02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸ਼੍ਰੋਮਣੀ ਰੰਘਰੇਟਾ ਦਲ ਟਕਸਾਲੀ ਵਲੋਂ ਵਿਸ਼ਾਲ ਸੂਬਾ ਪੱਧਰੀ ਕਾਨਫ਼ਰੰਸ ਕੱਲ੍ਹ ਨੂੰ - ਭੌਰ

Ad Position 21
No active advertisement
ਅਜੀਤ ਡੈਸਕ 09-07-2026
ਡਡਵਿੰਡੀ, 8 ਜੁਲਾਈ (ਦਿਲਬਾਗ ਸਿੰਘ ਝੰਡ)-ਸ਼੍ਰੋਮਣੀ ਰੰਘਰੇਟਾ ਦਲ ਟਕਸਾਲੀ ਵੱਲੋਂ ਸੂਬਾ ਪ੍ਰਧਾਨ ਅਮਰਜੀਤ ਸਿੰਘ ਈਦਾਂ ਦੀ ਅਗਵਾਈ ਹੇਠ 10 ਜੁਲਾਈ ਨੂੰ ਇੱਕ ਵਿਸ਼ਾਲ ਸੂਬਾ ਪੱਧਰੀ ਕਾਨਫ਼ਰੰਸ ਸਫ਼ਰੀ ਪੈਲੇਸ ਸੁਲਤਾਨਪੁਰ ਲੋਧੀ ਵਿਖੇ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲ ਦੇ ਸੀਨੀਅਰ ਆਗੂ ਸੰਤੋਖ ਸਿੰਘ ਭੌਰ ਨੇ ਦੱਸਿਆ ਕਿ ਕਾਨਫ਼ਰੰਸ ਵਿਚ ਬਾਲ ਯੋਗੀ ਸੰਤ ਬਾਬਾ ਪ੍ਰਗਟ ਨਾਥ ਮਹਾਰਾਜ ਰਹੀਮਪੁਰ ਵਾਲੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਸੰਤ ਬਾਬਾ ਨਛੱਤਰ ਨਾਥ ਸ਼ੇਰ ਗਿੱਲ, ਮੁਖੀ ਭਗਵਾਨ ਵਾਲਮੀਕ ਮੰਦਰ ਅੰਮਿ੍ਤ ਕੰਡ, ਸ੍ਰੀ ਅੰਮਿ੍ਤਸਰ ਸਾਹਿਬ, ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਨਗੇ ਅਤੇ ਸੰਗਤਾਂ ਨੂੰ ਆਪਣੇ ਵਿਚਾਰਾਂ ਨਾਲ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਕਾਨਫ਼ਰੰਸ ਦੌਰਾਨ ਸਮਾਜਿਕ ਏਕਤਾ, ਭਾਈਚਾਰਕ ਸਾਂਝ ਅਤੇ ਸਮਾਜਕ ਮਸਲਿਆਂ ਦੇ ਨਾਲ-ਨਾਲ ਦਲ ਦੇ ਭਵਿੱਖੀ ਸੰਗਠਨਾਤਮਕ ਪ੍ਰੋਗਰਾਮਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਕਾਨਫ਼ਰੰਸ ਦੌਰਾਨ ਸ਼੍ਰੋਮਣੀ ਰੰਗਰੇਟਾ ਦਲ ਟਕਸਾਲੀ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਦੀ ਨਵੀਂ ਬਾਡੀ ਦਾ ਗਠਨ ਕੀਤਾ ਜਾਵੇਗਾ | ਇਸ ਮੌਕੇ ਸੋਨੂੰ ਭੁਲਾਣਾ, ਲਵ ਮੂਠਾ ਵਾਲਾ, ਬਲਵਿੰਦਰ ਸਿੰਘ ਭੱਟੀ, ਗੁਰਨਾਮ ਬਾਬਾ ਫਰੀਦਸਰਾਂ, ਬਲਕਾਰ ਸਿੰਘ ਏਐਸਆਈ, ਜਾਦੂ ਖੁਰਦਾ, ਅਵਤਾਰ ਸਿੰਘ ਤਾਰੀ ਭੌਰ, ਬੁੱਧੂ ਮਨਿਆਲਾ, ਰੋਹਿਤ ਸੁਲਤਾਨਪੁਰ, ਕ੍ਰਾਂਤੀ ਜੀਤ ਚੌਹਾਨ, ਮਨੋਹਰ ਬੈਂਸ, ਗੁਰਪ੍ਰੀਤ, ਗੋਪੀ ਤਲਵੰਡੀ ਭਰੋਂ ਅਤੇ ਸੁੱਖਾ ਪ੍ਰਧਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਭੁਲੱਥ ਦੇ ਦਫ਼ਤਰੀ ਸਟਾਫ਼ ਨੂੰ ਮਿਲੀਆਂ ਤਰੱਕੀਆਂ, ਅੰਜਲੀ ਦੇਵੀ ਤੇ ਰਾਕੇਸ਼ ਕੁਮਾਰ ਖੰਨਾ ਬਣੇ ਸੀਨੀਅਰ ਸ... ਅਗਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਮਹਿਲਾਵਾਂ ਦਾ ਮਾਣ ਹੋਰ ਉੱਚਾ ਹੋਇਆ- ਭਿੰਡਰ, ਸੰਧਾ
Ad Position 24
No active advertisement