02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸਰਕਾਰੀ ਕਾਲਜ ਭੁਲੱਥ ਦੇ ਦਫ਼ਤਰੀ ਸਟਾਫ਼ ਨੂੰ ਮਿਲੀਆਂ ਤਰੱਕੀਆਂ, ਅੰਜਲੀ ਦੇਵੀ ਤੇ ਰਾਕੇਸ਼ ਕੁਮਾਰ ਖੰਨਾ ਬਣੇ ਸੀਨੀਅਰ ਸਹਾਇਕ

Ad Position 21
No active advertisement
ਅਜੀਤ ਡੈਸਕ 09-07-2026
ਭੁਲੱਥ, 8 ਜੁਲਾਈ (ਮੇਹਰ ਚੰਦ ਸਿੱਧੂ)-ਸਰਕਾਰੀ ਕਾਲਜ ਭੁਲੱਥ ਦੇ ਦਫ਼ਤਰੀ ਅਮਲੇ ਨੂੰ ਉਚੇਰੀ ਸਿੱਖਿਆ ਵਿਭਾਗ ਵੱਲੋਂ ਤਰੱਕੀਆਂ ਦਿੱਤੀਆਂ ਗਈਆਂ ਹਨ | ਇਸ ਮੌਕੇ ਪਿ੍ੰਸੀਪਲ ਡਾ. ਸ਼ਸ਼ੀ ਬਾਲਾ ਨੇ ਦੱਸਿਆ ਕਿ ਕਾਲਜ ਵਿਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਜੂਨੀਅਰ ਸਹਾਇਕ ਅੰਜਲੀ ਦੇਵੀ ਤੇ ਰਾਕੇਸ਼ ਕੁਮਾਰ ਖੰਨਾ ਨੂੰ ਤਰੱਕੀ ਦੇ ਕੇ ਸੀਨੀਅਰ ਸਹਾਇਕ ਬਣਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਅੰਜਲੀ ਦੇਵੀ ਸਿੱਖਿਆ ਵਿਭਾਗ ਵਿਚ 1992 ਵਿਚ ਤੇ ਸਰਕਾਰੀ ਭੁਲੱਥ ਕਾਲਜ ਵਿਚ 2007 ਤੋਂ ਸੇਵਾ ਨਿਭਾਅ ਰਹੇ ਹਨ , ਰਾਕੇਸ਼ ਕੁਮਾਰ ਖੰਨਾ ਜੋ ਕਾਲਜ ਦੇ ਪੁਰਾਣੇ ਵਿਦਿਆਰਥੀ ਵੀ ਹਨ ਉਹ ਵੀ ਬਹੁਤ ਲੰਬੇ ਸਮੇਂ ਤੋਂ ਕਾਲਜ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ | ਅੰਜਲੀ ਦੇਵੀ ਵੱਲੋਂ ਬਤੌਰ ਸੀਨੀਅਰ ਸਹਾਇਕ ਸਰਕਾਰੀ ਕਾਲਜ ਭੁਲੱਥ ਵਿਖੇ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਸ ਮੌਕੇ ਪਿ੍ੰਸੀਪਲ ਡਾ. ਸ਼ਸ਼ੀ ਬਾਲਾ, ਵਾਇਸ ਪਿ੍ੰਸੀਪਲ ਪ੍ਰੋ. ਵਿਜੈ ਸ਼ੰਕਰ ਅਤੇ ਸਮੂਹ ਕਾਲਜ ਸਟਾਫ਼ ਨੇ ਤਰੱਕੀ ਪ੍ਰਾਪਤ ਮੁਲਾਜ਼ਮਾਂ ਨੂੰ ਸ਼ੁੱਭ ਇੱਛਾਵਾਂ ਤੇ ਮੁਬਾਰਕਬਾਦ ਦਿੱਤੀ |
Ad Position 22
No active advertisement
ਪਿਛਲੀ ਖ਼ਬਰ 185ਵੇਂ ਮੁਫ਼ਤ ਰਾਸ਼ਨ ਵੰਡ ਸਮਾਗਮ ’ਚ 20 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਗਲੀ ਖ਼ਬਰ ਸ਼੍ਰੋਮਣੀ ਰੰਘਰੇਟਾ ਦਲ ਟਕਸਾਲੀ ਵਲੋਂ ਵਿਸ਼ਾਲ ਸੂਬਾ ਪੱਧਰੀ ਕਾਨਫ਼ਰੰਸ ਕੱਲ੍ਹ ਨੂੰ - ਭੌਰ
Ad Position 24
No active advertisement