ਹੁਸੈਨਪੁਰ, 29 ਜੂਨ (ਤਰਲੋਚਨ ਸਿੰਘ ਸੋਢੀ)-ਭਾਰਤੀ ਸਮਾਜ ਨਿਰਮਾਣ ਸੰਘ (ਪੰਜਾਬ) ਵੱਲੋਂ ਐੱਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਦੇ ਸਹਿਯੋਗ ਨਾਲ ਸ਼੍ਰੋਮਣੀ ਸੰਤ ਕਬੀਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚਿਊਟ ਆਰ.ਸੀ.ਐਫ. ਵਿਚ ਸੰਤ ਕਬੀਰ ਜੀ ਦੀ ਕ੍ਰਾਂਤੀਕਾਰੀ ਸੋਚ ਅਤੇ ਫੂਲੇ-ਅੰਬੇਡਕਰੀ ਵਿਚਾਰਾਂ ਤੇ ਆਧਾਰਿਤ ਮਿਸ਼ਨਰੀ ਪ੍ਰੋਗਰਾਮ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਇੰਜੀਨੀਅਰ ਜੀਤ ਸਿੰਘ ਪ੍ਰਧਾਨ ਭਾਰਤੀ ਸਮਾਜ ਨਿਰਮਾਣ ਸੰਘ (ਪੰਜਾਬ) ਅਤੇ ਕੁਸ਼ਲ ਕੁਮਾਰ ਪ੍ਰਧਾਨ ਐੱਸ.ਸੀ.ਬੀ.ਸੀ. ਅਧਿਆਪਕ ਯੂਨੀਅਨ ਕਪੂਰਥਲਾ ਨੇ ਸਾਂਝੇ ਤੌਰ ’ਤੇ ਕੀਤੀ| ਸਮਾਗਮ ਦੇ ਮੁੱਖ ਮਹਿਮਾਨ ਬੀਰ ਸਿੰਘ ਬਹੌਤ ਰਾਸ਼ਟਰੀ ਪ੍ਰਧਾਨ ਭਾਰਤੀ ਸਮਾਜ ਨਿਰਮਾਣ ਸੰਘ (ਦਿੱਲੀ) ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਇੰਜੀਨੀਅਰ ਜੀਤ ਸਿੰਘ ਵੱਲੋਂ ਕੀਤੀ ਗਈ | ਕਵੀ ਜਸਪਾਲ ਸਿੰਘ ਚੌਹਾਨ ਅਤੇ ਰਾਜ ਕੁਮਾਰ ਪਰਜਾਪਤੀ ਵੱਲੋਂ ਆਪਣੀ ਆਪਣੀ ਕਵਿਤਾ ਨਾਲ ਹਾਜ਼ਰੀ ਲਗਵਾਈ | ਇਸ ਸਮਾਗਮ ਦੌਰਾਨ ਆਰ.ਸੀ. ਮੀਣਾ ਜਨਰਲ ਸਕੱਤਰ ਐਸ.ਸੀ.ਐਸ.ਟੀ. ਐਸੋਸੀਏਸ਼ਨ, ਅਸ਼ੋਕ ਕੁਮਾਰ ਜਨਰਲ ਸਕੱਤਰ ਆਲ ਇੰਡੀਆ ਓ.ਬੀ.ਸੀ. ਐਸੋਸੀਏਸ਼ਨ, ਕਰਨ ਸਿੰਘ, ਕਮਲਾਵਤੀ ਪ੍ਰਧਾਨ ਨਾਰੀ ਸ਼ਕਤੀ ਸੰਗਠਨ, ਕੁਸ਼ਲ ਕੁਮਾਰ ਪ੍ਰਧਾਨ ਐਸ.ਸੀ.ਬੀ.ਸੀ. ਅਧਿਆਪਕ ਯੂਨੀਅਨ, ਐਡਵੋਕੇਟ ਮਨਵੀਰ ਸਿੰਘ, ਐਡਵੋਕੇਟ ਕੁਲਦੀਪ ਭੱਟੀ, ਪ੍ਰਧਾਨ ਸਮਤਾ ਸੈਨਿਕ ਦਲ (ਪੰਜਾਬ) ਆਦਿ ਨੇ ਦੱਬੇ ਕੁਚਲੇ ਸਮਾਜ ਵਿਚ ਜਨਮੇ ਕ੍ਰਾਂਤੀਕਾਰੀ ਸੰਤਾਂ-ਮਹਾਂਪੁਰਸ਼ਾਂ ਦੀ ਵਿਚਾਰਧਾਰਾ ਤੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ | ਮੁੱਖ ਬੁਲਾਰੇ ਬੀਰ ਸਿੰਘ ਬਹੌਤ ਵੱਲੋਂ ਮਹਾਂਮਾਨਵ ਬੁੱਧ ਤੋਂ ਸ਼ੁਰੂ ਹੋ ਕੇ ਸਮਾਜ ਦੇ ਤਮਾਮ ਮਹਾਂਪੁਰਸ਼ਾਂ ਦੇ ਜੀਵਨ ਸੰਘਰਸ਼ ਅਤੇ ਉਨ੍ਹਾਂ ਦੇ ਬੇਬਾਕੀ ਨਾਲ ਦਿੱਤੇ ਸੁਨੇਹੇ ਉੱਪਰ ਜਾਣ ਦੇ ਜ਼ਿਆਦਾ ਫ਼ਿਕਰ ਨੂੰ ਛੱਡ ਕੇ ਜ਼ਮੀਨ ਤੇ ਰਹਿ ਕੇ ਇਸ ਜੀਵਨ ਵਿਚ ਖੁਦ ਸਫਲਤਾ ਹਾਸਲ ਕਰਦੇ ਹੋਏ ਸਮਾਜ ਦੇ ਦੁੱਖ ਦੂਰ ਕਰਨ ਲਈ ਜੀਵਨ ਲਗਾ ਦੇਣ ਨਾਲ ਇਹ ਜੀਵਨ ਸਫ਼ਲ ਹੋਣਾ ਹੈ | ਉਨ੍ਹਾਂ ਕਿਹਾ ਕਿ ਪੁਨਰ ਜਨਮ ਕੋਈ ਨਹੀਂ ਹੁੰਦਾ ਸਾਨੂੰ ਇਸ ਜਨਮ ਵਿਚ ਹੀ ਆਪਣੇ, ਆਪਣੇ ਪਰਿਵਾਰ ਤੇ ਸਮਾਜ ਵਿਚ ਕ੍ਰਾਂਤੀਕਾਰੀ ਵਿਚਾਰ ਪੈਦਾ ਕਰਨੇ ਚਾਹੀਦੇ ਹਨ | ਰਣਜੀਤ ਸਿੰਘ ਜਨਰਲ ਸਕੱਤਰ ਭਾਰਤੀ ਸਮਾਜ ਨਿਰਮਾਣ ਸੰਘ ਨੇ ਮਰਹੂਮ ਡੀ. ਡੀ. ਕਲਿਆਣੀ ਸਾਬਕਾ ਰਾਸ਼ਟਰੀ ਪ੍ਰਧਾਨ ਭਾਰਤੀ ਨਿਰਮਾਣ ਸੰਘ ਨੂੰ ਯਾਦ ਕਰਦੇ ਹੋਏ ਸੰਗਠਨ ਦੇ ਉਦੇਸ਼ ਬਾਰੇ ਚਰਚਾ ਦੇ ਨਾਲ-ਨਾਲ ਮੰਚ ਦਾ ਸੰਚਾਲਨ ਕੀਤਾ | ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਨਰੇਸ਼ ਕੁਮਾਰ ਜਨਰਲ ਸਕੱਤਰ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਅਤੇ ਸਾਥੀ, ਬੀਰ ਸਿੰਘ, ਜਗਜੀਵਨ ਰਾਮ, ਸੰਧੂਰਾ ਸਿੰਘ, ਸਰਪੰਚ ਵਿਜੇ ਸਹੋਤਾ, ਮੰਗਾ ਸਿੰਘ, ਰਾਜ ਕੁਮਾਰ, ਜੋਗਾ ਸਿੰਘ, ਕਰਮਜੀਤ ਸਿੰਘ ਮੱਟੂ, ਸੋਮਤ ਸਿੰਘ, ਜਸਵਿੰਦਰ ਸਿੰਘ, ਅਜੀਤ ਕੁਮਾਰ ਆਦਿ ਸਾਥੀਆਂ ਨੇ ਅਹਿਮ ਭੂਮਿਕਾ ਨਿਭਾਈ | ਪ੍ਰੋਗਰਾਮ ਦੇ ਅੰਤ ਵਿਚ ਅਰਵਿੰਦ ਪ੍ਰਸ਼ਾਦ ਪ੍ਰਧਾਨ ਓ.ਬੀ.ਸੀ. ਐਸੋਸੀਏਸ਼ਨ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ |