02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਚੰਦੀ ਪਰਿਵਾਰ ਨੂੰ ਸਦਮਾ, ਮਾਤਾ ਜਗੀਰ ਕੌਰ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 09-07-2026
ਤਲਵੰਡੀ ਚੌਧਰੀਆਂ, 8 ਜੁਲਾਈ (ਪਰਸਨ ਲਾਲ ਭੋਲਾ)-ਬੀਬੀ ਜਗੀਰ ਕੌਰ ਧਰਮ ਪਤਨੀ ਸਵ: ਬਲਬੀਰ ਸਿੰਘ, ਸਾਬਕਾ ਪ੍ਰਧਾਨ ਲਾਲ ਸਿੰਘ ਜੀ ਦੇ ਵੱਡੇ ਭੈਣ ਜੀ ਤੇ ਸਤਨਾਮ ਸਿੰਘ ਸਾਬੀ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਤੇ ਮੈਂਬਰ ਪੰਚਾਇਤ ਦੇ ਮਾਤਾ ਜੀ ਸਨ, ਜਿਨ੍ਹਾਂ ਦਾ ਬੀਤੀ ਰਾਤ ਅਚਨਚੇਤ ਦੇਹਾਂਤ ਹੋ ਗਿਆ | ਉਹ 80 ਵਰਿ੍ਹਆਂ ਦੇ ਸਨ | ਉਹ ਆਪਣੇ ਪਿੱਛੇ ਇੱਕ ਲੜਕਾ ਅਤੇ ਤਿੰਨ ਲੜਕੀਆਂ ਛੱਡ ਗਏ ਹਨ | ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ ਤਲਵੰਡੀ ਚੌਧਰੀਆਂ ਦੇ ਦੱਖਣੀ ਬਾਹੀ ਵਾਲੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸਤਨਾਮ ਸਿੰਘ ਸਾਬੀ ਨੇ ਦਿਖਾਈ | ਇਸ ਮੌਕੇ ਤੇ ਸਰਪੰਚ ਬਲਵਿੰਦਰ ਸਿੰਘ ਲੱਡੂ, ਲਾਲ ਸਿੰਘ ਸਾਬਕਾ ਪ੍ਰਧਾਨ, ਜਗੀਰ ਸਿੰਘ ਲੰਬੜ ਸਾਬਕਾ ਉਪ ਚੇਅਰਮੈਨ ਵੇਰਕਾ ਮਿਲਕ ਪਲਾਂਟ ਜਲੰਧਰ, ਜਸਪਾਲ ਸਿੰਘ ਡਾਇਰੈਕਟਰ, ਸਰਵਣ ਸਿੰਘ ਬਾਵਾ, ਜੀਤ ਸਿੰਘ ਚਲੱਧੀਆ ,ਸਾਹਿਬ ਸਿੰਘ ਬਾਠ ਡਾਇਰੈਕਟਰ, ਦਵਿੰਦਰ ਸਿੰਘ ਓਠੀ, ਧੀਰਜ ਕੁਮਾਰ ਸ਼ਰਮਾ, ਸਰਬਜੀਤ ਸਿੰਘ ਤਿੰਨੋ ਮੈਂਬਰ ਪੰਚਾਇਤ, ਕਮਲਜੀਤ ਸਿੰਘ ਲੰਬੜ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਇੰਦਰਜੀਤ ਸਿੰਘ, ਸੁੰਦਰ ਸਿੰਘ ਨਸੀਰਪੁਰ , ਮਾਸਟਰ ਸੁਖਦੇਵ ਸਿੰਘ ਸੂਜੋਕਾਲੀਆ, ਮਾਸਟਰ ਅਮਰੀਕ ਸਿੰਘ ਅਵਤਾਰ ਸਿੰਘ ਸੰਧੂ, ਜਸਵਿੰਦਰ ਸਿੰਘ ਸੋਨੰੂ, ਸਤਨਾਮ ਸਿੰਘ ਸੱਤਾ , ਹਰਦਿਆਲ ਸਿੰਘ ਆਰਸੀਐਫ, ਕੁਲਦੀਪ ਸਿੰਘ ਆਰਸੀਐਫ, ਕੀਰਤਨ ਪਾਲ ਸਿੰਘ ਸੰਧੂ, ਨਿਸ਼ਾਨ ਸਿੰਘ ਸੰਧੂ, ਲਖਵਿੰਦਰ ਸਿੰਘ ਰਤਨਪਾਲ, ਤਰਸੇਮ ਸਿੰਘ ਮੋਮੀ, ਰੇਸ਼ਮ ਸਿੰਘ, ਦਲਜੀਤ ਰਾਏ, ਸੰਦੀਪ ਨਾਹਰ, ਦਿਆਲ ਚੰਦ, ਯਾਕੂਬ ਮਸੀਹ, ਜਸਵੰਤ ਸਿੰਘ, ਬਲਵਿੰਦਰ ਸਿੰਘ ਚਾਨਾ, ਸੋਨੰੂ, ਬੋਬੀ ਕੇਬਲ ਵਾਲਾ, ਨਛੱਤਰ ਸਿੰਘ ਮਨਿਆਰੀ ਵਾਲਾ, ਗੁਰਮੀਤ ਸਿੰਘ ਬਾਬਾ ,ਕਾਲਾ ਟਿੱਬਾ, ਸੁਖਦੇਵ ਲਾਲ ਮੁਨੀਮ ਆਦਿ ਨੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਏ ਅਤੇ ਤੇ ਗੁਰੂ ਦੇ ਭਾਣੇ ਵਿਚ ਰਹਿਣ ਦਾ ਦਿਲਾਸਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਗੋਲਡਨ ਬੂਟ ਦੀ ਦੌੜ ’ਚ ਸ਼ਾਮਿਲ ਖਿਡਾਰੀ ਅਗਲੀ ਖ਼ਬਰ ਅਕਾਲ ਗਰੁੱਪ ਆਫ ਇੰਸਟੀਚਿਊਸ਼ਨਜ਼ ‘ਏਕ ਪੇਡ ਮਾਂ ਕੇ ਨਾਮ ਅਤੇ ਹਰਿਆਲੀ ਸਪਤਾਹ’ ਨੂੰ ਭਰਵਾਂ ਸਹਿਯੋਗ ਦੇਵੇਗਾ -ਜੱਜ
Ad Position 24
No active advertisement