ਸਿੰਘ, ਓਮ ਪ੍ਰਕਾਸ਼, ਵੀਰੂ ਵਿਸ਼ਵਕਰਮਾ, ਹਰਪ੍ਰੀਤ ਸਿੰਘ, ਸ਼ੰਕਰ ਲਾਲ ਯਾਦਵ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰਵਾਏ | ਇਸ ਮੌਕੇ ਹਰਿਕੀਰਤਨ ਸਿੰਘ, ਬਲਜਿੰਦਰ ਸਿੰਘ, ਸੰਜੀਵ ਕੁਮਾਰ, ਅਨਿਲ ਸੈਨੀ, ਹਰਵਿੰਦਰ ਸਿੰਘ, ਚਮਕੀਲਾ, ਰਵੇਲ ਸਿੰਘ, ਹੇਮੰਤ ਕੁਮਾਰ, ਸੁਖਵਿੰਦਰ, ਤਿਲਕ ਰਾਜ ਆਦਿ ਹਾਜ਼ਰ ਸਨ |