05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀ ਚੋਣ ਟਲੀ

Ad Position 21
No active advertisement
ਅਜੀਤ ਡੈਸਕ 03-07-2026
ਸੁਲਤਾਨਪੁਰ ਲੋਧੀ, 2 ਜੁਲਾਈ (ਨਰੇਸ਼ ਹੈਪੀ)-ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀ ਚੋਣ ਅੱਜ ਇਸ ਲਈ ਮੁਲਤਵੀ ਕਰ ਦਿੱਤੀ ਗਈ ਕਿਉਂਕਿ ਚੋਣ ਅਧਿਕਾਰੀ ਕੰਮ ਐਸ. ਡੀ. ਐਮ. ਸੁਲਤਾਨਪੁਰ ਲੋਧੀ ਦੀ ਸਿਹਤ ਠੀਕ ਨਹੀਂ ਸੀ| ਨਗਰ ਕੌਂਸਲ ਪੁੱਜੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਆਪਣੇ ਸਮੂਹ 7 ਸਾਥੀ ਕੌਂਸਲਰ ਤੇ ਸਮਰਥਕਾਂ ਦੀ ਹਾਜ਼ਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਐਸ. ਡੀ. ਐਮ. ਦੀ ਸਿਹਤ ਖ਼ਰਾਬ ਹੋ ਗਈ ਹੈ| ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਆਪਣੀ ਡਿਊਟੀ ਪ੍ਰਤੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰਦੇ ਹਨ, ਉਨ੍ਹਾਂ ਨੂੰ ਹਾਈ ਕੋਰਟ ਦਾ ਰਸਤਾ ਵਿਖਾਇਆ ਜਾਵੇਗਾ| ਉਨ੍ਹਾਂ ਕਿਹਾ ਕਿ ਪ੍ਰਧਾਨਗੀ ਦੀ ਚੋਣ ਲਈ 17 ਜੂਨ ਨੂੰ ਨੋਟੀਫ਼ਿਕੇਸ਼ਨ ਹੋਇਆ ਸੀ ਅਤੇ 25 ਜੂਨ ਨੂੰ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ 2 ਜੁਲਾਈ ਤੱਕ ਚੋਣ ਕਰਵਾਉਣ ਲਈ ਬੇਨਤੀ ਕੀਤੀ ਸੀ ਪਰ ਉਨ੍ਹਾਂ ਨੇ ਵੀ ਸਰਕਾਰ ਦੇ ਇਸ਼ਾਰੇ ’ਤੇ ਪ੍ਰਧਾਨ ਦੀ ਚੋਣ ਮੁਲਤਵੀ ਕਰਵਾ ਦਿੱਤੀ| ਰਾਣਾ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਦੇ ਸਮਰਥਕ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਜਿਨ੍ਹਾਂ ਵੀ ਚਾਹੇ ਡਰਾ ਲਵੇ ਪਰ ਉਹ ਡਰਨ ਵਾਲੇ ਨਹੀਂ| ਇਸ ਮੌਕੇ ਉਨ੍ਹਾਂ ਆਪਣੇ ਪੱਤੇ ਖੋਲ੍ਹਦੇ ਹੋਏ ਦੱਸਿਆ ਕਿ ਉਨ੍ਹਾਂ ਵਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਨਵਨੀਤ ਸਿੰਘ ਚੀਮਾ ਦੀ ਧਰਮ ਪਤਨੀ ਸੰਦੀਪ ਕੌਰ ਚੀਮਾ ਕੌਂਸਲਰ ਨਗਰ ਕੌਂਸਲ ਦੇ ਪ੍ਰਧਾਨ ਤੇ ਸਾਬਕਾ ਚੇਅਰਮੈਨ ਤੇਜਵੰਤ ਸਿੰਘ ਦੀ ਧਰਮ ਪਤਨੀ ਗੁਰਜੀਤ ਕੌਰ ਕੌਂਸਲਰ ਤੇ ਸਾਬਕਾ ਕੌਂਸਲਰ ਸ਼ਿਵ ਕੁਮਾਰ ਕਨੌਜੀਆ ਦੇ ਸਪੁੱਤਰ ਪਵਨ ਕਨੌਜੀਆ ਕੌਂਸਲਰ ਮੀਤ ਪ੍ਰਧਾਨ ਹੋਣਗੇ| ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਅਧਿਕਾਰੀਆਂ ਨੂੰ ਵਰਕਰਾਂ ਦੇ ਤੌਰ ’ਤੇ ਵਰਤ ਰਹੀ ਹੈ|ਇਸ ਮੌਕੇ ਸੰਦੀਪ ਕੌਰ ਚੀਮਾ, ਗੁਰਜੀਤ ਕੌਰ, ਪਵਨ ਕਨੌਜੀਆ, ਰਵੀ ਕਾਂਤਾ, ਨੰਬਰਦਾਰ ਕਸ਼ਮੀਰ ਸਿੰਘ, ਅਮਰਜੀਤ ਕੌਰ, ਸਿਮਰਪ੍ਰੀਤ ਕੌਰ (ਸਮੂਹ ਕੌਂਸਲਰ), ਪੀ. ਏ. ਡੀ. ਬੀ. ਦੇ ਚੇਅਰਮੈਨ ਹਰਚਰਨ ਸਿੰਘ ਬੱਗਾ, ਸੀਨੀਅਰ ਆਗੂ ਜਗਜੀਤ ਸਿੰਘ ਚੰਦੀ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀਪਕ ਧੀਰ ਰਾਜੂ ਤੇ ਅਸ਼ੋਕ ਕੁਮਾਰ ਮੋਗਲਾ, ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਹਰਵਿੰਦਰ ਪਾਲ ਸਿੰਘ ਲਾਲੀ ਮੈਂਬਰ ਬਲਾਕ ਸੰਮਤੀ, ਚਾਚਾ ਸੁਰਿੰਦਰਜੀਤ ਸਿੰਘ, ਹਰਪ੍ਰੀਤ ਸਿੰਘ ਬਬਲਾ, ਕਸ਼ਮੀਰ ਸਿੰਘ ਧੰਜੂ, ਸੋਨੂੰ ਝੰਡੂਵਾਲ, ਮਲਕੀਤ ਸਿੰਘ ਹਰਨਾਮ ਪੁਰ, ਮਾਧਵ ਗੁਪਤਾ, ਸਮੁੰਦਰ ਸਿੰਘ ਢਿੱਲੋਂ, ਗੁਰਮੀਤ ਸਿੰਘ ਹੈਪੀ ਸਾਬਕਾ ਸਰਪੰਚ, ਸ਼ਿਵ ਕੁਮਾਰ ਕਨੌਜੀਆ ਸਾਬਕਾ ਕੌਂਸਲਰ, ਸੰਤ ਪ੍ਰੀਤ ਸਿੰਘ ਸਾਬਕਾ ਕੌਂਸਲਰ, ਕਰਨ ਚੌਹਾਨ, ਗੁਰਦੇਵ ਸਿੰਘ ਸ਼ਾਹ, ਵਿਸ਼ਾਲ ਬੰਸਲ, ਸਾਬਕਾ ਕੌਂਸਲਰ ਪਿ੍ਤਪਾਲ ਸਿੰਘ ਪਾਲੀ ਬਾਬਾ, ਮੁਕੇਸ਼ ਅਰੋੜਾ, ਰਣਧੀਰ ਸਿੰਘ ਚੀਮਾ, ਲੱਕੀ ਟੰਡਨ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਵੱਡੀ ਗਾਰੰਟੀ ਪੂਰੀ ਕਰਕੇ ਔਰਤਾਂ ਦਾ ਮਾਣ ਵਧਾਇਆ-ਡਾ. ਰਾਜ ਕੁਮਾਰ ਚੱਬੇਵਾਲ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਵਿਖੇ 4 ਤੇ 5 ਜੁਲਾਈ ਦੇ ਸਮਾਗਮ ਸੰਬੰਧੀ ਸੰਗਤ ਵਿਚ ਭਾਈ ਉਤਸ਼ਾਹ-ਮੈਨੇਜਰ ਨਰਿੰਦਰ
Ad Position 24
No active advertisement