24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਦਿਨ ਦਿਹਾੜੇ ਚੋਰੀ ਕਰਨ ਦੀ ਨੀਅਤ ਨਾਲ ਘਰ ਵੜ੍ਹਿਆ ਅਣਪਛਾਤਾ ਵਿਅਕਤੀ ਕਾਬੂ

ਘੋਗਰਾ (ਹੁਸ਼ਿਆਰਪੁਰ), 27 ਜੁਲਾਈ (ਆਰ. ਐੱਸ. ਸਲਾਰੀਆ) - ਅੱਜ ਸਵੇਰੇ 10 ਵਜੇ ਦੇ ਕਰੀਬ ਪਿੰਡ ਹਲੇੜ ਦੇ ਸਤਿਨਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਘਰ ਕੋਈ ਅਣਪਛਾਤਾ ਵਿਅਕਤੀ ਕੰਧ ਟੱਪ ਕੇ ਘਰ...

Ad Position 21
No active advertisement
ਅਜੀਤ ਡੈਸਕ 27-07-2025

 ਘੋਗਰਾ (ਹੁਸ਼ਿਆਰਪੁਰ), 27 ਜੁਲਾਈ (ਆਰ. ਐੱਸ. ਸਲਾਰੀਆ) - ਅੱਜ ਸਵੇਰੇ 10 ਵਜੇ ਦੇ ਕਰੀਬ ਪਿੰਡ ਹਲੇੜ ਦੇ ਸਤਿਨਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਘਰ ਕੋਈ ਅਣਪਛਾਤਾ ਵਿਅਕਤੀ ਕੰਧ ਟੱਪ ਕੇ ਘਰ ਦੇ ਅੰਦਰ ਦਾਖ਼ਲ ਹੋਇਆ, ਜਿਸ ਨੂੰ ਪਿੰਡ ਦੇ ਲੋਕਾਂ ਨੇ ਕਾਬੂ ਕਰ ਲਿਆ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗਏ ਹੋਏ ਸਨ ਤਾਂ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਅਣਪਛਾਤਾ ਵਿਅਕਤੀ ਘਰ ਵਿਚ ਘੁੰਮਦਾ ਦੇਖਿਆ ਤਾਂ ਉਨ੍ਹਾਂ ਵਲੋਂ ਫੋਨ 'ਤੇ ਸੂਚਨਾ ਗੁਆਢੀਆਂ ਨੂੰ ਦਿੱਤੀ ਗਈ, ਜਿਨ੍ਹਾਂ ਵਲੋਂ ਰੌਲਾ ਪਾਉਣ 'ਤੇ ਚੋਰ ਭੱਜ ਗਿਆ ਅਤੇ ਜਿਸ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ ਅਤੇ ਖੂਬ ਛਿੱਤਰ ਪ੍ਰੇਡ ਕੀਤੀ, ਜਿਸ ਨੂੰ ਬਾਅਦ ਵਿਚ ਦਸੂਹਾ ਪੁਲਿਸ ਦੇ ਹਵਾਲੇ ਕਰ ਦਿੱਤਾ। ਦਿਨ ਦਿਹਾੜੇ ਕਾਬੂ ਕੀਤੇ ਅਣਪਛਾਤੇ ਵਿਅਕਤੀ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ।

Ad Position 22
No active advertisement
ਪਿਛਲੀ ਖ਼ਬਰ ਇਲੈਕਟ੍ਰੋਨਿਕ ਸ਼ੋਅ ਰੂਮ ਵਿਚ ਚੋਰੀ ਅਗਲੀ ਖ਼ਬਰ ਪੰਚਾਇਤੀ ਉਪ ਚੋਣਾਂ ਨੂੰ ਲੈ ਕੇ ਅਮਨ ਅਮਾਨ ਨਾਲ ਵੋਟਿੰਗ ਦਾ ਕੰਮ ਜਾਰੀ
Ad Position 24