ਸੁਭਾਨਪੁਰ ਪੁਲਿਸ ਨੂੰ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ
ਸੁਭਾਨਪੁਰ, 13 ਸਤੰਬਰ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਨੂੰ ਹਮੀਰਾ-ਕਪੂਰਥਲਾ ਰੋਡ ਤੋਂ ਹਮੀਰਾ ਦੇ ਰੇਲਵੇ ਫਾਟਕ ਤੋਂ ਥੋੜਾ ਅੱਗੇ ਇਕ ਖ਼ਾਲੀ ਪਲਾਟ ਵਿਚੋਂ ਇਕ ਅਣਪਛਾਤੇ ਨੌਜਵਾਨ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਏ. ਐਸ.
ਸੁਭਾਨਪੁਰ, 13 ਸਤੰਬਰ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਨੂੰ ਹਮੀਰਾ-ਕਪੂਰਥਲਾ ਰੋਡ ਤੋਂ ਹਮੀਰਾ ਦੇ ਰੇਲਵੇ ਫਾਟਕ ਤੋਂ ਥੋੜਾ ਅੱਗੇ ਇਕ ਖ਼ਾਲੀ ਪਲਾਟ ਵਿਚੋਂ ਇਕ ਅਣਪਛਾਤੇ ਨੌਜਵਾਨ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਏ.ਐਸ.ਆਈ. ਰਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਮੀਰਾ ਤੋਂ ਕਪੂਰਥਲਾ ਜਾਂਦੀ ਸੜਕ ਤੇ ਹਮੀਰਾ ਫਾਟਕ ਤੋਂ ਥੋੜਾ ਅੱਗੇ ਇੱਕ ਖ਼ਾਲੀ ਪਲਾਟ ਵਿਚ ਲਾਸ਼ ਪਈ ਹੈ | ਉਨ੍ਹਾਂ ਨੇ ਮੌਕੇ ਤੇ ਜਾ ਕੇ ਲਾਸ਼ ਦੀ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕੀਤੀ | ਪਰੰਤੂ ਸ਼ਨਾਖ਼ਤ ਨਹੀਂ ਹੋ ਸਕੀ | ਏ.ਐਸ.ਆਈ. ਰਜਿੰਦਰ ਕੁਮਾਰ ਨੇ ਦੱਸਿਆ ਕਿ ਮਿ੍ਤਕ ਕਰੀਬ (35) ਸਾਲ ਨੇ ਬਿਨਾਂ ਬਾਂਹਾਂ ਤੋਂ ਲਾਲ ਰੰਗ ਦੀ ਟੀ- ਸ਼ਰਟ ਤੇ ਕਾਲੇ ਰੰਗ ਦੀ ਕੈਪਰੀ ਪਹਿਨੀ ਹੋਈ ਸੀ | ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਤੇ ਸ਼ਨਾਖ਼ਤ ਲਈ 72 ਘੰਟਿਆਂ ਲਈ ਕਪੂਰਥਲਾ ਸਿਵਲ ਹਸਪਤਾਲ ਵਿਖੇ ਮੋਰਚਰੀ ਵਿਚ ਜਮਾ ਕਰਵਾ ਦਿੱਤਾ ਹੈ |