ਸੁਭਾਨਪੁਰ, 5 ਜੁਲਾਈ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਐਕਸਸਾਈਜ ਵਿਭਾਗ ਦੀ ਸੂਚਨਾ ’ਤੇ ਇਕ ਵਿਅਕਤੀ ਕੋਲੋਂ 50 ਲੀਟਰ ਸ਼ਰਾਬ ਤੇ 100 ਲੀਟਰ ਲਾਹਣ ਬਰਾਮਦ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਡਿਊਟੀ ਅਫ਼ਸਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੇ ਸਨ ਤਾਂ ਐਕਸਾਈਜ਼ ਵਿਭਾਗ ਦੇ ਕਰਮਚਾਰੀਆਂ ਨੇ ਸੂਚਨਾ ਦਿੱਤੀ ਕਿ ਬਾਦਸ਼ਾਹਪੁਰ ਡੇਰੇ ਵਿਖੇ ਇਕ ਵਿਅਕਤੀ ਨਜਾਇਜ਼ ਦੇਸੀ ਸ਼ਰਾਬ ਵੇਚਣ ਦਾ ਆਦਿ ਹੈ ਤੇ ਅੱਜ ਵੀ ਉਸ ਨੇ ਆਪਣੇ ਘਰ ਵਿਚ ਭੱਠੀ ਲੱਗਾ ਕੇ ਦੇਸੀ ਸ਼ਰਾਬ ਕੱਢ ਰਿਹਾ ਹੈ | ਪੁਲਿਸ ਪਾਰਟੀ ਨੇ ਉਸੇ ਵਕਤ ਛਾਪੇਮਾਰੀ ਕੀਤੀ ਤਾਂ ਉਕਤ ਵਿਅਕਤੀ ਦੇ ਘਰ ਵਿਚੋਂ 50 ਬੋਤਲ ਦੇਸੀ ਨਜਾਇਜ਼ ਦਾਰੂ ਤੇ 100 ਲੀਟਰ ਲਾਹਣ ਬਰਾਮਦ ਕੀਤੀ ਗਈ | ਮੌਕੇ ਤੋਂ ਉਕਤ ਵਿਅਕਤੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ | ਉਨ੍ਹਾਂ ਦੱਸਿਆ ਕੇ ਉਕਤ ਦੋਸ਼ੀ ਦੀ ਪਹਿਚਾਣ ਅਮਰਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਡੇਰੇ ਬਾਦਸ਼ਾਹਪੁਰ ਦੇ ਰੂਪ ਵਿਚ ਹੋਈ ਹੈ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੇ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ | ਜਲਦੀ ਹੀ ਉਸ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |
50 ਲੀਟਰ ਨਾਜਾਇਜ਼ ਸ਼ਰਾਬ ਤੇ 100 ਕਿੱਲੋ ਲਾਹਣ ਬਰਾਮਦ, ਵਿਅਕਤੀ ਫਰਾਰ
ਅਜੀਤ ਡੈਸਕ
06-07-2026