01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਨਾਨਕ ਨਾਮ ਚਡ਼੍ਹਦੀ ਕਲਾ ਸੇਵਾ ਸੁਸਾਇਟੀ ਵਲੋਂ ਖੀਰਾਂਵਾਲੀ ਵਿਖੇ 14 ਲੋਡ਼ਵੰਦ ਪਰਿਵਾਰਾਂ ਦੀਆਂ ਧੀਆਂ ਦੇ ਕੀਤੇ ਅਨੰਦ ਕਾਰਜ

ਭੰਡਾਲ ਬੇਟ, 31 ਅਕਤੂਬਰ (ਜੋਗਿੰਦਰ ਸਿੰਘ ਜਾਤੀਕੇ)-ਨਾਨਕ ਨਾਮ ਚਡ਼੍ਹਦੀ ਕਲਾ ਸੇਵਾ ਸੁਸਾਇਟੀ ਜਹਾਂਗੀਰਪੁਰ, ਨੂਰਪੁਰ, ਖੀਰਾਂਵਾਲੀ ਵਲੋਂ ਸਮੂਹ ਐਨ ਆਰ ਆਈ ਵੀਰਾਂ, ਨਗਰ ਨਿਵਾਸੀ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਅਤੇ ਮਹੰਤ ਮਹਾਤਮਾ ਮੁਨੀ ਖੈਡ਼ਾ ਬੇਟ ਦੀ ਅਗਵਾਈ ਹੇਠ ਕੇਵਲ ਸਿੰਘ ਪੱਡਾ ਪਰਿਵਾਰ ਵਲੋਂ ਗੁਰਦੁਆਰਾ ਸੰਤ ਬਾਬਾ ਬੀਰ ਸਿੰਘ ਜੀ ਖੀਰਾਂਵਾਲੀ ਵਿਖੇ ਲੋਡ਼ਵੰਦ ਪਰਿਵਾਰਾਂ ਦੀਆਂ 14 ਧੀਆਂ ਦੇ ਅਨੰਦ ਕਾਰਜ ਕਰਵਾਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਐਨ ਆਰ ਆਈ ਸੁਰਜੀਤ ਸਿੰਘ ਜੀਤਾ ਫਰਾਂਸ ਅਤੇ ਸਾਬਕਾ ਸਰਪੰਚ ਸੇਵਾ ਸਿੰਘ ਪੱਡਾ ਨੇ ਦੱਸਿਆ ਕੇ ਸਮੂਹ ਪੱਡਾ ਪਰਿਵਾਰ ਵਲੋਂ ਸਮੂਹ ਐਨ ਆਰ ਆਈ ਅਤੇ ਸੰਤਾਂ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ਼ ਹੁਣ ਤੱਕ 366 ਲੋਡ਼ਵੰਦ ਪਰਿਵਾਰਾਂ ਦੀਆਂ ਧੀਆਂ ਦੇ ਅਨੰਦ ਕਾਰਜ ਕਰਵਾਏ ਜਾ ਚੁੱਕੇ ਹਨ।

Ad Position 21
No active advertisement
ਅਜੀਤ ਡੈਸਕ 01-11-2026
ਭੰਡਾਲ ਬੇਟ, 31 ਅਕਤੂਬਰ (ਜੋਗਿੰਦਰ ਸਿੰਘ ਜਾਤੀਕੇ)-ਨਾਨਕ ਨਾਮ ਚਡ਼੍ਹਦੀ ਕਲਾ ਸੇਵਾ ਸੁਸਾਇਟੀ ਜਹਾਂਗੀਰਪੁਰ, ਨੂਰਪੁਰ, ਖੀਰਾਂਵਾਲੀ ਵਲੋਂ ਸਮੂਹ ਐਨ ਆਰ ਆਈ ਵੀਰਾਂ, ਨਗਰ ਨਿਵਾਸੀ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਅਤੇ ਮਹੰਤ ਮਹਾਤਮਾ ਮੁਨੀ ਖੈਡ਼ਾ ਬੇਟ ਦੀ ਅਗਵਾਈ ਹੇਠ ਕੇਵਲ ਸਿੰਘ ਪੱਡਾ ਪਰਿਵਾਰ ਵਲੋਂ ਗੁਰਦੁਆਰਾ ਸੰਤ ਬਾਬਾ ਬੀਰ ਸਿੰਘ ਜੀ ਖੀਰਾਂਵਾਲੀ ਵਿਖੇ ਲੋਡ਼ਵੰਦ ਪਰਿਵਾਰਾਂ ਦੀਆਂ 14 ਧੀਆਂ ਦੇ ਅਨੰਦ ਕਾਰਜ ਕਰਵਾਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਐਨ ਆਰ ਆਈ ਸੁਰਜੀਤ ਸਿੰਘ ਜੀਤਾ ਫਰਾਂਸ ਅਤੇ ਸਾਬਕਾ ਸਰਪੰਚ ਸੇਵਾ ਸਿੰਘ ਪੱਡਾ ਨੇ ਦੱਸਿਆ ਕੇ ਸਮੂਹ ਪੱਡਾ ਪਰਿਵਾਰ ਵਲੋਂ ਸਮੂਹ ਐਨ ਆਰ ਆਈ ਅਤੇ ਸੰਤਾਂ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ਼ ਹੁਣ ਤੱਕ 366 ਲੋਡ਼ਵੰਦ ਪਰਿਵਾਰਾਂ ਦੀਆਂ ਧੀਆਂ ਦੇ ਅਨੰਦ ਕਾਰਜ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ, ਮਹੰਤ ਮਹਾਤਮਾ ਮੁਨੀ ਮੁਖੀ ਡੇਰਾ ਬਾਬਾ ਚਰਨ ਦਾਸ ਖੈਡ਼ਾ ਬੇਟ, ਗਿਆਨੀ ਰਘਬੀਰ ਸਿੰਘ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਬਾਬਾ ਜੋਗਾ ਸਿੰਘ ਤਰਨਾ ਦਲ, ਬਾਬਾ ਬਲਵੀਰ ਸਿੰਘ 96ਵੇਂ ਕਰੋਡ਼ੀ ਬੁੱਢਾ ਦਲ ਦੇ ਬਾਬਾ ਪਵਨਜੀਤ ਸਿੰਘ, ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਕਪੂਰਥਲਾ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਧਾਲੀਵਾਲ ਬਾਬਾ ਜੱਗਾ, ਕੇਵਲ ਸਿੰਘ ਪੱਡਾ ਸਤਬੀਰ ਸਿੰਘ ਬਿੱਟੂ ਖੀਰਾਂਵਾਲੀ, ਸੇਵਾ ਸਿੰਘ ਪੱਡਾ , ਸੁਰਜੀਤ ਸਿੰਘ ਜੀਤਾ ਪੱਡਾ ਫਰਾਂਸ, ਚਰਨਜੀਤ ਸਿੰਘ ਸਰਪੰਚ, ਦਵਿੰਦਰ ਸਿੰਘ ਬਾਊ, ਨਿਰਵੈਲ ਸਿੰਘ, ਦਾਰਾ ਸਿੰਘ ਗਡ਼੍ਹੀ, ਆਦਿ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਬਾਬਾ ਸ੍ਰੀਚੰਦ ਦੇ ਪ੍ਰਕਾਸ਼ ਉਤਸਵ ਸੰਬੰਧੀ 11ਵਾਂ ਸਾਲਾਨਾ ਸਮਾਗਮ ਅੱਜ-ਬਾਬਾ ਹਰਜੀਤ ਸਿੰਘ
Ad Position 24