31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2025

ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵੱਧ ਕੇ 2 ਲੱਖ 75 ਹਜ਼ਾਰ ਕਿਊਸਿਕ ਹੋਇਆ

ਹਰੀਕੇ ਪੱਤਣ, ਮੱਖੂ, (ਤਰਨਤਾਰਨ/ਫ਼ਿਰੋਜ਼ਪੁਰ), 28 ਅਗਸਤ (ਸੰਜੀਵ ਕੁੰਦਰਾ, ਕੁਲਵਿੰਦਰ ਸਿੰਘ ਸੰਧੂ)- ਹੜ੍ਹਾਂ ਦੇ ਕਹਿਰ ਨੇ ਹਰ ਪਾਸੇ ਤਰਥੱਲੀ ਮਚਾਈ ਹੋਈ ਹੈ। ਨਦੀਆਂ ਦਰਿਆ....

Ad Position 21
No active advertisement
ਅਜੀਤ ਡੈਸਕ 28-08-2025

ਹਰੀਕੇ ਪੱਤਣ, ਮੱਖੂ, (ਤਰਨਤਾਰਨ/ਫ਼ਿਰੋਜ਼ਪੁਰ), 28 ਅਗਸਤ (ਸੰਜੀਵ ਕੁੰਦਰਾ, ਕੁਲਵਿੰਦਰ ਸਿੰਘ ਸੰਧੂ)- ਹੜ੍ਹਾਂ ਦੇ ਕਹਿਰ ਨੇ ਹਰ ਪਾਸੇ ਤਰਥੱਲੀ ਮਚਾਈ ਹੋਈ ਹੈ। ਨਦੀਆਂ ਦਰਿਆ ਉਫ਼ਾਨ ’ਤੇ ਹਨ। ਹੜ੍ਹਾਂ ਦੀ ਮਾਰ ਨੇ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ। ਦਰਿਆਵਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਬਿਆਸ ਸਤਲੁਜ ਦਰਿਆਵਾਂ ਦਾ ਸੰਗਮ ਹਰੀਕੇ ਹੈੱਡ ਵਰਕਸ ਜਿਥੇ ਕਿ 26 ਅਗਸਤ 3 ਵਜੇ ਤੋਂ ਪਾਣੀ ਦਾ ਪੱਧਰ 2 ਲੱਖ 73 ਹਜ਼ਾਰ ਕਿਊਸਿਕ ’ਤੇ ਟਿਕਿਆ ਹੋਇਆ ਸੀ, ਅੱਜ ਸਵੇਰੇ ਤੜਕੇ 4 ਵਜੇ ਫਿਰ ਵੱਧਣਾ ਸ਼ੁਰੂ ਹੋ ਗਿਆ।

ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 7 ਵਜੇ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵੱਧ ਕੇ 2 ਲੱਖ 75 ਹਜ਼ਾਰ 881 ਕਿਊਸਿਕ ਹੋ ਗਿਆ, ਜਿਸ ਵਿਚੋਂ ਡਾਊਨ ਸਟਰੀਮ ਨੂੰ 2 ਲੱਖ 62 ਹਜ਼ਾਰ 216 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਤਰ੍ਹਾਂ ਬਿਆਸ ਦਰਿਆ ਅਤੇ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਹਰੀਕੇ ਹੈੱਡ ਵਰਕਸ ਵਿਚ ਪਾਣੀ ਹੋਰ ਵੱਧੇਗਾ। ਹਰੀਕੇ ਹਥਾੜ ਖੇਤਰ ਜਿਥੇ ਕਿ ਹੜਾਂ ਨੇ ਪਹਿਲਾਂ ਹੀ ਫ਼ਸਲਾਂ ਨੂੰ ਤਹਿਸ ਨਹਿਸ ਕਰ ਦਿੱਤਾ ਹੈ, ਉੱਥੇ ਹੋਰ ਵਧਿਆ ਪਾਣੀ ਧੁੱਸੀ ਬੰਨ੍ਹ ਲਈ ਵੀ ਖ਼ਤਰਾ ਪੈਦਾ ਕਰ ਸਕਦਾ ਹੈ, ਜੋ ਹਥਾੜ ਖੇਤਰ ਦੇ ਦਰਜਨਾਂ ਪਿੰਡਾਂ ਲਈ ਮਾਰੂ ਸਾਬਤ ਹੋ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਰਾਵੀ ਦਰਿਆ ਵਿਚ ਆਏ ਹੜ੍ਹਾਂ ਕਾਰਨ ਪਿੰਡਾਂ ਵਿਚ ਫਸੇ ਲੋਕਾਂ ਨੂੰ ਰੈਸਕਿਊ ਕਰਨ ਲਈ ਟੀਮਾਂ ਵਲੋਂ ਕਾਰਜ ਸ਼ੁਰੂ ਅਗਲੀ ਖ਼ਬਰ ⭐ਮਾਣਕ-ਮੋਤੀ ⭐
Ad Position 24