17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸੁਲਤਾਨਪੁਰ ਲੋਧੀ ’ਚ ’ਛੱਠ ਮਹਾਂਪਰਵ’ ਪੂਰੇ ਉਤਸ਼ਾਹ ਨਾਲ ਮਨਾਇਆ

ਸੁਲਤਾਨਪੁਰ ਲੋਧੀ, 16 ਨਵੰਬਰ (ਨਰੇਸ਼ ਹੈਪੀ)-‘ਛੱਠ ਪੂਜਾ, ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ’ਚ ਉਤਸ਼ਾਹ, ਸ਼ਰਧਾ ਤੇ ਖ਼ੁਸ਼ੀ ਨਾਲ ਮਨਾਇਆ ਗਿਆ। ਚਾਰ ਦਿਨ ਚੱਲਣ ਵਾਲੇ ਇਸ ਤਿਉਹਾਰ ਦੇ ਆਖ਼ਰੀ ਦਿਨ, ਵੱਡੀ ਗਿਣਤੀ ’ਚ ਸ਼ਰਧਾਲੂਆਂ ਤੇ ਵਰਤ ਰੱਖਣ ਵਾਲਿਆਂ ਨੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਉਗਦੇ ਸੂਰਜ ਦੇਵਤਾ ਨੂੰ ‘ ਅਰਘ’ (ਭੇਟ) ਅਰਪਿਤ ਕੀਤਾ।

Ad Position 21
No active advertisement
ਅਜੀਤ ਡੈਸਕ 17-11-2026
ਸੁਲਤਾਨਪੁਰ ਲੋਧੀ, 16 ਨਵੰਬਰ (ਨਰੇਸ਼ ਹੈਪੀ)-‘ਛੱਠ ਪੂਜਾ, ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ’ਚ ਉਤਸ਼ਾਹ, ਸ਼ਰਧਾ ਤੇ ਖ਼ੁਸ਼ੀ ਨਾਲ ਮਨਾਇਆ ਗਿਆ। ਚਾਰ ਦਿਨ ਚੱਲਣ ਵਾਲੇ ਇਸ ਤਿਉਹਾਰ ਦੇ ਆਖ਼ਰੀ ਦਿਨ, ਵੱਡੀ ਗਿਣਤੀ ’ਚ ਸ਼ਰਧਾਲੂਆਂ ਤੇ ਵਰਤ ਰੱਖਣ ਵਾਲਿਆਂ ਨੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਉਗਦੇ ਸੂਰਜ ਦੇਵਤਾ ਨੂੰ ‘ ਅਰਘ’ (ਭੇਟ) ਅਰਪਿਤ ਕੀਤਾ। ਸਵੇਰ ਸਮੇਂ ਦਿੱਤੀ ਗਈ ਇਸ ਭੇਟ ਦੇ ਨਾਲ ਹੀ, ਔਰਤਾਂ ਤੇ ਹੋਰ ਵਰਤ ਧਾਰੀਆਂ ਨੇ ਆਪਣਾ ਕਠਿਨ, ਨਿਰਜਲਾ (ਬਿਨਾਂ ਪਾਣੀ ਦੇ) ਵਰਤ ਸਮਾਪਤ ਕੀਤਾ। ਇਸ ਤਿਉਹਾਰ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਲੇਬਰ ਯੂਨੀਅਨ ਦੇ ਪ੍ਰਧਾਨ ਸਤ ਨਾਰਾਇਣ ਮਹਿਤਾ ਨੇ ਦੱਸਿਆ ਕਿ ਇਹ ਪ੍ਰਮੁੱਖ ਤਿਉਹਾਰ ਸੂਰਜ ਦੇਵਤਾ ਅਤੇ ’ਛਠੀ ਮਈਆ’ ਨੂੰ ਸਮਰਪਿਤ ਹੈ। ਇਸ ਮੌਕੇ ’ਤੇ ਸਤ ਨਾਰਾਇਣ ਮਹਿਤਾ, ਅਸ਼ੋਕ ਮਹਿਤਾ, ਸਿਆ ਰਾਮ ਮਹਿਤਾ, ਰਾਮ ਪ੍ਰਕਾਸ਼ ਮਹਿਤਾ, ਬਬਲੂ ਕੁਮਾਰ, ਕਮਲੇਸ਼ਵਰੀ ਮਹਿਤਾ, ਮੁਰਾਰੀ ਲਾਲ, ਮਨੋਜ ਮਹਿਤਾ, ਧਰੇਂਦਰ ਮਹਿਤਾ, ਅਮਰੇਂਦਰ ਮਹਿਤਾ, ਮਹਿੰਦਰ ਮਹਿਤਾ, ਸੰਤੋਸ਼ ਯਾਦਵ, ਰਮਾਕਾਂਤ ਯਾਦਵ, ਉਮੇਸ਼ ਕੁਮਾਰ, ਦਲੀਪ ਯਾਦਵ, ਰਾਜਨੈਤਿਕ ਮਹਿਤਾ, ਸੁਨੀਤਾ ਦੇਵੀ, ਨੀਲਮ ਦੇਵੀ, ਪੂਨਮ ਦੇਵੀ, ਬਬੀਤਾ ਦੇਵੀ, ਲਲਿਤਾ ਦੇਵੀ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਦਲਦੇ ਮੌਸਮ ਦੌਰਾਨ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ-ਐਸ ਐਮ ਓ ਭੁਲੱਥ ਅਗਲੀ ਖ਼ਬਰ ਸੁਲਤਾਨਪੁਰ ਲੋਧੀ ’ਚ ਬਸਪਾ ਅੰਬੇਡਕਰ ਦੀ ਮੀਟਿੰਗ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਈ ਚਰਚਾ
Ad Position 24