24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਨਿਗਮ ਮੀਟਿੰਗ ’ਚ ਵਿਕਾਸ ਕਾਰਜਾਂ ਨੂੰ ਲੈ ਕੇ ਹੰਗਾਮਾ, ‘ਆਪ’ ਕੌਂਸਲਰ ਨੇ ਏਜੰਡਾ ਪਾੜ ਕੇ ਮੇਅਰ ਅੱਗੇ ਸੁੱਟਿਆ ਵਿਰੋਧੀ ਕੌਂਸਲਰਾਂ ਨੇ ਕਿਹਾ, ਸ਼ਹਿਰ ’ਚ ਵਿਕਾਸ ਕਾਰਜ ਠੱਪ, ਵਾਰਡਾਂ ਦੀਆਂ ਸਮੱਸਿਆਵਾਂ ਵੱਲ ਨਹੀਂ ਕੋਈ ਧਿਆਨ

ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ)-ਨਗਰ ਨਿਗਮ ਦੀ ਹੋਈ ਮੀਟਿੰਗ ਉਸ ਸਮੇਂ ਹੰਗਾਮੇ ‘ਚ ਬਦਲ ਗਈ ਜਦੋਂ ਸ਼ਹਿਰ ’ਚ ਵਿਕਾਸ ਕਾਰਜ ਨਾ ਹੋਣ ਦੇ ਮੁੱਦੇ ’ਤੇ ਕਾਂਗਰਸੀ ਤੇ ‘ਆਪ’ ਕੌਂਸਲਰਾਂ ਨੇ ਨਿਗਮ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ | ਮੀਟਿੰਗ ਸ਼ੁਰੂ ਹੁੰਦਿਆਂ ਹੀ ‘ਆਪ’ ਦੀ ਮਹਿਲਾ ਕੌਂਸਲਰ ਵਿਜੈ ਕੁਮਾਰ ਮੇਨਕਰ ਨੇ ਨਿਗਮ ਦੀ ਕਾਰਗੁਜ਼ਾਰੀ ’ਤੇ ਸੁਆਲ ਚੁੱਕਦਿਆਂ ਆਪਣਾ ਏਜੰਡਾ ਪਾੜ ਕੇ ਮੇਅਰ ਤੇ ਕਮਿਸ਼ਨਰ ਅੱਗੇ ਸੁੱਟ ਦਿੱਤਾ ਤੇ ਮੀਟਿੰਗ ਤੋਂ ਬਾਹਰ ਚਲੇ ਗਏ | ਮੀਟਿੰਗ ‘ਚ ਕੁੱਲ 16 ਮਤੇ ਵਿਚਾਰ ਲਈ ਰੱਖੇ ਗਏ, ਜਿਨ੍ਹਾਂ ‘ਤੇ ਕਰੀਬ ਡੇਢ ਘੰਟੇ ਤੱਕ ਚਰਚਾ ਹੋਈ | ਇਸ ਦੌਰਾਨ ਕਈ ਮਤਿਆਂ ‘ਤੇ ਵਿਰੋਧੀ ਕੌਂਸਲਰਾਂ ਨੇ ਤਿੱਖੇ ਇਤਰਾਜ਼ ਦਰਜ ਕਰਵਾਏ | ਕਾਂਗਰਸੀ ਕੌਂਸਲਰ ਸੰਜੀਵ ਬੁੱਗਾ, ਤਰਨਜੀਤ ਸਿੰਘ ਵਾਲੀਆ, ਸੁਸ਼ੀਲ ਮੈਣੀ ਅਤੇ ਜਤਿੰਦਰ ਵਰਮਾਨੀ ਨੇ ਦੋਸ਼ ਲਗਾਇਆ ਕਿ ਸ਼ਹਿਰ ਦੇ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਟਰੀਟ ਲਾਈਟਾਂ ਬੰਦ ਪਈਆਂ ਹਨ ਤੇ ਰਾਤ ਨੂੰ ਸ਼ਹਿਰ ਹਨੇਰੇ ’ਚ ਡੁੱਬ ਜਾਂਦਾ ਹੈ ਤੇ ਕੌਂਸਲਰਾਂ ਨੂੰ ਆਪਣੇ ਖ਼ਰਚੇ ’ਤੇ ਕੰਮ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਕਾਂਗਰਸੀ ਕੌਂਸਲਰ ਸੰਜੀਵ ਬੁੱਗਾ ਦੀ ਅਗਵਾਈ ਹੇਠ ਇਨ੍ਹਾਂ ਇੱਕ ਏਜੰਡੇ ਦਾ ਵਿਰੋਧ ਕਰਦਿਆਂ ਕਿਹਾ ਕਿ ਨਿਗਮ ਜੈਨ ਸਕੂਲ ਲਾਗੇ ਪਏ ਨਾਲੇ ਨੂੰ ਦੋ ਕਰੋੜ ਰੁਪਏ ਦੀ ਲਾਗਤ ਨਾਲ ਛੱਤ ਕੇ ਉੱਥੇ ਨਾਲ ਲੱਗਦੇ ਕਲੋਨਾਈਜਰਾ ਨੂੰ ਲਾਭ ਦੇਣਾ ਚਾਹੁੰਦਾ ਹੈ ਜਦਕਿ ਇਹ ਕੰਮ ਜ਼ਰੂਰੀ ਨਹੀਂ ਇਸ ਨਾਲ ਸ਼ਹਿਰ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਵਧੇਗੀ ਤੇ ਇਹ ਰਾਸ਼ੀ ਸ਼ਹਿਰ ਦੇ ਹੋਰ ਜ਼ਰੂਰੀ ਕੰਮਾਂ ‘ਤੇ ਲੱਗਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀਵਾਲੀ ਮੌਕੇ ਮੇਅਰ ਨੇ ਸ਼ਹਿਰ ਨੂੰ ਜਗਮਗ ਕਰਵਾਉਣ ਲਈ ਕਰੋੜਾਂ ਰੁਪਏ ਦੀਆਂ ਲਾਈਟਾਂ ਲਗਾਉਣ ਦਾ ਵਾਅਦਾ ਕੀਤਾ ਸੀ ਪਰ ਸ਼ਹਿਰ ‘ਚ ਹਨੇਰਾ ਉਸ ਸਮੇਂ ਵੀ ਛਾਇਆ ਰਿਹਾ ਤੇ ਅੱਜ ਵੀ ਉਸ ਤਰ੍ਹਾਂ ਕਾਇਮ ਹੈ | ਉਨ੍ਹਾਂ ਕਿਹਾ ਕਿ ਹੁਣ ਫਿਰ ਦੋ ਕਰੋੜ ਰੁਪਏ ਦੀਆਂ ਲਾਈਟਾਂ ਖ਼ਰੀਦੀਆਂ ਗਈਆਂ ਹਨ ਤੇ ਪੰਜ ਹਜ਼ਾਰ ਰੁਪਏ ਦੀ ਇੱਕ ਲਾਈਟ ਦੀ ਕੀਮਤ ਬਣਦੀ ਹੈ ਜਦਕਿ ਬਦਲਣਾ ਸਿਰਫ਼ ਇੱਕ ਬਲਬ ਹੀ ਹੈ ਇਸ ਮਾਮਲੇ ਦੀ ਵੀ ਜਾਂਚ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਕਈ ਕੰਮ ਨਿਗਮ ਦੇ ਰਿਜ਼ਰਵ ਫੰਡਾ ‘ਚੋਂ ਆਪਣੇ ਪੱਧਰ ‘ਤੇ ਕਰਵਾ ਲਏ ਹਨ ਤੇ ਹੁਣ ਸਾਡੇ ਕੋਲੋਂ ਨਿਗਮ ਜਬਰੀ ਮਤੇ ਪਾਸ ਕਰਵਾਉਣਾ ਚਾਹੰੁਦਾ ਹੈ | ਇਸ ਮੌਕੇ ਨਗਰ ਕੌਂਸਲ ਦੇ ਮਰਹੂਮ ਮੈਂਬਰ ਗਜਬੀਰ ਸਿੰਘ ਵਾਲੀਆ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ | ਮੀਟਿੰਗ ‘ਚ ਏਡੀਸੀ ਰਣਦੀਪ ਸਿੰਘ ਹੀਰ ਵੀ ਸ਼ਾਮਿਲ ਸਨ | ਕੰਮ ਹੀ ਨਹੀਂ ਹੋਣਾ ਤਾਂ ਮੀਟਿੰਗ ਦਾ ਕੀ ਫ਼ਾਇਦਾ : ‘ ਆਪ ’ ਕੌਂਸਲਰ ‘ ਆਪ’ ਕੌਂਸਲਰ ਵਿਜੈ ਕੁਮਾਰ ਮੇਨਕਰ ਨੇ ਨਿਗਮ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਂਦਿਆਂ ਕਿਹਾ, ਜਦੋਂ ਕੰਮ ਹੀ ਨਹੀਂ ਹੋਣਾ ਤਾਂ ਮੀਟਿੰਗ ਦਾ ਕੀ ਫ਼ਾਇਦਾ? ਉਨ੍ਹਾਂ ਦੋਸ਼ ਲਗਾਇਆ ਕਿ ਨਿਗਮ ਕੋਲ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਠੋਸ ਜਵਾਬ ਨਹੀਂ ਹੈ ਤੇ ਸਿਰਫ਼ ਗੱਲਾਂ ਨਾਲ ਮਾਮਲਾ ਟਾਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਨਿਗਮ ਬਣਨ ਤੋਂ ਬਾਅਦ ਵਾਰਡਾਂ ’ਚ ਵਿਕਾਸ ਕਾਰਜਾਂ ਦੀ ਸਥਿਤੀ ਨਿਰਾਸ਼ਾਜਨਕ ਹੈ | ਉਨ੍ਹਾਂ ਵਾਰਡ ਨੰਬਰ 43 ਦੇ ਬਸੰਤਪੁਰਾ ‘ਚ ਖ਼ਰਾਬ ਪਈ ਮੋਟਰ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਨਵਾਂ ਬੋਰ ਕਰਵਾਉਣ ਦੀ ਮੰਗ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ | ਇਸੇ ਤਰ੍ਹਾਂ ਹਜ਼ਾਰਾ ਮੁਹੱਲੇ ਦੇ ਵਸਨੀਕ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਵਾਰ-ਵਾਰ ਸਮੱਸਿਆਵਾਂ ਉਠਾਉਣ ਦੇ ਬਾਵਜੂਦ ਹੱਲ ਨਾ ਹੋਣ ਕਾਰਨ ਕੌਂਸਲਰਾਂ ਨੂੰ ਵਿਰੋਧ ਦਾ ਰਾਹ ਅਪਣਾਉਣਾ ਪੈ ਰਿਹਾ ਹੈ | ਸਾਰੇ ਮਤੇ ਸਰਬਸੰਮਤੀ ਨਾਲ ਪਾਸ ਹੋਏ : ਮੇਅਰ ਰਾਮਪਾਲ ਉੱਪਲ ਇਸ ਸੰਬੰਧੀ ਸੰਪਰਕ ਕਰਨ ’ਤੇ ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਜੋ 16 ਏਜੰਡੇ ਰੱਖੇ ਗਏ ਸਨ ਉਨ੍ਹਾਂ ਨੂੰ ਪਾਸ ਕਰ ਦਿੱਤਾ ਗਿਆ ਹੈ | ਜਦੋਂ ਪੱਤਰਕਾਰਾਂ ਨੂੰ ਮੀਟਿੰਗ ’ ਚੋਂ ਬਾਹਰ ਕੱਢਿਆ ਨਗਰ ਨਿਗਮ ਦੀ ਮੀਟਿੰਗ ’ਚ ਅੱਜ ਉਸ ਸਮੇਂ ਪੱਤਰਕਾਰਾਂ ’ਚ ਭਾਰੀ ਰੋਸ ਪਾਇਆ ਗਿਆ ਜਦੋਂ ਮੀਟਿੰਗ ਦੀ ਕਵਰੇਜ ਕਰਨ ਪੁੱਜੇ ਪੱਤਰਕਾਰਾਂ ਨੂੰ ਹਾਲ ’ਚੋਂ ਬਾਹਰ ਜਾਣ ਲਈ ਕਹਿ ਦਿੱਤਾ ਤੇ ਨਿਗਮ ਦੀ ਮੀਟਿੰਗ ਓਨੀ ਦੇਰ ਤੱਕ ਸ਼ੁਰੂ ਨਹੀਂ ਹੋਈ ਜਦੋਂ ਤੱਕ ਪੱਤਰਕਾਰ ਮੀਟਿੰਗ ’ਚੋਂ ਬਾਹਰ ਨਹੀਂ ਗਏ ਜਿਸ ਦੀ ਵਿਰੋਧੀ ਪਾਰਟੀਆਂ ਨੇ ਡਟ ਕੇ ਨਿਖੇਧੀ ਕੀਤੀ ਹੈ |

Ad Position 21
No active advertisement
ਅਜੀਤ ਡੈਸਕ 24-09-2026

Ad Position 22
No active advertisement
ਪਿਛਲੀ ਖ਼ਬਰ ਨਵਤੇਜ ਸਿੰਘ ਚੀਮਾ ਵਲੋਂ ਸਚਿਨ ਪਾਇਲਟ ਨਾਲ ਵਿਸ਼ੇਸ਼ ਮੁਲਾਕਾਤ ਆਗਾਮੀ ਵਿਧਾਨ ਸਭਾ ਚੋਣਾਂ ਬਾਰੇ ਹੋਈ ਵਿਚਾਰ-ਚਰਚਾ ਅਗਲੀ ਖ਼ਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪੰਜਾਬੀ ਨੌਜਵਾਨ ਦੀ 3 ਸਾਲ ਬਾਅਦ ਕੰਬੋਡੀਆ ਤੋਂ ਸੁਰੱਖਿਅਤ ਵਾਪਸੀ
Ad Position 24