06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਭਗਵਾਨ ਵਾਲਮੀਕਿ ਮੰਦਰ ’ਚ ਲਾਸ਼ ਦੱਬਣ ’ਤੇ ਵਿਵਾਦ ਭਖਿਆ

ਤਲਵੰਡੀ ਚੌਧਰੀਆਂ, 4 ਅਕਤੂਬਰ (ਪਰਸਨ ਲਾਲ ਭੋਲਾ)-ਪਿੰਡ ਹੁਸੈਨਪੁਰ ਦੂਲੋਵਾਲ ਬਸਤੀ ਦੇ ਲੋਕਾਂ ਵਿਚ ਉਸ ਸਮੇਂ ਹਾਹਾਕਾਰ ਮੱਚ ਗਈ, ਜਦੋਂ ਭਗਵਾਨ ਵਾਲਮੀਕਿ ਮੰਦਰ ਸ਼੍ਰੀ ਸ਼੍ਰੀ 108 ਬਾਬਾ ਗਿਆਨ ਨਾਥ ਦੇ ਤਪ ਅਸਥਾਨ ’ਤੇ ਲੋਹੀਆਂ ਵਿਖੇ ਸੇਵਾ ਕਰ ਰਹੇ ਸੇਵਾਦਾਰ ਦੀ ਲਾਸ਼ ਇੱਥੇ ਦੱਬ ਦਿੱਤੀ | ਤਪ ਅਸਥਾਨ ’ਤੇ ਸੇਵਾ ਕਰ ਰਹੇ ਬਾਬਾ ਮਹਾਂਨਾਥ ਵਲੋਂ ਨਾ ਤਾਂ ਸਰਪੰਚ ਨੂੰ ਤੇ ਨਾ ਨੰਬਰਦਾਰ ਅਤੇ ਨਾ ਹੀ ਕਿਸੇ ਪਿੰਡ ਦੇ ਪਤਵੰਤੇ ਸੱਜਣ ਨੂੰ ਪੁੱਛਿਆ ਅਤੇ ਲਾਸ਼ ਆਪਣੇ ਤੌਰ ’ਤੇ ਮੰਦਰ ਦੇ ਅੰਦਰ ਦੱਬ ਦਿੱਤੀ | ਜਿਸ ਦਾ ਸਮੁੱਚੇ ਪਿੰਡ ਵਲੋਂ ਵਿਰੋਧ ਕੀਤਾ ਗਿਆ | ਬੀਤੀ ਰਾਤ ਪੁਲਿਸ ਪ੍ਰਸ਼ਾਸਨ ਵਲੋਂ ਪਿੰਡ ਦੇ ਲੋਕਾਂ ਤੇ ਬਾਬਾ ਮਹਾਂਨਾਥ ਦਾ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ, ਜੋ ਸਿਰੇ ਨਾ ਚੜ੍ਹ ਸਕੀ | ਰੋਹ ਵਿਚ ਆਏ ਲੋਕਾਂ ਨੇ ਸਵੇਰੇ ਭਗਵਾਨ ਵਾਲਮੀਕਿ ਮੰਦਰ ਸ੍ਰੀ ਸ੍ਰੀ 108 ਗੁਰੂ ਗਿਆਨ ਨਾਥ ਜੀ ਦੇ ਤਪ ਅਸਥਾਨ ਗੇਟ ਅੱਗੇ ਰੋਸ ਧਰਨਾ ਲਗਾ ਦਿੱਤਾ ਤੇ ਬਾਬਾ ਮਹਾਂਨਾਥ ਜੀ ਦੇ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਹਾਲਾਤ ਨੂੰ ਵਿਗੜਦਿਆਂ ਦੇਖ ਕੇ ਕਪੂਰਥਲਾ ਦੇ ਥਾਣਿਆਂ ’ਚੋਂ ਵੱਡੀ ਗਿਣਤੀ ਵਿਚ ਪੁਲਿਸ ਮੌਕੇ ’ਤੇ ਪੁੱਜ ਗਈ | ਐਸ. ਡੀ.

Ad Position 21
No active advertisement
ਰੋਹ ’ਚ ਆਏ ਲੋਕ ਭਗਵਾਨ ਵਾਲਮੀਕਿ ਦੇ ਗੇਟ ਮੂਹਰੇ ਬਾਬਾ ਮਹਾਂਨਾਥ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰ. ਭੋਲਾ 06-10-2026
ਤਲਵੰਡੀ ਚੌਧਰੀਆਂ, 4 ਅਕਤੂਬਰ (ਪਰਸਨ ਲਾਲ ਭੋਲਾ)-ਪਿੰਡ ਹੁਸੈਨਪੁਰ ਦੂਲੋਵਾਲ ਬਸਤੀ ਦੇ ਲੋਕਾਂ ਵਿਚ ਉਸ ਸਮੇਂ ਹਾਹਾਕਾਰ ਮੱਚ ਗਈ, ਜਦੋਂ ਭਗਵਾਨ ਵਾਲਮੀਕਿ ਮੰਦਰ ਸ਼੍ਰੀ ਸ਼੍ਰੀ 108 ਬਾਬਾ ਗਿਆਨ ਨਾਥ ਦੇ ਤਪ ਅਸਥਾਨ ’ਤੇ ਲੋਹੀਆਂ ਵਿਖੇ ਸੇਵਾ ਕਰ ਰਹੇ ਸੇਵਾਦਾਰ ਦੀ ਲਾਸ਼ ਇੱਥੇ ਦੱਬ ਦਿੱਤੀ | ਤਪ ਅਸਥਾਨ ’ਤੇ ਸੇਵਾ ਕਰ ਰਹੇ ਬਾਬਾ ਮਹਾਂਨਾਥ ਵਲੋਂ ਨਾ ਤਾਂ ਸਰਪੰਚ ਨੂੰ ਤੇ ਨਾ ਨੰਬਰਦਾਰ ਅਤੇ ਨਾ ਹੀ ਕਿਸੇ ਪਿੰਡ ਦੇ ਪਤਵੰਤੇ ਸੱਜਣ ਨੂੰ ਪੁੱਛਿਆ ਅਤੇ ਲਾਸ਼ ਆਪਣੇ ਤੌਰ ’ਤੇ ਮੰਦਰ ਦੇ ਅੰਦਰ ਦੱਬ ਦਿੱਤੀ | ਜਿਸ ਦਾ ਸਮੁੱਚੇ ਪਿੰਡ ਵਲੋਂ ਵਿਰੋਧ ਕੀਤਾ ਗਿਆ | ਬੀਤੀ ਰਾਤ ਪੁਲਿਸ ਪ੍ਰਸ਼ਾਸਨ ਵਲੋਂ ਪਿੰਡ ਦੇ ਲੋਕਾਂ ਤੇ ਬਾਬਾ ਮਹਾਂਨਾਥ ਦਾ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ, ਜੋ ਸਿਰੇ ਨਾ ਚੜ੍ਹ ਸਕੀ | ਰੋਹ ਵਿਚ ਆਏ ਲੋਕਾਂ ਨੇ ਸਵੇਰੇ ਭਗਵਾਨ ਵਾਲਮੀਕਿ ਮੰਦਰ ਸ੍ਰੀ ਸ੍ਰੀ 108 ਗੁਰੂ ਗਿਆਨ ਨਾਥ ਜੀ ਦੇ ਤਪ ਅਸਥਾਨ ਗੇਟ ਅੱਗੇ ਰੋਸ ਧਰਨਾ ਲਗਾ ਦਿੱਤਾ ਤੇ ਬਾਬਾ ਮਹਾਂਨਾਥ ਜੀ ਦੇ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਹਾਲਾਤ ਨੂੰ ਵਿਗੜਦਿਆਂ ਦੇਖ ਕੇ ਕਪੂਰਥਲਾ ਦੇ ਥਾਣਿਆਂ ’ਚੋਂ ਵੱਡੀ ਗਿਣਤੀ ਵਿਚ ਪੁਲਿਸ ਮੌਕੇ ’ਤੇ ਪੁੱਜ ਗਈ | ਐਸ.ਡੀ.ਐਮ. ਜਸਜੀਤ ਸਿੰਘ ਸੁਲਤਾਨਪੁਰ ਲੋਧੀ, ਐਸ.ਪੀ. ਧਰਿੰਦਰ ਵਰਮਾ, ਐਸ.ਐਚ.ਓ. ਸੋਨਮਦੀਪ ਕੌਰ ਤਲਵੰਡੀ ਚੌਧਰੀਆਂ ਵੱਲੋਂ ਦੋ ਗੇੜਾਂ ਵਿਚ ਪਿੰਡ ਦੇ ਸਰਪੰਚ ਦਲਬੀਰ ਸਿੰਘ ਤੇ ਪਤਵੰਤਿਆਂ ਨਾਲ ਗੱਲਬਾਤ ਕੀਤੀ | ਅਖੀਰ ਵਿਚ ਦੋਵਾਂ ਧਿਰਾਂ ਵਿਚ ਸਹਿਮਤੀ ਬਣ ਗਈ ਅਤੇ ਲਾਸ਼ ਨੂੰ ਦੁਬਾਰਾ ਪੁੱਟ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ | ਐਸ.ਡੀ.ਐਮ. ਜਗਜੀਤ ਸਿੰਘ ਨੇ ਦੋਵਾਂ ਧਿਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਧਿਰ ਕਾਨੂੰਨ ਨੂੰ ਹੱਥ ਵਿਚ ਨਾ ਲਵੇ | ਇਸ ਤਰ੍ਹਾਂ ਭਰੋਸਾ ਦੇਣ ‘ਤੇ ਧਰਨਾਕਾਰੀ ਆਪਣੇ ਘਰੋ ਘਰੀਂ ਚਲੇ ਗਏ | ਇਸ ਮੌਕੇ ਆਮ ਆਦਮੀ ਪਾਰਟੀ ਤੋਂ ਲਵਪ੍ਰੀਤ ਸਿੰਘ ਪੀ.ਏ., ਜੱਸ ਕਮਲ ਸਿੰਘ ਤਲਵੰਡੀ ਚੌਧਰੀਆਂ, ਨੰਬਰਦਾਰ ਜੋਗਾ ਸਿੰਘ, ਮਨਜੀਤ ਸਿੰਘ ਸਰਪੰਚ ਡੌਲਾ, ਸਰਪੰਚ ਬਲਕਾਰ ਸਿੰਘ ਸੂਜੋਕਾਲੀਆ, ਰੇਸ਼ਮ ਸਿੰਘ, ਸ਼ਿੰਦਰ ਸਿੰਘ ਨੰਬਰਦਾਰ, ਬਾਬਾ ਲਛਮਣ ਸਿੰਘ, ਮਨਜੀਤ ਸਿੰਘ, ਸਾਬਕਾ ਸਰਪੰਚ ਬਲਵੰਤ ਸਿੰਘ, ਬਲਕਾਰ ਸਿੰਘ ਮੈਂਬਰ, ਅਮਰਜੀਤ ਸਿੰਘ ਮੈਂਬਰ, ਕਸ਼ਮੀਰ ਸਿੰਘ ਮੈਂਬਰ, ਕੁਲਵੰਤ ਸਿੰਘ ਮੈਂਬਰ, ਮੁਖਿੰਦਰ ਸਿੰਘ ਸਾਬਕਾ ਸਰਪੰਚ, ਸ਼ਿੰਦਰ ਸਾਬਕਾ ਸਰਪੰਚ, ਬਲਵੰਤ ਸਿੰਘ, ਜਤਿੰਦਰ ਸਿੰਘ ਮਾਖਾ, ਅਮਰੀਕ ਸਿੰਘ ਤੇ ਬਲਜਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਹਿਲਾ ਪੱਤਰਕਾਰ ਨਾਲ ਦੁਰਵਿਵਹਾਰ ਦੇ ਮਾਮਲੇ ’ਚ ਮਹਿਲਾ ਕਾਂਗਰਸ ਨੇ ਪੁਤਲਾ ਫੂਕਿਆ ਅਗਲੀ ਖ਼ਬਰ ਸੁਖਦੀਪ ਸਿੰਘ ਵਾਲੀਆ ’ਤੇ ਹਮਲੇ ਦੀ ਐਫ.ਆਈ.ਆਰ . ਦਰਜ ਨਾ ਹੋਣ ਦੇ ਰੋਸ ਵਜੋਂ ਅਕਾਲੀ ਆਗੂਆਂ ਨੇ ਐੱਸ.ਪੀ. ਨੂੰ ਦਿੱਤਾ ਮੰਗ...
Ad Position 24