02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਲਾਹੌਰੀ ਗੇਟ ਵਿਖੇ ਹੋਏ ਜਤਿੰਦਰ ਉਰਫ਼ ਜਿੰਦਰ ਦੇ ਕਤਲ ਦੇ ਮਾਮਲੇ ਵਿਚ ਨਾਬਾਲਗ ਸਮੇਤ ਦੋ ਕਾਬੂ

Ad Position 21
No active advertisement
ਅਜੀਤ ਡੈਸਕ 09-07-2026
ਕਪੂਰਥਲਾ, 8 ਜੁਲਾਈ (ਸਡਾਨਾ)-ਬੀਤੇ ਦਿਨੀਂ ਮੁਹੱਲਾ ਲਾਹੌਰੀ ਗੇਟ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਕਥਿਤ ਤੌਰ ‘ਤੇ ਕਤਲ ਕੀਤੇ ਗਏ ਨੌਜਵਾਨ ਜਤਿੰਦਰ ਸਹਿਗਲ ਉਰਫ਼ ਜਿੰਦਰ ਧਨੀਆਂ ਦੇ ਮਾਮਲੇ ਵਿਚ ਸਿਟੀ ਪੁਲਿਸ ਨੇ ਦਰਜ ਕੀਤੇ ਕਤਲ ਦੇ ਕੇਸ ਵਿਚ ਲੋੜੀਂਦੇ ਇਕ ਨਬਾਲਗ ਸਮੇਤ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਦਕਿ ਬਾਕੀ ਹਮਲਾਵਰਾਂ ਦੀ ਭਾਲ ਹੇਠ ਛਾਪਾਮਾਰੀ ਕੀਤੀ ਜਾ ਰਹੀ ਹੈ | ਇੱਥੇ ਜ਼ਿਕਰਯੋਗ ਹੈ ਕਿ ਜਤਿੰਦਰ ਸਹਿਗਲ ਦੇ ਹੋਏ ਕਤਲ ਦੇ ਮਾਮਲੇ ਵਿਚ ਸਿਟੀ ਪੁਲਿਸ ਨੇ ਸੱਤ ਵਿਅਕਤੀਆਂ ਤੋਂ ਇਲਾਵਾ ਕੁੱਝ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ ਅਤੇ ਸੀ.ਸੀ.ਟੀ.ਵੀ. ਦੀ ਰਿਕਾਰਡਿੰਗ ਦੇ ਆਧਾਰ ‘ਤੇ ਦੋ ਹੋਰ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਗਿਆ | ਥਾਣਾ ਸਿਟੀ ਮੁਖੀ ਇੰਸਪੈਕਟਰ ਅਮਨਦੀਪ ਨਾਹਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਿ੍ਤਪਾਲ ਸਿੰਘ ਵਾਸੀ ਦੇਸਲਪੁਰ ਸਮੇਤ ਇਕ ਨਬਾਲਗ ਲੜਕਾ ਜੋ ਕਿ ਲਾਹੌਰੀ ਗੇਟ ਦਾ ਵਸਨੀਕ ਹੈ ਨੂੰ ਨਾਮਜ਼ਦ ਕਰਕੇ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿ੍ਤਪਾਲ ਸਿੰਘ ਦਾ ਮਾਨਯੋਗ ਅਦਾਲਤ ਨੇ ਤਿੰਨ ਦਾ ਪੁਲਿਸ ਰਿਮਾਂਡ ਦਿੱਤਾ | ਜਿਸ ਉਪਰੰਤ ਕਾਬੂ ਕੀਤੇ ਦੋਵਾਂ ਕਥਿਤ ਦੋਸ਼ੀਆਂ ਨੂੰ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਮਹਿਲਾਵਾਂ ਦਾ ਮਾਣ ਹੋਰ ਉੱਚਾ ਹੋਇਆ- ਭਿੰਡਰ, ਸੰਧਾ ਅਗਲੀ ਖ਼ਬਰ ਨਡਾਲਾ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਕੀਤਾ ਕਾਬੂ, ਇਕ ਹੋਰ ਨਾਮਜ਼ਦ
Ad Position 24
No active advertisement