ਫਗਵਾਡ਼ੇ ਦਾ ਉਦਯੋਗਿਕ ਹੱਬ ਖ਼ਤਮ ਕਰਨ ਵੱਲ ਤੁਰ ਪਈ ਹੈ ਪੰਜਾਬ ਸਰਕਾਰ-ਰਾਵਲਪਿੰਡੀ
ਫਗਵਾਡ਼ਾ, 19 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਆਗੂ ਬਿੰਦਰ ਸਿੰਘ ਰਾਵਲਪਿੰਡੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਨੇ ਆਖਿਆ ਕਿ ਫਗਵਾਡ਼ਾ ’ਚ ਚੱਲਦੇ ਵਪਾਰਕ ਅਦਾਰੇ ਬੰਦ ਹੋਣਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਹੈ । ਬਿੰਦਰ ਸਿੰਘ ਰਾਵਲਪਿੰਡੀ ਨੇ ਆਖਿਆ ਕਿ ਫਗਵਾਡ਼ਾ ਉਦਯੋਗ ਦਾ ਹੱਬ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਜੇ.
ਫਗਵਾਡ਼ਾ, 19 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਆਗੂ ਬਿੰਦਰ ਸਿੰਘ ਰਾਵਲਪਿੰਡੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਨੇ ਆਖਿਆ ਕਿ ਫਗਵਾਡ਼ਾ ’ਚ ਚੱਲਦੇ ਵਪਾਰਕ ਅਦਾਰੇ ਬੰਦ ਹੋਣਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਹੈ । ਬਿੰਦਰ ਸਿੰਘ ਰਾਵਲਪਿੰਡੀ ਨੇ ਆਖਿਆ ਕਿ ਫਗਵਾਡ਼ਾ ਉਦਯੋਗ ਦਾ ਹੱਬ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਜੇ. ਸੀ. ਟੀ. ਮਿੱਲ ਬੰਦ, ਸ਼ੂਗਰ ਮਿੱਲਜ ਨੂੰ ਤਾਲਾ ਤੇ ਹੋਰ ਛੋਟੇ ਮੋਟੇ ਕਾਰੋਬਾਰੀ ਹੋਰਨਾਂ ਸੂਬਿਆਂ ’ਚ ਆਪਣਾ ਕਾਰੋਬਾਰ ਕਰਨ ਨੂੰ ਤਰਜੀਹ ਦੇਣਾ ਫਗਵਾਡ਼ਾ ਲਈ ਬਹੁਤ ਹੀ ਮੰਦਭਾਗੀ ਗੱਲ ਹੈ, ਇਸ ਨਾਲ ਫਗਵਾਡ਼ਾ ਹਲਕੇ ਨੂੰ ਵੱਡੀ ਸੱਟ ਹੈ। ਉਨ੍ਹਾਂ ਨੇ ਆਖਿਆ ਕਿ ਫਗਵਾਡ਼ਾ ਸ਼ੂਗਰ ਮਿੱਲਜ਼ ਨੂੰ ਪੰਜਾਬ ਸਰਕਾਰ ਵਲੋਂ ਤਾਲੇ ਲਗਾਉਣਾ ਕਿਸਾਨਾਂ ਤੇ ਵੱਡੀ ਸੱਟ ਹੈ। ਉਨ੍ਹਾਂ ਨੇ ਆਖਿਆ ਕਿ ਮੁੱਖ ਮੰਤਰੀ ਚੁਟਕਲੇ ਸੁਣਾਕੇ ਪੰਜਾਬ ਦਾ ਵਿਕਾਸ ਕਰੀ ਜਾਂਦਾ ਹੈ। ਉਨ੍ਹਾਂ ਨੇ ਆਖਿਆ ਕਿ ਸਰਕਾਰ ਨੂੰ ਕਿਸਾਨਾਂ ਦੀ ਅਦਾਇਗੀ ਕਰਨਾ ਕੋਈ ਵੱਡੀ ਗੱਲ ਨਹੀਂ, ਸੰਕਟ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਲਗਭਗ 200 ਦੇ ਕਰੀਬ ਰਕਮ ਕਿਸਾਨਾਂ ਦੇ ਖਾਤਿਆਂ ਵਿਚ ਪਵਾ ਦਿੱਤੀ ਸੀ। ਪੰਜਾਬ ਸਰਕਾਰ 48 ਕਰੋਡ਼ ਰੁਪਏ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਤੋ ਭੱਜ ਗਈ ।