05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਦੇਰ ਰਾਤ ਪੁਲੀਸ ਵਲੋਂ ਚੈਕਿੰਗ ਮੁਹਿੰਮ ਚਲਾਈ, ਡੀ.ਆਈ.ਜੀ. ਸਿੰਗਲਾ ਵਲੋਂ ਨਾਕਿਆਂ ਦੀ ਚੈਕਿੰਗ

Ad Position 21
No active advertisement
ਅਜੀਤ ਡੈਸਕ 10-07-2026

ਫਗਵਾੜਾ, 9 ਜੁਲਾਈ (ਹਰਜੋਤ ਸਿੰਘ ਚਾਨਾ)- ਪੁਲੀਸ ਵਲੋਂ ਦੇਰ ਰਾਤ ਰੇਂਜ ਭਰ ‘ਚ ਨਾਈਟ ਡੋਮੀਨੇਸ਼ਨ ਮੁਹਿੰਮ ਚਲਾਈ ਗਈ ਜਿਸ ਦੀ ਚੈਕਿੰਗ ਕਰਨ ਲਈ ਵਿਸ਼ੇਸ਼ ਤੌਰ ‘ਤੇ ਜਲੰਧਰ ਰੇਂਜ ਪੁਲੀਸ ਦੇ ਡੀ.ਆਈ.ਜੀ ਨਵੀਨ ਸਿੰਗਲਾ ਪੁੱਜੇ ਤੇ ਨਾਕਿਆਂ ਦੀ ਚੈਕਿੰਗ ਕੀਤੀ | ਗੱਲਬਾਤ ਕਰਦਿਆਂ ਡੀਆਈਜੀ ਨਵੀਨ ਸਿੰਗਲਾ ਨੇ ਦੱਸਿਆ ਕਿ ਇਸ ਮੁਹਿੰਮ ‘ਚ ਕੁੱਲ 785 ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ | ਇਨ੍ਹਾਂ ‘ਚ ਤਿੰਨ ਸੀਨੀਅਰ ਪੁਲੀਸ ਕਪਤਾਨ (ਐੱਸਐੱਸਪੀ), 29 ਗਜ਼ਟਿਡ ਅਧਿਕਾਰੀ, 46 ਇੰਸਪੈਕਟਰ/ਥਾਣਾ ਮੁਖੀ (ਐੱਸਐੱਚਓ), 194 ਗੈਰ-ਗਜ਼ਟਿਡ ਅਧਿਕਾਰੀ ਅਤੇ 516 ਐਗਜ਼ਿਕਿਊਟਿਵ ਪੁਲਿਸ ਅਧਿਕਾਰੀ ਸ਼ਾਮਿਲ ਸਨ | ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਰੇਂਜ ਭਰ ‘ਚ 80 ਨਾਕੇ ਲਗਾਏ ਗਏ ਤੇ 46 ਗਸ਼ਤ ਟੀਮਾਂ ਤਾਇਨਾਤ ਕੀਤੀਆਂ ਗਈਆਂ, ਜਿਨ੍ਹਾਂ ਨੇ ਰਾਤ ਸਮੇਂ ਆਵਾਜਾਈ ‘ਤੇ ਨਜ਼ਰ ਰੱਖਦਿਆਂ ਸ਼ੱਕੀ ਗਤੀਵਿਧੀਆਂ ਦੀ ਜਾਂਚ ਕੀਤੀ | ਉਨ੍ਹਾਂ ਦੱਸਿਆ ਕਿ ਅਭਿਆਨ ਦੌਰਾਨ 742 ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ, ਜਦਕਿ 32 ਵਿਅਕਤੀਆਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਤਸਦੀਕ ਲਈ ਹਿਰਾਸਤ ਵਿਚ ਲਿਆ ਗਿਆ | ਇਸ ਤੋਂ ਇਲਾਵਾ 1,119 ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿਚੋਂ ਚਾਰ ਵਾਹਨ ਜ਼ਬਤ ਕੀਤੇ ਗਏ | ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 113 ਚਲਾਨ ਕੱਟੇ ਗਏ | ਪੁਲਿਸ ਵੱਲੋਂ 118 ਪੁਲਿਸ ਇਮਾਰਤਾਂ ਦੀ ਵੀ ਜਾਂਚ ਕੀਤੀ ਗਈ | ਫਗਵਾੜਾ ‘ਚ ਸਿੰਗਲਾ ਨੇ ਖ਼ੁਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ | ਐੱਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਫਗਵਾੜਾ ਵਿਚ ਇਸ ਅਭਿਆਨ ਦੌਰਾਨ 20 ਟਰੈਫਿਕ ਚਲਾਨ ਕੱਟੇ ਗਏ, ਪੰਜ ਵਾਹਨ ਜ਼ਬਤ ਕੀਤੇ ਗਏ ਤੇ ਪੰਜ ਸ਼ੱਕੀ ਵਿਅਕਤੀਆਂ ਖਿਲਾਫ਼ ਰੋਕਥਾਮ ਕਾਰਵਾਈ ਕੀਤੀ ਗਈ | ਇਸ ਤੋਂ ਇਲਾਵਾ ਕਾਲੀਆਂ ਫਿਲਮਾਂ ਲਗੀਆਂ ਗੱਡੀਆਂ, ਤਿੰਨ ਸਵਾਰੀਆਂ ਵਾਲੇ ਦੋਪਹੀਆ ਵਾਹਨਾਂ ਤੇ ਬਿਨਾਂ ਰਜਿਸਟ੍ਰੇਸ਼ਨ ਨੰਬਰ ਪਲੇਟ ਵਾਲੇ ਵਾਹਨਾਂ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਵਿਚ ਬੰਦ ਹਵਾਲਾਤੀ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਲਾਇਆ ਸਿਵਲ ਹਸਪਤਾਲ ਦੇ ਬਾਹਰ ਧਰਨਾ ਅਗਲੀ ਖ਼ਬਰ ਅਰਬਨ ਅਸਟੇਟ ਤੇ ਹੋਰ ਖੇਤਰਾਂ ਵਿਚ ਲਾਵਾਰਸ ਕੁੱਤਿਆਂ ਦੀ ਵੱਧ ਰਹੀ ਭਰਮਾਰ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ...
Ad Position 24
No active advertisement