06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸਾਈਂ ਭੂਪੇ ਸ਼ਾਹ ਦੇ ਦਰਬਾਰ ਵਿਖੇ ਸਾਲਾਨਾ ਜੋੜ ਮੇਲਾ ਸਮਾਪਤ

Ad Position 21
No active advertisement
ਅਜੀਤ ਡੈਸਕ 26-06-2026
ਫਗਵਾੜਾ, 25 ਜੂਨ (ਅਸ਼ੋਕ ਕੁਮਾਰ ਵਾਲੀਆ)-ਰੋਜ਼ਾ ਸਾਈਂ ਬਾਬਾ ਭੂਪੇ ਸ਼ਾਹ ਦੇ ਦਰਬਾਰ ਪਿੰਡ ਮਾਣਕਾਂ ਵਿਖੇ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਦਰਬਾਰ ਦੇ ਗੱਦੀ ਨਸ਼ੀਨ ਸਾਈਂ ਸੋਨੂੰ ਸ਼ਾਹ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ, ਐਨ.ਆਰ.ਆਈ. ਵੀਰਾਂ ਤੇ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ| ਜੋ ਕਿ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ| ਜੋੜ ਮੇਲੇ ਦੇ ਪਹਿਲੇ ਦਿਨ ਚਿਰਾਗ਼ ਤੇ ਝੰਡੇ ਦੀ ਰਸਮ ਉਪਰੰਤ ਪ੍ਰਸਿੱਧ ਕੱਵਾਲ ਪਾਰਟੀ ਨੇ ਸੂਫਿਆਨਾ ਕਲਾਮ ਰਾਹੀਂ ਸਮਾਂ ਬੰਨਿ੍ਹਆ ਅਤੇ ਨੱਕਾਲ ਪਾਰਟੀਆਂ ਸੋਨੂੰ-ਮੋਨੂੰ ਐਂਡ ਨੱਕਾਲ ਪਾਰਟੀ ਪੰਡੋਰੀ, ਰੌਸ਼ਨ ਨੱਕਾਲ ਐਂਡ ਪਾਰਟੀ ਜਲੰਧਰ ਵਾਲੇ ਅਤੇ ਲਵਲੀ ਨੱਕਾਲ ਐਂਡ ਪਾਰਟੀ ਵਲੋਂ ਨਕਲਾਂ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ| ਦੂਸਰੇ ਦਿਨ ਦੁਪਹਿਰ ਨੂੰ ਸਭਿਆਚਾਰਕ ਸਟੇਜ ਸਜਾਈ ਗਈ| ਜਿਸ ਵਿਚ ਕੱਵਾਲ ਕੁਲਦੀਪ ਰੂਹਾਨੀ ਅਤੇ ਸੂਫ਼ੀ ਗਾਇਕ ਤਾਜ ਨਗੀਨਾ ਤੋਂ ਇਲਾਵਾ ਪ੍ਰਸਿੱਧ ਇੰਟਰਨੈਸ਼ਨਲ ਗਾਇਕ ਜੋੜੀ ਭੁਪਿੰਦਰ ਗਿੱਲ ਅਤੇ ਬੀਬਾ ਜਸਵਿੰਦਰ ਜੀਤੂ ਨੇ ਭਰਵੀਂ ਹਾਜ਼ਰੀ ਲਗਵਾਈ| ਰਾਤ ਨੂੰ ਸੁੱਖਾ ਬਾਗੋਵਾਲੀਆ ਨੇ ਧਾਰਮਿਕ ਨਾਟਕ ਪੇਸ਼ ਕੀਤਾ| ਪ੍ਰਬੰਧਕਾਂ ਵਲੋਂ ਕਲਾਕਾਰਾਂ, ਸੇਵਾਦਾਰਾਂ, ਸਹਿਯੋਗੀਆਂ ਅਤੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਆਰ.ਸੀ.ਐਫ. ਦੇ ਵਰਕਰ ਕਲੱਬ ਦੀ ਚੋਣ-ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ 8 ਮੈਂਬਰੀ ਪੈਨਲ ਨੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਅਗਲੀ ਖ਼ਬਰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਐਂਟੀ ਡਰੱਗ ਕਲੱਬ ਦੁਆਬਾ ਦੇ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ
Ad Position 24
No active advertisement