ਧਾਰਮਿਕ ਸਥਾਨ ’ਚ ਚੋਰੀ ਮਗਰੋਂ ਘਰ ’ਚ ਖੜ੍ਹੇ ਵਾਹਨਾਂ ਨੂੰ ਲਾਈ ਅੱਗ, ਲੱਖਾਂ ਦਾ ਨੁਕਸਾਨ
ਖੋਥੜਾਂ ’ਚ ਗੁੱਗਾ ਜਾਹਰ ਪੀਰ ਤੇ ਸ਼ਨੀ ਦੇਵ ਦੇ ਮੰਦਰ ਦੀ ਗੋਲਕ ਤੋੜ ਕੇ ਨਕਦੀ ਚੋਰੀ ਫਗਵਾੜਾ, 13 ਅਕਤੂਬਰ (ਹਰਜੋਤ ਸਿੰਘ ਚਾਨਾ)- ਫਗਵਾੜਾ ਨੇੜਲੇ ਪਿੰਡ ਖੋਥੜਾਂ ’ਚ ਇਕ ਧਾਰਮਿਕ ਸਥਾਨ ’ਚ ਚੋਰੀ ਕਰਨ ਮਗਰੋਂ ਘਰ ‘ਚ ਖੜ੍ਹੇ ਵਾਹਨਾਂ ਨੂੰ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ | ਇਸ ਘਟਨਾ ’ਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਪਿੰਡ ਖੋਥੜਾਂ ਦੇ ਵਸਨੀਕ ਭਾਰਤ ਭੂਸ਼ਣ ਨੇ ਦੱਸਿਆ ਕਿ ਉਨ੍ਹਾਂ ਦੇ ਘਰ ’ਚ ਗੁੱਗਾ ਜਾਹਰ ਪੀਰ ਤੇ ਸ਼ਨੀ ਦੇਵ ਦਾ ਮੰਦਰ ਬਣਿਆ ਹੋਇਆ ਹੈ | ਉਹ ਸੰਗਤ ਸਮੇਤ ਰਾਜਸਥਾਨ ਗਏ ਹੋਏ ਸਨ | ਵਾਪਸੀ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਘਰ ‘ਚ ਅੱਗ ਲੱਗੀ ਹੋਈ ਹੈ ਤੇ ਧਾਰਮਿਕ ਸਥਾਨ ‘ਚ ਚੋਰੀ ਹੋਈ ਹੈ | ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਪਹੁੰਚਣ ‘ਤੇ ਮੰਦਰ ਦੀ ਗੋਲਕ ਟੁੱਟੀ ਹੋਈ ਮਿਲੀ ਤੇ ਉਸ ‘ਚੋਂ ਨਕਦੀ ਗਾਇਬ ਸੀ | ਇਸ ਤੋਂ ਇਲਾਵਾ ਘਰ ‘ਚ ਖੜ੍ਹੀ ਕਾਰ, ਮੋਟਰਸਾਈਕਲ ਅ ਤੇ ਐਕਟਿਵਾ ਨੂੰ ਅੱਗ ਲਗਾਈ ਗਈ ਸੀ | ਉਨ੍ਹਾਂ ਮੁਤਾਬਕ ਅੱਗ ਲੱਗਣ ਕਾਰਨ ਵਾਹਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ | ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ |
ਫਗਵਾੜਾ, 13 ਅਕਤੂਬਰ (ਹਰਜੋਤ ਸਿੰਘ ਚਾਨਾ)- ਫਗਵਾੜਾ ਨੇੜਲੇ ਪਿੰਡ ਖੋਥੜਾਂ ’ਚ ਇਕ ਧਾਰਮਿਕ ਸਥਾਨ ’ਚ ਚੋਰੀ ਕਰਨ ਮਗਰੋਂ ਘਰ ‘ਚ ਖੜ੍ਹੇ ਵਾਹਨਾਂ ਨੂੰ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ | ਇਸ ਘਟਨਾ ’ਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਪਿੰਡ ਖੋਥੜਾਂ ਦੇ ਵਸਨੀਕ ਭਾਰਤ ਭੂਸ਼ਣ ਨੇ ਦੱਸਿਆ ਕਿ ਉਨ੍ਹਾਂ ਦੇ ਘਰ ’ਚ ਗੁੱਗਾ ਜਾਹਰ ਪੀਰ ਤੇ ਸ਼ਨੀ ਦੇਵ ਦਾ ਮੰਦਰ ਬਣਿਆ ਹੋਇਆ ਹੈ | ਉਹ ਸੰਗਤ ਸਮੇਤ ਰਾਜਸਥਾਨ ਗਏ ਹੋਏ ਸਨ | ਵਾਪਸੀ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਘਰ ‘ਚ ਅੱਗ ਲੱਗੀ ਹੋਈ ਹੈ ਤੇ ਧਾਰਮਿਕ ਸਥਾਨ ‘ਚ ਚੋਰੀ ਹੋਈ ਹੈ | ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਪਹੁੰਚਣ ‘ਤੇ ਮੰਦਰ ਦੀ ਗੋਲਕ ਟੁੱਟੀ ਹੋਈ ਮਿਲੀ ਤੇ ਉਸ ‘ਚੋਂ ਨਕਦੀ ਗਾਇਬ ਸੀ | ਇਸ ਤੋਂ ਇਲਾਵਾ ਘਰ ‘ਚ ਖੜ੍ਹੀ ਕਾਰ, ਮੋਟਰਸਾਈਕਲ ਅ ਤੇ ਐਕਟਿਵਾ ਨੂੰ ਅੱਗ ਲਗਾਈ ਗਈ ਸੀ | ਉਨ੍ਹਾਂ ਮੁਤਾਬਕ ਅੱਗ ਲੱਗਣ ਕਾਰਨ ਵਾਹਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ | ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ |