ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਤੇ ਭੰਗੜਾ ਅਕੈਡਮੀ ਨੇ ਡਾਂਸ ਸਪੋਰਟਸ ਚੈਂਪੀਅਨਸ਼ਿਪ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਕਪੂਰਥਲਾ, 4 ਸਤੰਬਰ (ਵਿ. ਪ੍ਰ.)
ਕਪੂਰਥਲਾ, 4 ਸਤੰਬਰ (ਵਿ.ਪ੍ਰ.)-ਡਾਂਸ ਸਪੋਰਟਸ ਕੌਂਸਲ ਆਫ਼ ਪੰਜਾਬ ਵਲੋਂ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਕਰਵਾਈ ਗਈ 18ਵੀਂ ਪੰਜਾਬ ਸਟੇਟ ਡਾਂਸ ਸਪੋਰਟਸ ਚੈਂਪੀਅਨਸ਼ਿਪ ’ਚ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਆਰ.ਸੀ.ਐਫ. ਤੇ ਪੀ.ਬੀ09 ਭੰਗੜਾ ਅਕੈਡਮੀ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਫੋਕ, ਫਰੀ ਸਟਾਈਲ ਅਤੇ ਸੈਮੀ ਕਲਾਸੀਕਲ ਨਿ੍ਤ ਸ਼ੈਲੀਆਂ ਵਿਚ ਸਖ਼ਤ ਮੁਕਾਬਲੇ ਦੌਰਾਨ ਮਨੋਤ ਨੇ ਅੰਡਰ 7 ਫਰੀ ਸਟਾਈਲ ਵਿਚ ਪਹਿਲਾ, ਮਿਸ਼ਟੀ ਨੇ 11-15 ਸਾਲ ਉਮਰ ਵਰਗ ਵਿਚ ਫਰੀ ਸਟਾਈਲ ਤੇ ਸੈਮੀ ਕਲਾਸੀਕਲ ਦੋਵਾਂ ਸ਼ੇ੍ਰਣੀਆਂ ਵਿਚ ਪਹਿਲਾ ਪੁਰਸਕਾਰ ਹਾਸਲ ਕੀਤਾ | ਇਸੇ ਤਰ੍ਹਾਂ ਗੁਰਸੀਸ ਕੌਰ ਨੇ ਦੂਜਾ, ਚਿਤਰਾਂਸ, ਯਾਦਵਿਕ, ਸੰਯੋਗਦੀਪ ਸਿੰਘ ਅਤੇ ਅੰਸ਼ੂਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੁਕਾਬਲੇ ਵਿਚ ਅਸੀਸ ਕੌਰ ਨੂੰ ਹੌਸਲਾ ਅਫ਼ਜ਼ਾਈ ਇਨਾਮ ਨਾਲ ਨਿਵਾਜਿਆ ਗਿਆ ਤੇ ਇਸ ਚੈਂਪੀਅਨਸ਼ਿਪ ਵਿਚ ਜੇਤੂ ਬੱਚਿਆਂ ਦੀ ਚੋਣ ਆਉਣ ਵਾਲੀ ਨੈਸ਼ਨਲ ਡਾਂਸ ਸਪੋਰਟਸ ਚੈਂਪੀਅਨਸ਼ਿਪ ਲਈ ਕੀਤੀ ਗਈ | ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਦੇ ਸਕੱਤਰ ਭਰਤ ਰਾਜ, ਕਲਚਰਲ ਸਕੱਤਰ ਅਸ਼ਵਨੀ ਕੁਮਾਰ ਤੇ ਖ਼ਜ਼ਾਨਚੀ ਅਵਤਾਰ ਸਿੰਘ ਤੇ ਕਮੇਟੀ ਮੈਂਬਰਾਂ ਨੇ ਇਸ ਚੈਂਪੀਅਨਸ਼ਿਪ ਵਿਚ ਜੇਤੂ ਰਹੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਤੇ ਪੀ.ਬੀ.09 ਭੰਗੜਾ ਅਕੈਡਮੀ ਦੇ ਕੋਚ ਗੁਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ | ਉਨ੍ਹਾਂ ਭਵਿੱਖ ਵਿਚ ਬੱਚਿਆਂ ਨੂੰ ਹੋਰ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸੇ ਦੌਰਾਨ ਲਾਇਬ੍ਰੇਰੀ ਦੇ ਸਕੱਤਰ ਪੰਕਜ ਕੁਮਾਰ ਸਿੰਘ ਤੇ ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਵਰਕਰ ਕਲੱਬ ਨੇ ਦੱਸਿਆ ਕਿ ਕਲੱਬ ਵਲੋਂ ਆਪਣੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਬੱਚਿਆਂ ਲਈ ਪੂਰਾ ਵਰ੍ਹਾ ਖੇਡਾਂ , ਸਭਿਆਚਾਰਕ ਸਰਗਰਮੀਆਂ, ਪੜ੍ਹਾਈ, ਲਿਖਾਈ ਤੇ ਹੋਰ ਰਚਨਾਤਮਿਕ ਮੁੱਦਿਆਂ ‘ਤੇ ਵਿਚਾਰ ਚਰਚਾ ਦੇ ਨਾਲ ਨਾਲ ਵੱਖ-ਵੱਖ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਤੇ ਭਵਿੱਖ ਵਿਚ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਪ੍ਰੇਰਨਾਦਾਇਕ ਕਾਰਜ ਨਿਰੰਤਰ ਜਾਰੀ ਰਹਿਣਗੇ |