24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪੰਜਾਬੀ ਨੌਜਵਾਨ ਦੀ 3 ਸਾਲ ਬਾਅਦ ਕੰਬੋਡੀਆ ਤੋਂ ਸੁਰੱਖਿਅਤ ਵਾਪਸੀ

ਸੁਲਤਾਨਪੁਰ ਲੋਧੀ, 23 ਸਤੰਬਰ (ਨਰੇਸ਼ ਹੈਪੀ)-ਵਿਦੇਸ਼ ਭੇਜਣ ਦੇ ਨਾਂ ‘ਤੇ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਜਲੰਧਰ ਵਾਸੀ ਹਰਦੀਪ ਕੁਮਾਰ ਦੀ ਕਰੀਬ ਤਿੰਨ ਸਾਲ ਬਾਅਦ ਕੰਬੋਡੀਆ ਤੋਂ ਸੁਰੱਖਿਅਤ ਭਾਰਤ ਵਾਪਸੀ ਹੋਈ ਹੈ | ਪਰਿਵਾਰ ਵਲੋਂ ਮਾਮਲਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ਵਿਚ ਲਿਆਂਦੇ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਵਿਦੇਸ਼ ਮੰਤਰਾਲੇ ਅਤੇ ਸਬੰਧਿਤ ਅਧਿਕਾਰੀਆਂ ਕੋਲ ਲਗਾਤਾਰ ਦਖ਼ਲ ਦੀ ਮੰਗ ਕੀਤੀ ਗਈ | ਹਰਦੀਪ ਦਾ ਪਰਿਵਾਰ 9 ਜੂਨ 2026 ਨੂੰ ਸੰਤ ਸੀਚੇਵਾਲ ਕੋਲ ਪਹੁੰਚਿਆ ਸੀ, ਜਦਕਿ ਉਹ 29 ਅਗਸਤ 2026 ਨੂੰ ਸੁਰੱਖਿਅਤ ਭਾਰਤ ਵਾਪਸ ਆਇਆ | ਪਰਿਵਾਰ ਅਨੁਸਾਰ, ਸਾਲ 2023 ਵਿਚ ਹਰਦੀਪ ਨੂੰ ਪੁਰਤਗਾਲ ਭੇਜਣ ਦਾ ਭਰੋਸਾ ਦੇ ਕੇ ਟਰੈਵਲ ਏਜੰਟ ਨੇ ਉਸ ਕੋਲੋਂ ਕਰੀਬ ਸਾਢੇ 7 ਲੱਖ ਰੁਪਏ ਠੱਗੇ | ਉਨ੍ਹਾਂ ਦੱਸਿਆ ਕਿ ਏਜੰਟ ਵੱਲੋਂ ਹਰਦੀਪ ਨੂੰ ਪੁਰਤਗਾਲ ਭੇਜਣ ਦੀ ਬਜਾਏ ਉਸ ਨੂੰ ਪਹਿਲਾਂ ਥਾਈਲੈਂਡ ਅਤੇ ਫਿਰ ਕੰਬੋਡੀਆ ਭੇਜ ਦਿੱਤਾ ਗਿਆ | ਹਰਦੀਪ ਦੇ ਦੱਸਣ ਮੁਤਾਬਿਕ ਕੰਬੋਡੀਆ ਪਹੁੰਚਣ ਤੋਂ ਬਾਅਦ ਉਸ ਦਾ ਪਾਸਪੋਰਟ ਵੀ ਵਾਪਸ ਨਹੀਂ ਕੀਤਾ ਗਿਆ ਅਤੇ ਮਈ 2025 ਵਿਚ ਉਸ ਦਾ ਵੀਜ਼ਾ ਵੀ ਖ਼ਤਮ ਹੋ ਗਿਆ | ਕੰਬੋਡੀਆ ਤੋਂ ਵਾਪਸੀ ਉਪਰੰਤ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ ਹਰਦੀਪ ਨੇ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਉੱਥੇ ਰਹਿੰਦਿਆਂ ਉਹ ਇੱਕ ਗੰਭੀਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਉਸ ਦੀ ਲੱਤ ਟੁੱਟ ਗਈ | ਉਸ ਮੁਤਾਬਿਕ ਹਾਦਸੇ ਤੋਂ ਬਾਅਦ ਉਸ ਨੂੰ ਲੰਬੇ ਸਮੇਂ ਤੱਕ ਢੁਕਵਾਂ ਇਲਾਜ ਨਹੀਂ ਮਿਲਿਆ ਅਤੇ ਕਰੀਬ 15 ਮਹੀਨੇ ਤੱਕ ਬੇਹੱਦ ਮੁਸ਼ਕਿਲ ਹਾਲਾਤਾਂ ਵਿਚ ਰਹਿਣਾ ਪਿਆ | ਇਲਾਜ ਦੀ ਘਾਟ ਕਾਰਨ ਉਸ ਦੀ ਲੱਤ ਦੀ ਇਨਫੈਕਸ਼ਨ ਵਧ ਗਈ ਅਤੇ ਉਸ ਦੀ ਸਰੀਰਕ ਸਮਰੱਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ | ਹਰਦੀਪ ਨੇ ਭਾਵੁਕ ਹੁੰਦਿਆਂ ਕਿਹਾ ਕਿ ਤਿੰਨ ਸਾਲ ਬਾਅਦ ਘਰ ਵਾਪਸ ਆ ਕੇ ਖ਼ੁਸ਼ੀ ਤਾਂ ਹੈ, ਪਰ ਨਾ ਕੋਈ ਕਮਾਈ ਹੱਥ ਵਿਚ ਹੈ ਅਤੇ ਨਾ ਹੀ ਉਹ ਪਹਿਲਾਂ ਵਾਂਗ ਕੰਮ ਕਰਨ ਦੇ ਸਮਰੱਥ ਹੈ | ਉਸ ਨੇ ਭਰੀਆਂ ਅੱਖਾਂ ਨਾਲ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ | ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਏਜੰਟਾਂ ਦੇ ਦਾਅਵਿਆਂ ਦੀ ਪੂਰੀ ਜਾਂਚ ਕਰਨ ਅਤੇ ਬਿਨਾਂ ਤਸਦੀਕ ਕਿਸੇ ‘ਤੇ ਭਰੋਸਾ ਨਾ ਕਰਨ |

Ad Position 21
No active advertisement
ਅਜੀਤ ਡੈਸਕ 24-09-2026

Ad Position 22
No active advertisement
ਪਿਛਲੀ ਖ਼ਬਰ ਨਿਗਮ ਮੀਟਿੰਗ ’ਚ ਵਿਕਾਸ ਕਾਰਜਾਂ ਨੂੰ ਲੈ ਕੇ ਹੰਗਾਮਾ, ‘ਆਪ’ ਕੌਂਸਲਰ ਨੇ ਏਜੰਡਾ ਪਾੜ ਕੇ ਮੇਅਰ ਅੱਗੇ ਸੁੱਟਿਆ ਵਿਰੋਧੀ ਕ... ਅਗਲੀ ਖ਼ਬਰ ਪੰਚਾਇਤ ਵਿਭਾਗ ਵਲੋਂ ਪੰਚਾਂ-ਸਰਪੰਚਾਂ ਦੇ ਟਰੇਨਿੰਗ ਕੈਂਪ ਦੀ ਬੀ.ਡੀ.ਪੀ.ਓ. ਦਫ਼ਤਰ ਫਗਵਾੜਾ ਵਿਖੇ ਹੋਈ ਸ਼ੁਰੂਆਤ
Ad Position 24