ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਬਿਜਲੀ ਦੀ ਸਪਲਾਈ ਸਹੀ ਨਾ ਹੋਈ ਤਾਂ ਮਜਬੂਰ ਹੋ ਕੇ ਕਿਸਾਨ ਜਥੇਬੰਦੀ ਰੋਸ ਪ੍ਰਦਰਸ਼ਨ ਕਰੇਗੀ- ਆਗੂ

Ad Position 21
No active advertisement
ਅਜੀਤ ਡੈਸਕ 29-06-2026
ਭੁਲੱਥ, 28 ਜੂਨ (ਮਨਜੀਤ ਸਿੰਘ ਰਤਨ)-ਜੇਕਰ ਬਿਜਲੀ ਦੀ ਸਪਲਾਈ ਸਹੀ ਨਾ ਹੋਈ ਤਾਂ ਮਜਬੂਰ ਹੋ ਕੇ ਕਿਸਾਨ ਜਥੇਬੰਦੀ ਵੱਡੀ ਪੱਧਰ ਉੱਪਰ ਰੋਸ ਪ੍ਰਦਰਸ਼ਨ ਪਾਵਰਕਾਮ ਦਫ਼ਤਰ ਵਿਚ ਕਰਨਗੇ ਜਿਸ ਦੇ ਜ਼ਿੰਮੇਵਾਰ ਸਰਕਾਰ ਅਤੇ ਪਾਵਰ ਕਾਮ ਖ਼ੁਦ ਹੋਣਗੇ | ਇਹ ਪ੍ਰਗਟਾਵਾ ਕਿਸਾਨ ਆਗੂ ਸਰਬਜੀਤ ਸਿੰਘ ਧੀਰਪੁਰ ਜ਼ਿਲ੍ਹਾ ਜਨਰਲ ਸਕੱਤਰ, ਜਸਵਿੰਦਰ ਸਿੰਘ ਮਾਨਾ ਤਲਵੰਡੀ ਜ਼ਿਲ੍ਹਾ ਮੀਤ ਪ੍ਰਧਾਨ, ਜੋਗਿੰਦਰ ਸਿੰਘ ਬਾਗੜੀਆ ਮੀਤ ਪ੍ਰਧਾਨ ਅਤੇ ਪ੍ਰਧਾਨ ਬਹਾਦਰ ਸਿੰਘ ਮਲੀਆਂ ਬਲਾਕ ਪ੍ਰਧਾਨ ਕਰਤਾਰਪੁਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇੱਕ ਸਾਂਝੇ ਬਿਆਨ ਰਾਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਫ਼ਸਲ ਪਾਲਣ ਲਈ ਕਿਸਾਨਾਂ ਨੂੰ ਮੋਟਰਾਂ ਲਈ ਰੋਜ਼ਾਨਾ ਦਿਨ ਸਮੇਂ ਅੱਠ ਘੰਟੇ ਪਾਵਰ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ ਅਤੇ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਗਿਆ ਪ੍ਰੰਤੂ ਹਕੀਕਤ ਉਸ ਦੇ ਬਿਲਕੁਲ ਉਲਟ ਹੈ | ਮੋਟਰਾਂ ਵਾਲੇ ਬਿਜਲੀ ਸਪਲਾਈ ਇੱਕ ਡੇਢ ਘੰਟਾ ਚੱਲ ਕੇ ਪਾਵਰ ਕੱਟ ਪਟਿਆਲਾ ਤੋਂ ਲਗਾ ਕੇ ਸਪਲਾਈ ਬੰਦ ਕਰ ਦਿੱਤੀ ਜਾਂਦੀ ਅਤੇ ਜਿਸ ਨਾਲ ਦੋ ਦੋ ਘੰਟੇ ਵੀ ਬਿਜਲੀ ਬੰਦ ਰਹਿੰਦੀ ਹੈ | ਪਹਿਲਾਂ ਚੱਲਿਆ ਪਾਣੀ ਵੀ ਸੁੱਕ ਜਾਂਦਾ ਹੈ | ਕੁੱਲ ਮਿਲਾ ਬਣਾ ਕੇ ਜ਼ਿਲੇ੍ਹ ਵਿਚ ਮੋਟਰਾਂ ਲਈ ਚੱਲਦੀ ਪਾਵਰ ਸਪਲਾਈ ਸਿਰਫ਼ ਚਾਰ ਜਾਂ ਪੰਜ ਘੰਟੇ ਟੁੱਟਵੀਂ ਮਿਲ ਰਹੀ ਹੈ | ਮੀਂਹ ਨਾ ਪੈਣ ਦਾ ਫ਼ਸਲ ਸੁੱਕ ਰਹੀ ਹੈ ਤੇ ਬਿਜਲੀ ਵੀ ਘੱਟ ਦਿੱਤੀ ਜਾਂਦੀ ਹੈ | ਫਾਲਟ ਪੈਣ ਕਰਕੇ ਪਹਿਲਾਂ ਹੀ ਲਾਈਨਾਂ ਬੰਦ ਹੋ ਜਾਂਦੀਆਂ ਹਨ ਅਤੇ ਪਾਵਰ ਕੱਟ ਕਿਸਾਨਾਂ ਨਾਲ ਵੱਡਾ ਧੋਖਾ ਹੈ | ਕਿਸਾਨ ਆਪਣੀ ਫ਼ਸਲ ਪਾਲਣ ਲਈ ਮਹਿੰਗੇ ਰੇਟ ਦਾ ਡੀਜ਼ਲ ਫ਼ੂਕ ਕੇ ਜਨਰੇਟਰ ਚਲਾ ਰਹੇ ਹਨ ਤਾਂ ਜੋ ਫ਼ਸਲ ਸੁੱਕਣ ਤੋਂ ਬਚ ਸਕੇ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੰਗ ਕਰਦੀ ਹੈ ਕਿ ਫਾਲਟ ਜਾਂ ਪਾਵਰ ਕੱਟ ਲਗਾ ਕੇ ਜਿੰਨੀ ਬਿਜਲੀ ਬੰਦ ਰਹਿੰਦੀ ਹੈ ਉਹ ਪੂਰੀ ਕਰਕੇ 24 ਘੰਟੇ ਵਿਚ ਸਰਕਾਰ ਦੁਬਾਰਾ ਹੀ ਐਲਾਨੀ ਅੱਠ ਘੰਟੇ ਪਾਵਰ ਸਪਲਾਈ ਪੂਰੀ ਨਿਰਵਿਗਨ ਦਿੱਤੀ ਜਾਵੇ|
ਹੈਰੋਇਨ ਦਾ ਨਸ਼ਾ ਕਰਦਾ ਨੌਜਵਾਨ ਕਾਬੂ
ਢਿਲਵਾਂ, 28 ਜੂਨ (ਗੋਬਿੰਦ ਸੁਖੀਜਾ)-ਢਿਲਵਾਂ ਪੁਲਿਸ ਨੇ ਹੈਰੋਇਨ ਦਾ ਨਸ਼ਾ ਕਰਦੇ ਨੌਜਵਾਨ ਨੂੰ ਕਾਬੂ ਕੀਤਾ ਹੈ, ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਦੌਰਾਨ ਗਸ਼ਤ ਵਾ ਤਲਾਸ਼ ਭੈੜੇ ਪੁਰਸ਼ਾਂ ਦੇ ਸਬੰਧ ਵਿਚ ਮੇਨ ਹਾਈਵੇ ਤੋਂ ਕੁਆਰਟਰ ਰੇਲਵੇ ਸਟੇਸ਼ਨ ਢਿਲਵਾਂ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਰੇਲਵੇ ਸਟੇਸ਼ਨ ਢਿਲਵਾਂ ਤੋ ਥੋੜ੍ਹਾ ਪਿੱਛੇ ਹੇਠਾਂ ਵੱਲ ਨੂੰ ਕੱਚੇ ਰਸਤੇ ਕੋਲ ਪੁੱਜੀ ਤਾਂ ਇਕ ਨੌਜਵਾਨ ਸਿਲਵਰ ਪੇਪਰ ਦੇ ਹੇਠਾਂ ਲਾਈਟਰ ਨਾਲ ਅੱਗ ਬਾਲ ਕੇ ਨਸ਼ਾ ਕਰ ਰਿਹਾ ਸੀ | ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਗਿਆ ਅਤੇ ਜਿਸ ਦੇ ਹੱਥ ਵਿਚ ਫੜਿਆ ਸਮਾਨ ਉਸ ਨੇ ਜ਼ਮੀਨ ਤੇ ਸੁੱਟ ਦਿੱਤਾ, ਜਿਸ ਨੂੰ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਨੌਜਵਾਨ ਨੇ ਆਪਣਾ ਨਾਮ ਹਰਪ੍ਰੀਤ ਦੱਸਿਆ ਤੇ ਜਿਸਨੇ ਕਿਹਾ ਕਿ ਮੈਂ ਸਿਲਵਰ ਪੇਪਰ ਹੇਠਾਂ ਲਾਈਟਰ ਬਾਲ ਕੇ ਹੈਰੋਇਨ ਦਾ ਨਸ਼ਾ ਕਰ ਰਿਹਾ ਸੀ | ਜਿਸ ਨੰੂ ਨੂੰ ਨਸ਼ੇ ਦਾ ਸੇਵਨ ਕਰਦੇ ਸਮੇਂ ਮੌਕਾ ਪਰ ਸਮੇਤ ਸਿਲਵਰ ਪੇਪਰ ਪੰਨੀ ਇੱਕ ਲਾਈਟਰ, 10 ਰੁਪਏ ਦੇ ਨੋਟ ਸਮੇਤ ਗਿ੍ਫ਼ਤਾਰ ਕਰਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਬੀ. ਐੱਲ. ਓ. ਦੀ ਰਿਪੋਰਟ ਤੋਂ ਬਾਅਦ ਵੀ ਕੋਈ ਠੋਸ ਕਾਰਵਾਈ ਅਮਲ ਵਿਚ ਨਹੀਂ ਆਈ-ਰਾਣਾ ਗੁਰਜੀਤ ਸਿੰਘ ਅਗਲੀ ਖ਼ਬਰ ਮੀਂਹ ਰੁਕਿਆ, ਪਰ ਭੁਲੱਥ ਨਹੀਂ ਸੁੱਕਿਆ-ਨਿਕਾਸੀ ਫ਼ੇਲ੍ਹ, ਟੁੱਟੀ ਸੜਕ ਕਾਰਨ ਲੋਕ ਤੇ ਰਾਹਗੀਰ ਪ੍ਰੇਸ਼ਾਨ
Ad Position 24
No active advertisement