ਸ਼ਟਰਿੰਗ ਦਾ ਕੰਮ ਕਰਦਾ ਮਜ਼ਦੂਰ ਛੱਤ ਤੋਂ ਹੇਠਾਂ ਡਿਗ ਕੇ ਹੋਇਆ ਗੰਭੀਰ ਜ਼ਖ਼ਮੀ
ਅਜੀਤ ਡੈਸਕ
31-07-2026
ਕਪੂਰਥਲਾ, 30 ਜੁਲਾਈ (ਅਮਨਜੋਤ ਸਿੰਘ ਵਾਲੀਆ)-ਸੁਲਤਾਨਪੁਰ ਲੋਧੀ ਵਿਖੇ ਸ਼ਟਰਿੰਗ ਦਾ ਕੰਮ ਕਰਦੇ ਇਕ ਮਜ਼ਦੂਰ ਛੱਤ ਤੋਂ ਹੇਠਾਂ ਡਿੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿਖੇ ਕਪੂਰਥਲਾ ਤਾਇਨਾਤ ਡਿਊਟੀ ਡਾਕਟਰ ਸਾਹਿਲ ਗਰਗ ਨੇ ਦੱਸਿਆ ਕਿ ਕੇਵਲ ਕ੍ਰਿਸ਼ਨ ਜੋ ਕਿ ਸ਼ਟਰਿੰਗ ਦਾ ਕੰਮ ਕਰ ਰਿਹਾ ਸੀ ਅਤੇ ਅਚਾਨਕ ਛੱਤ ਤੋਂ ਹੇਠਾਂ ਡਿਗ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਅੰਮਿ੍ਤਸਰ ਦੇ ਮੈਡੀਕਲ ਕਾਲਜ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ | ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |