06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਕੀਰਤੀ ਨਗਰ ਵਿਖੇ ਅਣਪਛਾਤੇ ਹਮਲਾਵਰਾਂ ਵਲੋਂ ਹਮਲਾ ਕਰ ਕੇ ਗੱਡੀਆਂ ਦੀ ਭੰਨ ਤੋੜ

Ad Position 21
No active advertisement
ਅਜੀਤ ਡੈਸਕ 08-07-2026
ਫਗਵਾੜਾ, 7 ਜੁਲਾਈ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਕੀਰਤੀ ਨਗਰ ਵਿਖੇ ਕਰੀਬ ਅੱਧੀ ਦਰਜਨ ਨੌਜਵਾਨਾਂ ਵਲੋਂ ਇੱਕ ਘਰ ‘ਤੇ ਹਮਲਾ ਕਰਕੇ ਗੱਡੀ ਤੇ ਹੋਰ ਸਾਮਾਨ ਦੀ ਭੰਨ ਤੋੜ ਕੀਤੇ ਜਾਣ ਦੀ ਸੂਚਨਾ ਮਿਲੀ ਹੈ ਪਰ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਪੁਲਿਸ ਵਲੋਂ ਮੌਕਾ ਤੱਕ ਨਾ ਦੇਖਣ ਤੇ ਕਾਰਵਾਈ ਨਾ ਕਰਨ ਤੋਂ ਪੀੜਤ ਨੌਜਵਾਨ ਸਖ਼ਤ ਪ੍ਰੇਸ਼ਾਨ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦਰੁਵ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ ਅਖਾੜੇ ‘ਚ ਜਾਂਦਾ ਹੈ ਤੇ ਅੱਜ ਕਰੀਬ 3.18 ‘ਤੇ ਕਰੀਬ ਅੱਧੀ ਦਰਜਨ ਨੌਜਵਾਨ ਆਏ ਤੇ ਇਨ੍ਹਾਂ ਆਉਂਦੇ ਹੀ ਉਸਦੀ ਗੱਡੀ ਸਵਿਫ਼ਟ ਦੇ ਸਾਰੇ ਸ਼ੀਸ਼ੇ ਭੰਨ ਦਿੱਤੇ ਜਿਸ ਤੋਂ ਬਾਅਦ ਗੇਟ ‘ਤੇ ਹਮਲਾ ਕੀਤਾ ਤੇ ਗੁਆਂਢੀਆਂ ਦੇ ਲੱਗੇ ਕੈਮਰੇ ਵੀ ਭੰਨ ਦਿੱਤੇ ਤੇ ਉੱਥੇ ਖੜ੍ਹੀ ਇੱਕ ਹੋਰ ਕਾਰ ਦੀ ਵੀ ਭੰਨ ਤੋੜ ਕੀਤੀ | ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਸਿਟੀ ਪੁਲਿਸ ਵਲੋਂ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਪਰ ਕਈ ਘੰਟੇ ਬੀਤ ਜਾਣ ਤੋਂ ਬਾਅਦ ਉਨ੍ਹਾਂ ਕਹਿ ਦਿੱਤਾ ਕਿ ਇਹ ਇਲਾਕਾ ਥਾਣਾ ਸਦਰ ਦਾ ਬਣਦਾ ਹੈ ਤੇ ਅਜੇ ਤੱਕ ਪੁਲਿਸ ਵਲੋਂ ਕੋਈ ਵੀ ਬਣਦੀ ਕਾਰਵਾਈ ਨਹੀਂ ਕੀਤੀ ਗਈ | ਜਿਸ ਤੋਂ ਪੀੜਤ ਕਾਫ਼ੀ ਪ੍ਰੇਸ਼ਾਨ ਹਨ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦੁਆਇਆ ਜਾਵੇ ਤੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਅੱਠ ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ, ਕੇਸ ਦਰਜ ਅਗਲੀ ਖ਼ਬਰ ਨਗਰ ਨਿਗਮ ਕਪੂਰਥਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ
Ad Position 24
No active advertisement