ਚੌਥਾ ਸਿਕਸ ਏ ਸਾਈਡ ਹਾਕੀ ਟੂਰਨਾਮੈਂਟ 6 ਤੇ 7 ਨਵੰਬਰ ਨੂੰ-ਦਵਿੰਦਪਾਲ ਸਿੰਘ
ਕਪੂਰਥਲਾ, 31 ਅਕਤੂਬਰ (ਵਿ. ਪ੍ਰ.)
ਕਪੂਰਥਲਾ, 31 ਅਕਤੂਬਰ (ਵਿ.ਪ੍ਰ.)-ਖੇਲੋ ਮਾਸਟਰਜ਼ ਗੇਮਜ਼ ਐਸੋਸੀਏਸ਼ਨ ਪੰਜਾਬ ਰਜਿ. ਵਲੋਂ ਚੌਥਾ ਸਿਕਸ ਏ ਸਾਈਡ ਹਾਕੀ ਟੂਰਨਾਮੈਂਟ 6 ਤੇ 7 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਹਾਕੀ ਖਿਡਾਰੀ ਦਵਿੰਦਰਪਾਲ ਸਿੰਘ, ਪ੍ਰਵਾਸੀ ਭਾਰਤੀ ਹਰਪਾਲ ਸਿੰਘ ਤੇ ਰਾਜਵਿੰਦਰ ਸੇਖੋਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ 40+ ਅਤੇ 50 ਤੋਂ ਵੱਧ ਉਮਰ ਵਰਗ ਦੇ ਹਾਕੀ ਖਿਡਾਰੀ ਭਾਗ ਲੈਣਗੇ। ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਉੱਘ ਆਡ਼੍ਹਤੀਏ ਪਰਮਿੰਦਰ ਸਿੰਘ ਚੰਦੀ ਤੇ ਪ੍ਰਵਾਸੀ ਭਾਰਤੀ ਚਮਕੌਰ ਸਿੰਘ ਆਸਟਰੇਲੀਆ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਵਿਚ 40+ ਉਮਰ ਦੀ ਟੀਮ ਨੂੰ 41 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ।