ਕਪੂਰਥਲਾ, 9 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਨਗਰ ਨਿਗਮ ਦੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਮੇਅਰ ਬਣਨ ‘ਤੇ ਪਾਰਟੀ ਦੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਸ ਚੋਣ ਤੋਂ ਬਾਅਦ ਕਪੂਰਥਲਾ ਵਿਚ ਕਾਂਗਰਸ ਦੇ ਵਿਧਾਇਕ ਨੂੰ ਵੱਡਾ ਝਟਕਾ ਲੱਗਾ ਹੈ ਤੇ ਆਮ ਆਦਮੀ ਪਾਰਟੀ ਨੇ ਵਾਹਗੁਰੂ ਦੀ ਆਪਾਰ ਕਿਰਪਾ ਨਾਲ ਨਗਰ ਨਿਗਮ ਕਪੂਰਥਲਾ ‘ਤੇ ਕਾਬਜ਼ ਹੋ ਕੇ ਇਤਿਹਾਸ ਸਿਰਜਿਆ ਹੈ | ਉਨ੍ਹਾਂ ਨਿਗਮ ਦੇ ਨਵਨਿਯੁਕਤ ਮੇਅਰ ਨਰਿੰਦਰ ਮਨਸੂ, ਸੀਨੀਅਰ ਡਿਪਟੀ ਮੇਅਰ ਕਮਾਕਸ਼ੀ ਦੁੱਗਲ ਦੀ ਸ਼ਾਨਦਾਰ ਜਿੱਤ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ | ਡਾ. ਚੱਬੇਵਾਲ ਨੇ ਕਿਹਾ ਕਿ ਜਦੋਂ ਵੀ ਕਿਸੇ ਸਿਆਸੀ ਧਿਰ ਦੀ ਹਾਰ ਹੁੰਦੀ ਹੈ ਤਾਂ ਹਾਰਨ ਵਾਲੀ ਧਿਰ ਵਲੋਂ ਅਕਸਰ ਇਲਜ਼ਾਮ ਲਗਾਏ ਜਾਂਦੇ ਹਨ | ਉਨ੍ਹਾਂ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਇਸ ਚੋਣ ਦੌਰਾਨ ਕੇਵਲ ਸੱਚਾਈ ਦੀ ਦਿ੍ਸ਼ ਹੋਈ ਹੈ | ਉਨ੍ਹਾਂ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਕਪੂਰਥਲਾ ਵਿਚ ਅਧੂਰੇ ਕੰਮ ਪਹਿਲ ਦੇ ਆਧਾਰ ‘ਤੇ ਪੂਰੇ ਕੀਤੇ ਜਾਣਗੇ ਤੇ ਉਨ੍ਹਾਂ ਦੀ ਸਰਕਾਰ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਨ ਲਈ ਹਰ ਸੰਭਵ ਯਤਨ ਕਰੇਗੀ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਸੰਨੀ ਆਹਲੂਵਾਲੀਆ, ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਇੰਚਾਰਜ ਪਰਵਿੰਦਰ ਸਿੰਘ ਢੋਟ, ‘ਆਪ’ ਦੇ ਸੂਬਾਈ ਸੰਯੁਕਤ ਸਕੱਤਰ ਤੇ ਸਾਬਕਾ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, ਹਲਕਾ ਕੋਆਰਡੀਨੇਟਰ ਗੁਰਨਾਮ ਸਿੰਘ ਮੁੱਤੀ, ‘ਆਪ’ ਦੇ ਕੌਂਸਲਰ ਜਸਜੀਤ ਸਿੰਘ ਢੋਟ, ਜ਼ਿਲ੍ਹੇ ਦੇ ਮੀਡੀਆ ਇੰਚਾਰਜ ਇੰਦਰਜੀਤ ਸਿੰਘ ਜੁਗਨੂੰ, ਪਿ੍ੰਸੀਪਲ ਰਕੇਸ਼ ਕੁਮਾਰ, ਬਲਵਿੰਦਰ ਸਿੰਘ ਰੰਧਾਵਾ ਤੇ ਆਪ ਨਾਲ ਸਬੰਧਿਤ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ |
ਨਗਰ ਨਿਗਮ ’ਤੇ ਕਾਬਜ਼ ਹੋ ਕੇ ਆਮ ਆਦਮੀ ਪਾਰਟੀ ਨੇ ਕਪੂਰਥਲਾ ਵਿਚ ਇਤਿਹਾਸ ਰਚਿਆ-ਡਾ. ਰਾਜ ਕੁਮਾਰ ਚੱਬੇਵਾਲ
ਅਜੀਤ ਡੈਸਕ
10-07-2026