ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

5 ਜੁਲਾਈ ਨੂੰ ਪਿੰਡ ਤਲਵੰਡੀ ਚੌਧਰੀਆਂ ਵਿਖੇ ਹੋਵੇਗੀ ਰੈਲੀ-ਜਗਤਾਰ ਸਿੰਘ

Ad Position 21
No active advertisement
ਅਜੀਤ ਡੈਸਕ 29-06-2026
ਤਲਵੰਡੀ ਚੌਧਰੀਆਂ, 28 ਜੂਨ (ਪਰਸਨ ਲਾਲ ਭੋਲਾ)- 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਪੰਜਾਬ ਭਰ ਵਿਚ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੂਬਾਈ ਸਕੱਤਰ ਜਗਤਾਰ ਸਿੰਘ ਬਸਪਾ ਅੰਬੇਡਕਰ ਦੀ ਸਰਪ੍ਰਸਤੀ ਹੇਠ ਪਿੰਡ ਤਲਵੰਡੀ ਚੌਧਰੀਆਂ ਚੌਧਰੀਆਂ ਵਿਖੇ ਬਹੁਜਨ ਸਮਾਜ ਪਾਰਟੀ (ਅੰਬੇਡਕਰ) ਪ੍ਰਧਾਨ ਮਨੋਜ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਆਮ ਆਦਮੀ ਪਾਰਟੀ ਤੋਂ ਪਿਛਲੇ ਸਾਢੇ ਚਾਰ ਸਾਲ ਤੋਂ ਦੁਖੀ ਤੇ ਤਸ਼ੱਦਦ ਝੱਲਦੇ ਆ ਰਹੇ ਹਨ | ਚਾਹੇ ਉਹ ਸੜਕਾਂ ਤੇ ਵਿਦਿਆਰਥੀ, ਬੇਰੁਜ਼ਗਾਰ ਕਿਰਤੀ ਕਾਮੇ, ਕਿਸਾਨ, ਮੁਲਾਜ਼ਮ, ਪੈਨਸ਼ਨਰ, ਸਿਹਤ ਕਾਮੇ , ਆਂਗਣਵਾੜੀ ਵਰਕਰਾਂ ਨੂੰ ਪਾਣੀ ਦੀਆਂ ਬੁਛਾੜਾਂ ਅਤੇ ਡਾਂਗਾਂ ਨਾਲ ਨਿਵਾਜਿਆ ਜਾ ਰਿਹਾ ਹੈ | ਕਿਸੇ ਦੀ ਕੋਈ ਜਾਇਜ਼ ਤੇ ਹੱਕੀ ਮੰਗ ਨਹੀਂ ਮੰਨੀ ਜਾ ਰਹੀ | ਗਰੀਬ ਲੋਕਾਂ ਨੂੰ ਦਿੱਤੀਆਂ ਤੁੱਛ ਜਿਹੀਆਂ ਦਿੱਤੀਆਂ ਸਹੂਲਤਾਂ ਨੂੰ ਪ੍ਰਾਪਤ ਕਰਨ ਲਈ ਜਲੀਲ ਹੋਣਾ ਪੈਂਦਾ ਹੈ | ਰਾਸ਼ਨ ਕਾਰਡਾਂ ਦੀ ਗੱਲ ਕਰੀਏ ਤਾਂ ਕਿਸੇ ਵੀ ਗਰੀਬ ਤੇ ਲੋੜਵੰਦ ਦਾ ਰਾਸ਼ਨ ਕਾਰਡ ਸਹੀ ਨਹੀਂ ਬਣਿਆ ਜਿਸ ਦੇ ਪੰਜ ਛੇ ਜੀ ਹਨ ਉਸ ਨੂੰ ਦੋ ਜੀਆਂ ਦੀ ਕਣਕ ਮਿਲਦੀ ਹੈ ਉਹ ਵੀ ਖਾਣਯੋਗ ਨਹੀਂ ਹੁੰਦੀ | ਰਾਸ਼ਨ ਕਾਰਡ ਬਣਾਉਣ ਜਾਂਦੇ ਹਨ ਤਾਂ ਅਧਿਕਾਰੀ ਕਹਿੰਦੇ ਹਨ ਸਾਈਡ ਨਹੀਂ ਚੱਲਦੀ ਬੇਵੱਸ ਤੇ ਮਜਬੂਰ ਲੋਕ ਵਾਪਸ ਮੁੜ ਆਉਂਦੇ ਹਨ | ਸਰਕਾਰੀ ਸਕੂਲਾਂ ਵਿਚ ਗ਼ਰੀਬਾਂ ਦੇ ਬੱਚੇ ਪੜ੍ਹਦੇ ਹਨ ਜਿੱਥੇ ਜ਼ਰੂਰੀ ਵਿਸ਼ੇ ਦਾ ਅਧਿਆਪਕ ਹੀ ਨਹੀਂ ਹੁੰਦਾ | ਬੱਚੇ ਬਿਨਾਂ ਅਧਿਆਪਕ ਤੋਂ ਸਕੂਲ ਪੜ੍ਹ ਕੇ ਆ ਜਾਂਦੇ ਹਨ | ਹਜ਼ਾਰਾਂ ਪੋਸਟਾਂ ਖ਼ਾਲੀ ਹਨ ਜਿਨ੍ਹਾਂ ਦਾ ਕਿਸੇ ਨੂੰ ਕੋਈ ਖ਼ਿਆਲ ਨਹੀਂ | ਸਿਹਤ ਸਹੂਲਤਾਂ ਤੋਂ ਵਾਂਝੇ ਲੋਕ ਬਿਮਾਰੀਆਂ ਦਾ ਸ਼ਿਕਾਰ ਹਨ | ਹਸਪਤਾਲ ਪੋਸਟਾਂ ਤੋਂ ਖ਼ਾਲੀ ਹਨ | ਜਗਤਾਰ ਸਿੰਘ ਨੇ ਅੱਗੇ ਦੱਸਿਆ ਕਿ ਪਾਰਟੀ ਦੇ ਪ੍ਰੋਗਰਾਮ ਅਨੁਸਾਰ ਸਥਾ ਦੀ ਤਬਦੀਲੀ ਲਈ ਮਿਸ਼ਨ 2027 ਤਹਿਤ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਬਸਪਾ ਅੰਬੇਡਕਰ ਵੱਲੋਂ ਸੂਬੇ ਪੱਧਰ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਰੈਲੀਆਂ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰੋ | ਪਾਰਟੀ ਪ੍ਰਧਾਨ ਮਨੋਜ ਕੁਮਾਰ ਨੇ ਦੱਸਿਆ ਕਿ 5 ਜੁਲਾਈ ਨੂੰ ਪਿੰਡ ਤਲਵੰਡੀ ਚੌਧਰੀਆਂ ਬੱਸ ਸਟੈਂਡ ਨੇੜੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੇ ਅੱਠ ਘੰਟੇ ਬਿਜਲੀ ਦੇ ਦਾਅਵੇ ਫ਼ੇਲ੍ਹ, ਲੰਬੇ ਕੱਟਾਂ ਨੇ ਕਿਸਾਨਾਂ ਤੇ ਲੋਕਾਂ ਦਾ ਕੱਢਿਆ ਜਲੂਸ ਅਗਲੀ ਖ਼ਬਰ ਪਲਸ ਪੋਲੀਓ ਮੁਹਿੰਮ ਦਾ ਸੰਤ ਸੀਚੇਵਾਲ ਨੇ ਕੀਤਾ ਆਗਾਜ਼-ਨੰਨ੍ਹੇ ਬੱਚਿਆਂ ਨੂੰ ਪਿਲਾਈਆਂ ਜੀਵਨ ਰੱਖਿਅਕ ਬੂੰਦਾਂ
Ad Position 24
No active advertisement