03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪਿਓ-ਪੁੱਤ ਦੀ ਕੁੱਟਮਾਰ ਕਰਨ ਤੇ ਘਰ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ 10 ਵਿਰੁੱਧ ਕੇਸ ਦਰਜ

ਕਪੂਰਥਲਾ, 3 ਅਕਤੂਬਰ (ਸਡਾਨਾ)-ਮਾਮੂਲੀ ਝਗੜੇ ਉਪਰੰਤ ਪਿਓ ਪੁੱਤ ਦੀ ਕੁੱਟਮਾਰ ਕਰਨ ਤੇ ਉਨ੍ਹਾਂ ਦੇ ਘਰ ਨੂੰ ਅੱਗ ਲਗਾ ਲਗਾਉਣ ਤੇ ਸਾਮਾਨ ਚੋਰੀ ਕਰਨ ਦੇ ਮਾਮਲੇ ਵਿਚ ਕੋਤਵਾਲੀ ਪੁਲਿਸ ਨੇ 10 ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਇਕ ਨਾਬਾਲਗ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਦਕਿ ਬਾਕੀਆਂ ਦੀ ਭਾਲ ਹੇਠ ਛਾਪੇਮਾਰੀ ਕੀਤੀ ਜਾ ਰਹੀ ਹੈ | ਆਪਣੀ ਸ਼ਿਕਾਇਤ ਵਿਚ ਜਸਵੰਤ ਸਿੰਘ ਉਰਫ਼ ਮੇਜਰ ਵਾਸੀ ਝੱਲ ਠੀਕਰੀਵਾਲ ਨੇ ਦੱਸਿਆ ਕਿ ਬੀਤੀ 1 ਅਕਤੂਬਰ ਨੂੰ ਦਿਨ ਦੇ ਸਮੇਂ ਕਰੀਬ 12 ਵਜੇ ਜਦੋਂ ਉਹ ਕੰਮ ਤੋਂ ਵਾਪਸ ਆਇਆ ਤਾਂ ਸੋਮਾ ਸਿੰਘ ਪੁੱਤਰ ਗੁਰਮੇਲ ਸਿੰਘ ਝੱਲ ਠੀਕਰੀਵਾਲ ਜੋ ਉਸਦਾ ਗੁਆਂਢੀ ਹੈ ਤੇ ਮੇਰੇ ਨਾਲ ਹੀ ਡਾ. ਖਾਨ ਦੀ ਦੁਕਾਨ ‘ਤੇ ਉਨ੍ਹਾਂ ਨਾਲ ਕਥਿਤ ਤੌਰ ‘ਤੇ ਝਗੜਾ ਕਰ ਰਹੇ ਸਨ | ਜਦੋਂ ਮੈਂ ਇਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਇਨ੍ਹਾਂ ਨੇ ਮੇਰੀ ਅਤੇ ਮੇਰੇ ਲੜਕੇ ਮੋਹਿਤ ਉਰਫ਼ ਅਭੈ ਦੀ ਮਾਰਕੁੱਟ ਕੀਤੀ ਤੇ ਅਸੀਂ ਇਲਾਜ ਲਈ ਸਿਵਲ ਹਸਪਤਾਲ ਆ ਗਏ | ਕੁੱਝ ਦੇਰ ਬਾਅਦ ਸਾਨੂੰ ਫ਼ੋਨ ਆਇਆ ਕਿ ਤੁਹਾਡੇ ਘਰ ਨੂੰ ਅੱਗ ਲੱਗੀ ਹੋਈ ਹੈ , ਜਦੋਂ ਅਸੀਂ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਘਰ ਦਾ ਸਾਰਾ ਸਮਾਨ ਰਾਖ ਹੋ ਚੁੱਕਾ ਸੀ ਤੇ ਸਿਰਫ਼ ਉਨ੍ਹਾਂ ਦੇ ਤਨ ‘ਤੇ ਪਾਏ ਕੱਪੜੇ ਹੀ ਬਚੇ ਤੇ ਹਮਲਾਵਰ ਉਨ੍ਹਾਂ ਦੇ ਘਰੋਂ 50 ਹਜ਼ਾਰ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਆਦਿ ਵੀ ਚੋਰੀ ਕਰਕੇ ਲੈ ਗਏ | ਕੋਤਵਾਲੀ ਪੁਲਿਸ ਨੇ ਜਸਵੰਤ ਸਿੰਘ ਉਰਫ਼ ਮੇਜਰ ਦੇ ਬਿਆਨਾਂ ਤਹਿਤ ਕਥਿਤ ਦੋਸ਼ੀ ਸੋਮਾ ਸਿੰਘ, ਸੁਰਿੰਦਰ ਕੌਰ, ਜਸਵਿੰਦਰ ਕੌਰ, ਖ਼ੁਸ਼ੀ, ਸੋਮਾ ਸਿੰਘ ਦੇ ਇਕ ਨਾਬਾਲਗ ਲੜਕੇ ਸਮੇਤ ਪਰਮਵੀਰ ਸਿੰਘ ਉਰਫ਼ ਡੋਗਰ ਵਾਸੀਆਨ ਝੱਲ ਠੀਕਰੀਵਾਲ, ਦਿਲਜਾਨ ਉਰਫ਼ ਜਾਨ ਵਾਸੀ ਕਿਸ਼ਨ ਸਿੰਘ ਵਾਲਾ, ਕਰਨ ਫੌਜੀ ਵਾਸੀ ਕਿਸ਼ਨ ਸਿੰਘ ਵਾਲਾ, ਟਿੱਡੀ ਵਾਸੀ ਸੈਫਲਾਬਾਦ ਤੇ ਜਰਮਨ ਵਾਸੀ ਝੱਲ ਠੀਕਰੀਵਾਲ ਵਿਰੁੱਧ ਕੇਸ ਦਰਜ ਕਰਕੇ ਇਕ ਨਾਬਾਲਗ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੀ ਭਾਲ ਹੇਠ ਛਾਪਾਮਾਰੀ ਕੀਤੀ ਜਾ ਰਹੀ ਹੈ |

Ad Position 21
No active advertisement
ਅਜੀਤ ਡੈਸਕ 04-10-2026

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਤੇ ਐਕਟਿਵਾ ਦੀ ਟੱਕਰ, ਨੌਜਵਾਨ ਤੇ ਲੜਕੀ ਜ਼ਖ਼ਮੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੁਲਵਿੰਦਰ ਸਿੰਘ ਢਿਲਵਾਂ ਨੂੰ ਵਿਧਾਨ ਸਭਾ ਹਲਕਾ ਭੁਲੱਥ ਦਾ ਇੰਚਾਰਜ ਕੀਤਾ ਨਿਯੁਕਤ
Ad Position 24