ਮੋਟਰਸਾਈਕਲ ਤੇ ਐਕਟਿਵਾ ਦੀ ਟੱਕਰ, ਨੌਜਵਾਨ ਤੇ ਲੜਕੀ ਜ਼ਖ਼ਮੀ
ਫਗਵਾੜਾ, 3 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਗੁਰੂ ਹਰਗੋਬਿੰਦ ਨਗਰ ਦੇ ਲਾਈਟਾਂ ਵਾਲੇ ਚੌਂਕ ‘ਚ ਮੋਟਰਸਾਈਕਲ ਤੇ ਐਕਟਿਵਾ ਦੀ ਜ਼ਬਰਦਸਤ ਟੱਕਰ ਹੋ ਗਈ | ਹਾਦਸੇ ‘ਚ ਮੋਟਰਸਾਈਕਲ ਸਵਾਰ ਨੌਜਵਾਨ ਤੇ ਐਕਟਿਵਾ ਸਵਾਰ ਲੜਕੀ ਜ਼ਖਮੀ ਹੋ ਗਏ | ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ, ਜਿੱਥੇ ਲੜਕੀ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਜਲੰਧਰ ਰੈਫ਼ਰ ਕਰ ਦਿੱਤਾ | ਜਾਣਕਾਰੀ ਦਿੰਦਿਆਂ ਬੀਰਾ ਰਾਮ ਬਲਜੋਤ ਨੇ ਦੱਸਿਆ ਕਿ ਮੁਹੱਲਾ ਧਰਮਕੋਟ ਦਾ ਰਹਿਣ ਵਾਲਾ ਸੁਖਵਿੰਦਰ ਕੁਮਾਰ, ਜੋ ਬਲਿੰਕਿਟ ‘ਚ ਕੰਮ ਕਰਦਾ ਹੈ, ਸਵੇਰੇ ਆਰਡਰ ਦੇ ਕੇ ਵਾਪਸ ਆ ਰਿਹਾ ਸੀ | ਜਦੋਂ ਉਹ ਗੁਰੂ ਹਰਗੋਬਿੰਦ ਨਗਰ ਦੇ ਲਾਈਟਾਂ ਵਾਲੇ ਚੌਕ ‘ਚ ਪਹੁੰਚਿਆ ਤਾਂ ਇਸੇ ਦੌਰਾਨ ਐਕਟਿਵਾ ‘ਤੇ ਆ ਰਹੀ ਲੜਕੀ ਨਾਲ ਉਸ ਦੀ ਟੱਕਰ ਹੋ ਗਈ | ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਸਵਾਰ ਜ਼ਖਮੀ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਐਕਟਿਵਾ ਸਵਾਰ ਲੜਕੀ ਫਗਵਾੜਾ ਦੇ ਡੀ-ਮਾਰਟ ‘ਚ ਕੰਮ ਕਰਦੀ ਹੈ ਤੇ ਸ਼ਿਵਪੁਰੀ ਇਲਾਕੇ ਦੀ ਰਹਿਣ ਵਾਲੀ ਹੈ | ਲੜਕੀ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਮੁੱਢਲੇ ਇਲਾਜ ਤੋਂ ਬਾਅਦ ਜਲੰਧਰ ਰੈਫ਼ਰ ਕੀਤਾ ਹੈ | ਹਾਦਸੇ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ | ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ |
ਜ
ਜ਼ਖਮੀ ਨੌਜਵਾਨ ਹਸਪਤਾਲ ’ਚ ਇਲਾਜ ਅਧੀਨ | ਤਸਵੀਰ : ਚਾਨਾ
04-10-2026