10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਵਿਦਿਆਰਥੀ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਸਮਾਜ ਦੀ ਸਿਰਜਣਾ ’ਚ ਆਪਣਾ ਯੋਗਦਾਨ ਪਾਉਣ-ਗਗਨਦੀਪ ਕੌਰ ਮਿੱਠੜਾ ਕਾਲਜ ਵਿਚ ਕਰਵਾਇਆ ਯੁਵਾ ਸੰਵਾਦ ਮੇਲਾ

ਕਪੂਰਥਲਾ, 10 ਅਕਤੂਬਰ (ਵਿ. ਪ੍ਰ.)

Ad Position 21
No active advertisement
ਐਤਵਾਰ, 11 ਅਕਤੂਬਰ, 2026 11-10-2026
ਕਪੂਰਥਲਾ, 10 ਅਕਤੂਬਰ (ਵਿ.ਪ੍ਰ.)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਚ ਯੁਵਾ ਸੰਵਾਦ ਮੇਲਾ ਕਰਵਾਇਆ ਗਿਆ | ਜਿਸ ਵਿਚ ਮਾਈ ਭਾਰਤ ਦੇ ਜ਼ਿਲ੍ਹਾ ਯੁਵਾ ਅਫ਼ਸਰ ਗਗਨਦੀਪ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਕਾਲਜ ਦੇ ਐਨ.ਐਸ.ਐਸ. ਵਿਭਾਗ ਵਲੋਂ ‘ਮਾਈ ਭਾਰਤ ਦੇ ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ-100 ਹਫ਼ਤੇ ਸੰਕਲਪ ਅਭਿਆਨ ਤਹਿਤ’ ਕਰਵਾਏ ਗਏ ਇਸ ਮੇਲੇ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗਗਨਦੀਪ ਕੌਰ ਨੇ ਕਿਹਾ ਕਿ ਇਹ ਅਭਿਆਨ ਨਸ਼ਿਆਂ ਦੀ ਰੋਕਥਾਮ, ਸੁਰੱਖਿਆ, ਸੁਧਾਰ ਤੇ ਅਗਵਾਈ ਆਧਾਰਿਤ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬੋਲਦਿਆਂ ਪੋਸ਼ਣ ਮਾਹਿਰ ਡਾ. ਆਂਚਲ ਨੇ ਕਿਹਾ ਕਿ ਚੰਗੀ ਖ਼ੁਰਾਕ ਨਾਲ ਨਸ਼ਿਆਂ ਤੋਂ ਬਚਿਆ ਜਾ ਸਕਦਾ ਹੈ | ਇਸ ਮੌਕੇ ਬੋਲਦਿਆਂ ਡਾ. ਉਜਾਲਾ ਨੇ ਕਿਹਾ ਕਿ ਨਸ਼ਾ ਇਕ ਬਿਮਾਰੀ ਹੈ ਸ਼ੌਕ ਨਹੀਂ ਤੇ ਇਹ ਹੋਲੀ ਹੋਲੀ ਤੁਹਾਡੇ ਦਿਮਾਗ, ਦਿੱਲ ਤੇ ਪਰਿਵਾਰ ਨੂੰ ਖ਼ਤਮ ਕਰ ਦਿੰਦਾ ਹੈ | ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੇ ਦੋਸਤਾਂ ਦੇ ਦਬਾਅ ਹੇਠ ਆ ਕੇ ਨਸ਼ਾ ਨਾ ਲੈਣ, ਕਿਉਂਕਿ ਪਹਿਲੀ ਵਾਰ ਹੀ ਆਖ਼ਰੀ ਵਾਰ ਬਣਨ ਦੀ ਸ਼ੁਰੂਆਤ ਹੁੰਦੀ ਹੈ | ਉਨ੍ਹਾਂ ਵਿਦਿਆਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ | ਕਾਲਜ ਦੀ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਪਰਮਜੀਤ ਕੌਰ ਤੇ ਪਰਮਪ੍ਰੀਤ ਕੌਰ ਨੇ ਕਿਹਾ ਕਿ ਇਸ ਮੇਲੇ ਵਿਚ ਕਾਲਜ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਹੈ | ਕਾਲਜ ਦੇ ਪਿ੍ੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਕਿਹਾ ਕਿ ਸਿਹਤਮੰਦ ਸਰੀਰ ਤੇ ਸਕਾਰਾਤਮਿਕ ਸੋਚ ਨਾਲ ਹੀ ਨਸ਼ੇ ਨੂੰ ਹਰਾਇਆ ਜਾ ਸਕਦਾ ਹੈ ਤੇ ਨਸ਼ਾ ਮੁਕਤ ਯੁਵਾ ਹੀ ਵਿਕਸਿਤ ਭਾਰਤ ਦੀ ਨੀਂਹ ਹੈ | ਮੇਲੇ ਦੌਰਾਨ ਵਿਦਿਆਰਥੀਆਂ ਨੇ ਨਸ਼ੇ ਕਾਰਨ ਉੱਜੜਦੇ ਪਰਿਵਾਰਾਂ ਸਬੰਧੀ ਇਕ ਨੁੱਕੜ ਨਾਟਕ ਤੇ ਨਸ਼ਾ ਵਿਰੋਧੀ ਕਵਿਤਾਵਾਂ ਪੇਸ਼ ਕੀਤੀਆਂ | ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਬਣਾਏ ਗਏ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਮੇਲੇ ਦੌਰਾਨ ਡਾ. ਉਜਾਲਾ ਦੀ ਅਗਵਾਈ ਵਿਚ ਉਨ੍ਹਾਂ ਦੀ ਟੀਮ ਜਿਸ ਵਿਚ ਡਾ. ਸੰਦੀਪ ਕੌਰ, ਪੂਜਾ ਰਾਣੀ, ਡਾ. ਗੁਰਪ੍ਰੀਤ ਸਿੰਘ ਸ਼ਾਮਲ ਸਨ, ਨੇ ਕਾਲਜ ਦੇ ਵਿਦਿਆਰਥੀਆਂ ਦਾ ਚੈੱਕਅਪ ਕੀਤਾ | ਸਮਾਗਮ ਵਿਚ ਸ਼ਾਮਲ ਮੁੱਖ ਮਹਿਮਾਨ ਗਗਨਦੀਪ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪ੍ਰਸਿੱਧ ਜੋਤਸ਼ੀ ਪੰਡਿਤ ਰਾਹੁਲ ਸ਼ਾਸਤਰੀ ਨੂੰ ‘ਸ਼ਾਨੇ ਪੰਜਾਬ’ ਐਵਾਰਡ ਨਾਲ ਕੀਤਾ ਸਨਮਾਨਿਤ ਅਗਲੀ ਖ਼ਬਰ ਐੱਲ.ਪੀ.ਯੂ. ਹਿੰਸਾ ਮਾਮਲੇ ’ਚ ਵਿਦਿਆਰਥੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ 14 ਅਕਤੂਬਰ ਨੂੰ ਬੋਰਡ ਅੱਗੇ ਪੇਸ਼ ਹੋ...
Ad Position 24