ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸੁਖਬੀਰ ਵਲੋਂ ਮਹਾਂਰਾਸ਼ਟਰ ਵਿਖੇ 1956 ਵਾਲਾ ਮੌਜੂਦਾ ਐਕਟ ਹੀ ਲਾਗੂ ਕਰਾਉਣਾ ਸਿੱਖਾਂ ਲਈ ਬਹੁਤ ਹੀ ਮਾਣ ਵਾਲੀ ਗੱਲ-ਗੁਰਦੀਪ ਸਿੰਘ ਖੇੜਾ

Ad Position 21
No active advertisement
ਅਜੀਤ ਡੈਸਕ 02-07-2026
ਫਗਵਾੜਾ, 1 ਜੁਲਾਈ (ਅਸ਼ੋਕ ਕੁਮਾਰ ਵਾਲੀਆ))-ਸ਼ੋ੍ਮਣੀ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਅਤੇ ਧਾਰਮਿਕ ਆਗੂ ਗੁਰਦੀਪ ਸਿੰਘ ਖੇੜਾ ਨੇ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਸੰਬੰਧਿਤ ਪ੍ਰਸਤਾਵਿਤ ਹਜ਼ੂਰ ਸਾਹਿਬ ਐਕਟ 2026 ਨੂੰ ਲਾਗੂ ਨਾ ਕਰਨਾ ਅਤੇ 1956 ਵਾਲਾ ਮੌਜੂਦਾ ਐਕਟ ਹੀ ਲਾਗੂ ਕਰਨਾ ਸਿੱਖਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਗੁਰਦੀਪ ਸਿੰਘ ਖੇੜਾ ਨੇ ਕਿਹਾ ਕਿ ਸਿੱਖਾਂ ਪ੍ਰਤੀ ਇਸ ਪ੍ਰਾਪਤੀ ਦਾ ਸਿਹਰਾ ਸ਼ੋ੍ਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਰ ਜਾਂਦਾ ਹੈ ਜਿਨ੍ਹਾਂ ਨੇ ਅਣਥੱਕ ਉਪਰਾਲੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਾੇਦਰ ਫੜਨਵੀਸ ਅਤੇ ਮੰਤਰੀ ਚੰਦਰਸ਼ੇਖਰ ਵਲੋਂ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ 1956 ਵਾਲਾ ਕਾਨੂੰਨ ਲਾਗੂ ਰਹਿਣ ਦਾ ਫ਼ੈਸਲਾ ਕੀਤਾ | ਗੁਰਦੀਪ ਸਿੰਘ ਖੇੜਾ ਨੇ ਕਿਹਾ ਮਹਾਰਾਸ਼ਟਰ ਦਾ ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਦੇ ਕਹਿਣ ’ਤੇ ਸਿੱਖ ਭਾਵਨਾ ਨੂੰ ਦੇਖਦੇ ਹੋਏ 1956 ਵਾਲੇ ਮੌਜੂਦਾ ਐਕਟ ’ਤੇ ਮੋਹਰ ਲਗਾ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ਤੋਂ ਏ.ਸੀ. ਅਤੇ ਸੈਨੇਟਰੀ ਦਾ ਸਾਮਾਨ ਚੋਰੀ, ਮਾਪਿਆਂ ਵਿਚ ਰੋਸ ਅਗਲੀ ਖ਼ਬਰ ਚੰਗੀਆਂ ਸੇਵਾਵਾਂ ਲਈ ਡਾ. ਰਾਜੇਸ਼ ਗੌਤਮ ਤੇ ਸੌਰਵ ਸੂਦ ਨੂੰ ਸਨਮਾਨਿਤ ਕੀਤਾ
Ad Position 24
No active advertisement