ਲਾਈਨ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਨੇ ਵਣ ਮਹਾਂਉਤਸਵ ਮਨਾਇਆ
ਬੇਗੋਵਾਲ, 1 ਅਗਸਤ (ਸੁਖਜਿੰਦਰ ਸਿੰਘ)-ਸਮਾਜ ਸੇਵੀ ਕੰਮਾਂ ‘ਚ ਮੋਹਰੀ ਜਾਣੀ ਜਾਂਦੀ ਲਾਈਨ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਵੱਲੋਂ ਵਣ ਮਹਾਂਉਤਸਵ ਦੇ ਸਬੰਧੀ ਪ੍ਰਧਾਨ ਪਰਮਜੀਤ ਸਿੰਘ ਦੀ ਅਗਵਾਈ ਹੇਠ ਫਲਦਾਰ, ਫੁੱਲਦਾਰ ਤੇ ਛਾਂਦਾਰ ਪੌਦੇ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਰੁੱਖ ਲਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਵੱਧ ਰਹੇ ਪ੍ਰਦੂਸ਼ਣ ਕਾਰਨ ਸਾਡਾ ਸਾਰਾ ਆਲਾ ਦੁਆਲਾ ਪ੍ਰਦੂਸ਼ਿਤ ਹੋ ਰਿਹਾ ਹੈ ਜਿਸ ਕਰਕੇ ਵੱਧ ਤੋਂ ਵੱਧ ਪੌਦੇ ਲਾਣ ਨਾਲ ਇਸ ਪ੍ਰਦੂਸ਼ਣ ਨੂੰ ਖਤਮ ਕੀਤਾ ਜਾ ਸਕਦਾ ਹੈ | ਇਸ ਮੌਕੇ ਉਨ੍ਹਾਂ ਕਿਹਾ ਵੀ ਸਾਡੀ ਕਲੱਬ ਦਾ ਮੁੱਖ ਮੰਤਵ ਜਿੱਥੇ ਸਮਾਜ ਦੀ ਸੇਵਾ ਕਰਨਾ ਹੈ ਉੱਥੇ ਹੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਦਿਆਂ ਕਈ ਹੋਰ ਸਮਾਜ ਦੇ ਲੋੜੀਂਦੇ ਕੰਮਾਂ ਨੂੰ ਪਹਿਲ ਦਿੱਤੀ ਜਾਂਦੀ ਹੈ | ਇਸ ਮੌਕੇ ਸਰਬਜੀਤ ਸਿੰਘ ਪੱਪਲ, ਸੁਖਚੈਨ ਸਿੰਘ ਮੁਰੱਬੀਆ, ਰਾਜਵਿੰਦਰ ਸਿੰਘ ਜੈਦ , ਸਰੂਪ ਸਿੰਘ ਖਾਸਰੀਆ, ਗੁਰਸੇਵਕ ਸਿੰਘ, ਕੁਲਵੰਤ ਸਿੰਘ ਘੋਤੜਾ, ਵਿੱਕੀ ਚੌਹਾਨ ਆਦਿ ਹਾਜ਼ਰ ਸਨ |