ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਮੀਂਹ ਰੁਕਿਆ, ਪਰ ਭੁਲੱਥ ਨਹੀਂ ਸੁੱਕਿਆ-ਨਿਕਾਸੀ ਫ਼ੇਲ੍ਹ, ਟੁੱਟੀ ਸੜਕ ਕਾਰਨ ਲੋਕ ਤੇ ਰਾਹਗੀਰ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 29-06-2026
ਭੁਲੱਥ, 28 ਜੂਨ (ਮਨਜੀਤ ਸਿੰਘ ਰਤਨ)-ਸਬ-ਡਵੀਜ਼ਨ ਕਸਬਾ ਭੁਲੱਥ ਵਿਖੇ ਅੱਜ ਤੜਕਸਾਰ ਹੋਈ ਬਾਰਿਸ਼ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ| ਹੈਰਾਨੀ ਦੀ ਗੱਲ ਇਹ ਰਹੀ ਕਿ ਬਾਰਿਸ਼ ਰੁਕਣ ਤੋਂ 7-8 ਘੰਟੇ ਬਾਅਦ ਵੀ ਕਸਬੇ ਦੀ ਹੱਦ ਅੰਦਰ ਮੇਨ ਭੁਲੱਥ-ਨਡਾਲਾ-ਬੇਗੋਵਾਲ ਤੋਂ ਇਲਾਵਾ ਮੇਨ ਬਾਜ਼ਾਰ ਅਤੇ ਕਈ ਗਲੀਆਂ ਵਿਚ ਬਰਸਾਤ ਦਾ ਪਾਣੀ ਖੜ੍ਹਾ ਰਿਹਾ | ਮੇਨ ਬਾਜ਼ਾਰ ਵਿਚ ਕਾਰਨ ਨਿਕਾਸੀ ਪ੍ਰਣਾਲੀ ਦੀ ਨਾਕਾਮੀ ਸਾਫ਼ ਨਜ਼ਰ ਆਈ, ਜਦਕਿ ਮੇਨ ਸੜਕ ‘ਤੇ ਟੁੱਟੀ ਹੋਈ ਸੜਕ ਅਤੇ ਵੱਡੇ ਟੋਇਆ ਵਿਚ ਖੜਾਂ ਵੱਡੀ ਮਾਤਰਾ ਬਰਸਾਤ ਦਾ ਪਾਣੀ ਲੋਕਾਂ ਲਈ ਮੁਸੀਬਤ ਬਣਿਆ | ਪਾਣੀ ਨਾਲ ਭਰੇ ਟੋਇਆਂ ਦੀ ਡੂੰਘਾਈ ਨਾ ਦਿਖਾਈ ਦੇਣ ਕਾਰਨ ਵਾਹਨਾਂ ਜ਼ੋਰ ਨਾਲ ਟਕਰਾਉਂਦੇ ਦਿਖਾਈ ਦਿੱਤੇ ਜਦ ਕਿ ਦੋ ਪਹੀਆ ਵਾਹਨ ਡਿੱਗਣ ਤੋਂ ਬਚਦੇ ਨਜ਼ਰ ਆਏ | ਇਸ ਤਰ੍ਹਾਂ ਨਾ ਸਿਰਫ਼ ਰਾਹਗੀਰਾਂ ਨੂੰ ਪਰੇਸ਼ਾਨੀ ਆਈ ਸਗੋਂ ਮੁਹੱਲਾ ਨਿਵਾਸੀ ਤੇ ਦੁਕਾਨਦਾਰਾਂ ਨੂੰ ਭਾਰੀ ਗੰਦਗੀ ਕਾਰਨ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਮੇਨ ਬਾਜ਼ਾਰ ਵਿਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੰਗਾਮੇ ਵਾਲੀ ਸਥਿਤੀ ਬਣ ਗਈ ਸੀ, ਪਰ ਮੌਕੇ ‘ਤੇ ਪਹੁੰਚੇ ਕੌਂਸਲਰਾਂ ਨੇ ਦੁਕਾਨਦਾਰ ਦੇ ਰੋਸ ਨੂੰ ਦੇਖਦੇ ਗੱਲਬਾਤ ਕਰਕੇ ਮਾਹੌਲ ਸ਼ਾਂਤ ਕੀਤਾ ਅਤੇ ਭਰੋਸਾ ਦਿੱਤਾ ਕਿ ਨਿਕਾਸੀ ਦੀ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ | ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਹਰ ਬਰਸਾਤ ਦੌਰਾਨ ਇਹੋ ਜਿਹੀ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਇਸ ਦਾ ਪੱਕਾ ਹੱਲ ਅਜੇ ਤੱਕ ਕਿਉਂ ਨਹੀਂ ਕੀਤਾ ਗਿਆ? ਇਸੇ ਤਰ੍ਹਾਂ ਮੇਨ ਸੜਕ ‘ਤੇ ਐਚ.ਡੀ.ਐਫ.ਸੀ. ਬੈਂਕ ਅਤੇ ਰੋਇਲ ਪੈਲੇਸ ਨੇੜੇ ਸੜਕ ਦਾ ਹਿੱਸਾ ਅਜੇ ਵੀ ਟੁੱਟਿਆ ਹੋਇਆ ਹੈ | ਜਦਕਿ ਬਾਕੀ ਸੜਕ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ, ਫਿਰ ਵੀ ਇਸ ਹਿੱਸੇ ਨੂੰ ਅਧੂਰਾ ਛੱਡੇ ਜਾਣ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੀ ਸਪਲਾਈ ਸਹੀ ਨਾ ਹੋਈ ਤਾਂ ਮਜਬੂਰ ਹੋ ਕੇ ਕਿਸਾਨ ਜਥੇਬੰਦੀ ਰੋਸ ਪ੍ਰਦਰਸ਼ਨ ਕਰੇਗੀ- ਆਗੂ ਅਗਲੀ ਖ਼ਬਰ ਜ਼ਿਲ੍ਹੇ ਵਿਚ ਡਰੇਨਜ਼ ਦੀ ਸਫ਼ਾਈ ਦੇ ਕੰਮ ਕੱਲ੍ਹ ਤੱਕ ਮੁਕੰਮਲ ਕਰ ਲਏ ਜਾਣਗੇ-ਅਕਾਸ਼ ਬਾਂਸਲ
Ad Position 24
No active advertisement